22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਕੋਰਟ 'ਚ ਪੇਸ਼ੀ ਤੋਂ ਬਾਅਦ ਹੱਥਕੜੀ ਛੁਡਾ ਕੇ ਭੱਜਿਆ ਮੁਲਜ਼ਮ ਕਾਬੂ

Ad Position 21
No active advertisement
ਅਜੀਤ ਡੈਸਕ 03-02-2026
ਤਰਨ ਤਾਰਨ, 2 ਫਰਵਰੀ (ਹਰਿੰਦਰ ਸਿੰਘ)-ਅਦਾਲਤ ਵਿਚ ਮੁਲਜ਼ਮ ਦੀ ਪੇਸ਼ੀ ਕਰਵਾਉਣ ਤੋਂ ਬਾਅਦ ਜਦੋਂ ਪੁਲਿਸ ਮੁਲਾਜ਼ਮ ਉਸ ਨੂੰ ਜੇਲ੍ਹ ਲਿਜਾਣ ਲਈ ਅਦਾਲਤ ਤੋਂ ਬਾਹਰ ਆ ਰਹੇ ਸਨ ਤਾਂ ਪੁਲਿਸ ਮੁਲਾਜਮਾਂ ਨੂੰ ਧੱਕਾ ਮਾਰ ਕੇ ਹੱਥਕੜੀ ਛੁਡਾ ਕੇ ਵਿਅਕਤੀ ਫ਼ਰਾਰ ਹੋ ਗਿਆ | ਜਿਸ ਨੂੰ ਪੁਲਿਸ ਵਲੋਂ ਕੁਝ ਦੇਰ ਬਾਅਦ ਹੀ ਗਿ੍ਫਤਾਰ ਕਰ ਲਿਆ ਅਤੇ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸਦਰ ਤਰਨ ਤਾਰਨ ਦੇ ਏ.ਐੱਸ.ਆਈ. ਸੁਖੇਦਵ ਸਿੰਘ ਨੇ ਦੱਸਿਆ ਕਿ ਜਗਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਬੁੱਘਾ ਜਿਸਦੇ ਖਿਲਾਫ ਥਾਣਾ ਸਦਰ ਤਰਨ ਤਾਰਨ ਵਿਚ 25 ਦਸੰਬਰ 2025 ਨੂੰ ਮਾਮਲਾ ਦਰਜ ਕੀਤਾ ਗਿਆ ਸੀ, ਨੂੰ ਜਦੋਂ ਉਹ ਪੇਸ਼ੀ ਲਈ ਹੱਥਕੜੀ ਲਗਾ ਕੇ ਕੋਰਟ ਕੰਪਲੈਕਸ ਪਿੱਦੀ ਵਿਖੇ ਲਿਜਾ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਜੱਜ ਸਾਹਿਬ ਨੇ ਜਗਜੀਤ ਸਿੰਘ ਨੂੰ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਕੇਂਦਰੀ ਜੇਲ੍ਹ ਗੋਇੰਦਵਾਲ ਦਾ ਵਾਰੰਟ ਜਾਰੀ ਕਰ ਦਿੱਤਾ ਤਾਂ ਜਦੋਂ ਉਹ ਉਕਤ ਮੁਲਜਮ ਨੂੰ ਅਦਾਲਤ ਵਿਚੋਂ ਬਾਹਰ ਕੱਢ ਕੇ ਹੱਥਕੜੀ ਲਗਾ ਕੇ ਅਦਾਲਤ ਦੇ ਮੇਨ ਗੇਟ 'ਤੇ ਪੁੱਜੇ ਤਾਂ ਜਗਜੀਤ ਸਿੰਘ ਨੇ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਮਾਰਿਆ ਤੇ ਹੱਥਕੜੀ ਛੁਡਾ ਕੇ ਭੱਜ ਗਿਆ, ਜਿਸ ਨੂੰ ਕੁਝ ਦੇਰ ਬਾਅਦ ਹੀ ਗਿ੍ਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣਾ ਇਨਸਾਫ਼ ਦੀ ਤਸਦੀਕ -ਔਲਖ, ਲਾਹੌਰੀਆ, ਖੱਖ <br/> ਅਗਲੀ ਖ਼ਬਰ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਰਾਹਤ ਦੇਣ ਨਾਲ ਅਕਾਲੀ ਵਰਕਰਾਂ ਦੇ ਹੌਸਲੇ ਹੋਰ ਬੁਲੰਦ ਹੋਏ- ਪੰਮਾ, ਨਾਮਧਾਰੀ
Ad Position 24