29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਜਥੇ. ਬਾਬਾ ਮੇਜਰ ਸਿੰਘ ਸੋਢੀ ਦਾ ਘੱਟ ਗਿਣਤੀ ਲੋਕ ਭਲਾਈ ਸੰਸਥਾ ਵਲੋਂ ਸਨਮਾਨ <br/>

Ad Position 21
No active advertisement
ਅਜੀਤ ਡੈਸਕ 01-02-2026
ਨਵਾਂ ਪਿੰਡ, 31 ਜਨਵਰੀ (ਜਸਪਾਲ ਸਿੰਘ)-ਰੰਘਰੇਟਾ ਸਮਾਜ ਦੇ ਹੱਕ 'ਚ ਨਵਾਂ ਕੀਰਤੀਮਾਨ ਸਥਾਪਿਤ ਕਰਨ ਤੇ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਸ਼ਹੀਦੇ ਦਿਹਾੜੇ ਨੂੰ ਵਿਆਪਕ ਪੱਧਰ 'ਤੇ ਪ੍ਰਸਾਰਨ ਤੇ ਪ੍ਰਚਾਰਨ ਬਦਲੇ ਦਸ਼ਮੇਸ਼ ਤਰਨਾ ਦਲ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਨੂੰ ਘੱਟ ਗਿਣਤੀ ਲੋਕ ਭਲਾਈ ਸੰਸਥਾ (ਰਜਿ.) ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਤੇ ਉਨ੍ਹਾਂ ਦੀ ਟੀਮ ਵਲੋਂ 'ਫ਼ਖਰ -ਏ -ਕੌਮ' ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਟੀਸ਼ਨਰ ਤੇ ਸੰਸਥਾ ਪ੍ਰਧਾਨ ਗਿੱਲ ਨੇ ਕਿਹਾ ਕਿ ਸਿੱਖ ਸਮਾਜ ਦੀ ਪ੍ਰਗਤੀ, ਵਿਕਾਸ ਤੇ ਉੱਚੀਆਂ ਪ੍ਰੰਪਰਾਵਾਂ ਨੂੰ ਕਾਇਮ ਰੱਖਦਿਆਂ ਮਿਸਲੀ ਰਵਾਇਤਾਂ ਅਤੇ ਪੰਥਕ ਅਸੂਲਾਂ ਨੂੰ ਬਹਾਲ ਰੱਖਣ 'ਚ ਦਸ਼ਮੇਸ਼ ਤਰਨਾ ਦਲ ਦੇ ਮੁੱਖੀ ਵਜੋਂ ਜਥੇਦਾਰ ਸੋਢੀ ਨੇ ਬਾਖੂਬੀ ਭੂਮਿਕਾ ਨਿਭਾਈ ਹੈ |ਉਨ੍ਹਾਂ ਕਿਹਾ ਕਿ ਸਿੱਖ ਸਮਾਜ ਚੋਂ ਨਿਰਾਸ਼ ਹੋ ਕੇ ਹੋਰਨਾ ਧਰਮਾਂ ਵੱਲ ਜਾਣ ਵਾਲਿਆਂ ਪਰਿਵਾਰਾਂ ਨੂੰ ਤਰਕ ਤੇ ਪ੍ਰੇਰਨਾ ਸਦਕਾ ਮੁੜ ਸਿੱਖ ਸਮਾਜ ਵੱਲ ਕੇਂਦਰਿਤ ਕਰਨ 'ਚ ਦਸ਼ਮੇਸ਼ ਤਰਨਾ ਦਲ ਨੇ ਨਤੀਜਾ ਦਿਓ ਭੂਮਿਕਾ ਨਿਭਾਈ ਹੈ | ਗਿੱਲ ਨੇ ਬੇਬਾਕੀ ਨਾਲ ਕਿਹਾ ਕਿ ਸਿੱਖ ਕੌਮ ਦਾ ਹਰਿਆਵਲ ਦਸਤਾ ਵਜੋਂ ਤਸਲੀਮ ਕੀਤੀਆਂ ਜਾ ਚੁੱਕੀਆਂ ਸੰਸਥਾਵਾਂ ਕੱਟੜਤਾ ਦੇ ਵੱਸ ਪੈ ਸਿੱਖ ਸਮਾਜ ਨੂੰ ਸੰਗਠਿਤ ਕਰਨ 'ਚ ਜਿੱਥੇ ਕਮਜੋਰ ਪੈ ਚੁੱਕੀਆਂ ਹਨ ਉਥੇਂ ਦਸ਼ਮੇਸ਼ ਤਰਨਾ ਦਲ ਸਿੱਖ ਸਮਾਜ ਦੀ ਚੜ੍ਹਦੀ ਕਲਾ ਲਈ ਰਾਤ-ਦਿਨ ਕੰਮ ਕਰ ਕਰ ਰਿਹਾ ਹੈ | ਜਥੇ. ਬਾਬਾ ਮੇਜਰ ਸਿੰਘ ਸੋਢੀ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਏ ਹੁਕਨਾਮੇਂ ਦੀ ਪਾਲਣਾ ਕਰਦਿਆਂ ਸਿੱਖ ਹਲਕਿਆਂ 'ਚ ਜਾਤੀ ਵਿਤਕਰੇ, ਵੱਖਵਾਦ ਤੇ ਪੱਖਪਾਤ ਨੂੰ ਖਤਮ ਕਰਨ ਲਈ ਪ੍ਰਚਾਰ ਤੇ ਪੂਰਾ ਜ਼ੋਰ ਦੇ ਰਹੇ ਹਨ | ਇਸ ਮੌਕੇ ਯੂਥ ਆਗੂ ਮਿਲਨ ਸਿੰਘ ਗਿੱਲ ਜੋਧੇ, ਕਲਾਕਾਰ ਗੁਰਮੇਲ ਸਿੰਘ ਜੋਧਾ, ਨਿੱਜੀ ਸਹਾਇਕ ਅੰਮਿ੍ਤਪਾਲ ਸਿੰਘ ਕਲਿਆਣ, ਗਰਪ੍ਰੀਤ ਸਿੰਘ ਜੋਧੇ ਆਦਿ ਜਥੇਬੰਦੀ ਦੇ ਸਿੰਘ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਹਿਤਾ ਚੌਕ ਵਿਖੇ ਦੁਕਾਨਦਾਰ ਭਾਈਚਾਰੇ ਨੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਪੀਰ ਬਾਬਾ ਲੱਖ ਦਾਤਾ ਦੀ ਯਾਦ 'ਚ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ <br/>
Ad Position 24