ਅਜਨਾਲਾ, 2 ਫਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਸਮੇਤ ਹੋਰਨਾਂ ਸਮਾਜਿਕ ਬੁਰਾਈਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨ ਲਈ ਹਮੇਸ਼ਾਂ ਤਤਪਰ ਰਹਿਣ ਵਾਲੇ ਸਵਰਾਜ ਸਪੋਰਟਸ ਕਲੱਬ ਅਜਨਾਲਾ ਵਲੋਂ ਕੀਰਤਨ ਦਰਬਾਰ ਸੁਸਾਇਟੀ ਅਜਨਾਲਾ ਦੀ ਗਰਾਊਾਡ ਵਿਚ ਪ੍ਰਧਾਨ ਮੰਗਲ ਸਿੰਘ ਨਿੱਝਰ ਦੇ ਉੱਦਮ ਨਾਲ 24ਵਾਂ ਫੁੱਟਬਾਲ ਟੂਰਨਾਮੈਂਟ ਧੂਮ-ਧੜੱਕੇ ਨਾਲ ਕਰਵਾਇਆ ਗਿਆ | ਤਿੰਨ ਦਿਨ ਤੱਕ ਚੱਲੇ ਇਸ ਟੂਰਨਾਮੈਂਟ ਵਿਚ 24 ਨਾਮਵਰ ਫੁੱਟਬਾਲ ਟੀਮਾਂ ਨੇ ਹਿੱਸਾ ਲਿਆ, ਵੱਖ-ਵੱਖ ਪੱਧਰ ਦੇ ਹੋਏ ਮੁਕਾਬਲਿਆਂ ਉਪਰੰਤ ਅੱਜ ਫਾਈਨਲ ਅਤੇ ਰੁਮਾਂਟਿਕ ਮੁਕਾਬਲਾ ਕਿਆਮਪੁਰ ਅਤੇ ਜਗਦੇਵ ਖ਼ੁਰਦ ਦੀ ਟੀਮ ਵਿਚਾਲੇ ਹੋਇਆ, ਜਿਸ ਵਿਚ ਜਗਦੇਵ ਖ਼ੁਰਦ ਦੀ ਟੀਮ ਨੇ ਬਾਜ਼ੀ ਮਾਰਦਿਆਂ ਸ਼ਾਨਦਾਰ ਜਿੱਤ ਹਾਸਿਲ ਕਰਕੇ ਜੇਤੂ ਕੱਪ 'ਤੇ ਕਬਜ਼ਾ ਕੀਤਾ | ਇਸ ਮੌਕੇ ਕਰਵਾਏ ਸਨਮਾਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਜਿੱਤਣ ਵਾਲੀਆਂ ਟੀਮਾਂ ਨੂੰ ਜੇਤੂ ਕੱਪ ਅਤੇ ਨਗਦ ਇਨਾਮੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਕਿਹਾ ਕਿ ਨਸ਼ਿਆਂ ਦੀ ਦਲਦਲ ਵਿਚ ਧਸ ਕੇ ਮੌਤ ਦੇ ਮੂੰਹ ਵਿਚ ਜਾ ਰਹੀ ਨੌਜਵਾਨ ਪੀੜੀ ਨੂੰ ਬਚਾਉਣ ਵਿਚ ਖੇਡਾਂ ਅਹਿਮ ਰੋਲ ਨਿਭਾਉਂਦੀਆਂ ਹਨ ਅਤੇ ਸਵਰਾਜ ਸਪੋਰਟਸ ਕਲੱਬ ਸਮੇਤ ਹੋਰਨਾਂ ਖੇਡ ਕਲੱਬਾਂ ਵਲੋਂ ਅਜਿਹੇ ਖੇਡ ਟੂਰਨਾਮੈਂਟ ਕਰਵਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ | ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਵੀ ਕੀਤੀ | ਅੰਤ ਵਿਚ ਕਲੱਬ ਦੇ ਪ੍ਰਧਾਨ ਮੰਗਲ ਸਿੰਘ ਨਿੱਝਰ ਤੇ ਹੋਰਨਾਂ ਅਹੁਦੇਦਾਰਾਂ ਵਲੋਂ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਸਮੇਤ ਆਈਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕਰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਤੋਂ ਪਹਿਲਾਂ ਅੱਜ ਸਵੇਰੇ ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਖ ਬੁਲਾਰੇ ਤੇ ਪੰਜਾਬੀ ਲੋਕ ਗਾਇਕ ਜਸਕਰਨ ਸਿੰਘ ਰਿਆੜ ਵਲੋਂ ਵੀ ਟੂਰਨਾਮੈਂਟ ਵਿਚ ਸ਼ਿਰਕਤ ਕੀਤੀ ਅਤੇ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਨਗਰ ਪੰਚਾਇਤ ਅਜਨਾਲਾ ਦੇ ਸਾਬਕਾ ਪ੍ਰਧਾਨ ਐਡਵੋਕੇਟ ਮਨਜੀਤ ਸਿੰਘ ਨਿੱਝਰ, ਕੌਂਸਲਰ ਗੁਰਦੇਵ ਸਿੰਘ ਨਿੱਝਰ, ਕਾਂਗਰਸ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਦਵਿੰਦਰ ਸਿੰਘ ਡੈਮ, ਕੀਰਤਨ ਦਰਬਾਰ ਸੇਵਾ ਸੁਸਾਇਟੀ ਅਜਨਾਲਾ ਦੇ ਕਨਵੀਨਰ ਭਾਈ ਭੁਪਿੰਦਰ ਸਿੰਘ ਬੈਂਕ ਵਾਲੇ, ਨਰਿੰਦਰਪਾਲ ਸਿੰਘ ਢਿੱਲੋਂ ਬੈਂਕ ਵਾਲੇ, ਗੁਰਦੀਪ ਸਿੰਘ ਸਿਰਸਾ, ਕੁਲਵੰਤ ਸਿੰਘ ਨਿੱਝਰ, ਕਰਮਜੀਤ ਸਿੰਘ ਗੋਲਡੀ ਰਿਆੜ, ਨੰਬਰਦਾਰ ਗੁਰਮੁਖ ਸਿੰਘ ਨਿੱਝਰ, ਲਖਬੀਰ ਸਿੰਘ ਸਿਰਸਾ, ਮਾਸਟਰ ਆਤਮਜੀਤ ਸਿੰਘ ਢਿੱਲੋਂ, ਮਲਕੀਤ ਸਿੰਘ ਭੰਗੂ, ਹੁਸਨਪ੍ਰੀਤ ਸਿੰਘ ਨਿੱਝਰ, ਕਾਬਲ ਸਿੰਘ ਨਿੱਝਰ, ਸੰਨੀ ਨਿੱਝਰ, ਤਲਵਿੰਦਰ ਸਿੰਘ ਪੁਰਬਾ, ਗੁਰਭੇਜ ਸਿੰਘ ਅਜਨਾਲਾ, ਕੁਲਦੀਪ ਸਿੰਘ ਨਿੱਝਰ, ਕੁਲਜੀਤ ਸਿੰਘ ਔਲਖ, ਅਮਰਬੀਰ ਸਿੰਘ ਢਿੱਲੋਂ, ਮਨਬੀਰ ਸਿੰਘ ਨਿੱਝਰ, ਹਰਪ੍ਰੀਤ ਸਿੰਘ ਬਾਊ, ਅੰਮਿ੍ਤਪਾਲ ਸਿੰਘ ਨਿੱਝਰ, ਦਰਸ਼ਨ ਲਾਲ, ਸ਼ਮਸ਼ੇਰ ਸਿੰਘ, ਰਬਾਬਜੋਤ ਸਿੰਘ, ਬਿੱਲਾ, ਟੈਣੀ, ਹਰਿੰਦਰ ਸਿੰਘ ਨਿੱਝਰ ਸਮੇਤ ਵੱਡੀ ਗਿਣਤੀ 'ਚ ਖੇਡ ਪ੍ਰੇਮੀ ਹਾਜ਼ਰ ਸਨ |