24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵਲੋਂ ਰਾਹਤ ਮਿਲਣ 'ਤੇ ਵਰਕਰਾਂ 'ਚ ਖੁਸ਼ੀ ਦੀ ਲਹਿਰ <br/>

Ad Position 21
No active advertisement
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਭਿੱਟੇਵੱਡ, ਉਨ੍ਹਾਂ ਦੇ ਨਾਲ ਗੁਰਨਾਮ ਸਿੰਘ ਪਹਿਲਵਾਨ, ਸਾਬਕਾ ਸਰਪੰਚ ਕਲਰਾਜ ਸਿੰਘ, ਬਲਾਕ ਸੰਮਤੀ ਮੈਂਬਰ ਬਚਨ ਨਾਥ ਤੇ ਹੋਰ | ਤਸਵੀਰ : ਧਰਵਿੰਦਰ ਸਿੰਘ ਔਲਖ <br/> 03-02-2026
ਰਾਮ ਤੀਰਥ, 2 ਫਰਵਰੀ (ਧਰਵਿੰਦਰ ਸਿੰਘ ਔਲਖ)-ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਸੰਬੰਧ ਵਿਚ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵਲੋਂ ਮਿਲੀ ਰਾਹਤ ਅਤੇ ਜ਼ਮਾਨਤ ਦੇਣ ਦੇ ਫੈਸਲੇ ਤੋਂ ਬਾਅਦ ਅਕਾਲੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੌਜੂਦਾ ਮੈਂਬਰ ਜਥੇਦਾਰ ਸੁਰਜੀਤ ਸਿੰਘ ਭਿੱਟੇਵੱਡ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਪਿੰਡ ਭਿੱਟੇਵੱਡ ਵਿਖੇ ਲੱਡੂ ਵੰਡੇ ਗਏ ਅਤੇ ਆਤਿਸ਼ਬਾਜ਼ੀ ਚਲਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਭਿਟੇਵੱਡ ਨੇ ਕਿਹਾ ਕਿ ਆਪ ਸਰਕਾਰ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਿਧੜਕ ਜਰਨੈਲ ਬਿਕਰਮ ਸਿੰਘ ਮਜੀਠੀਆ 'ਤੇ ਝੂਠਾ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਸੀ ਅਤੇ ਉਹ ਸੱਤ ਮਹੀਨੇ ਜੇਲ੍ਹ ਵਿਚ ਰਹੇ ਹਨ, ਹੁਣ ਸੁਪਰੀਮ ਕੋਰਟ ਨੇ ਉਨ੍ਹਾਂ ਦੇ ਹੱਕ ਵਿਚ ਫੈਸਲਾ ਦਿੱਤਾ ਹੈ, ਜੋ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਸੱਚਾਈ ਦੀ ਜਿੱਤ ਹੈ | ਇਸ ਮੌਕੇ ਗੁਰਨਾਮ ਸਿੰਘ ਪਹਿਲਵਾਨ, ਸਾਬਕਾ ਸਰਪੰਚ ਕੁਲਰਾਜ ਸਿੰਘ, ਸਾਬਕਾ ਸਰਪੰਚ ਸਰਬਜੀਤ ਸਿੰਘ ਰਾਜੂ, ਕਾਬਲ ਸਿੰਘ ਸੈਕਟਰੀ, ਬਲਾਕ ਸੰਮਤੀ ਮੈਂਬਰ ਬਚਨ ਨਾਥ ਭਿੱਟੇਵੱਡ, ਰਵੇਲ ਸਿੰਘ ਸੋਢੀ, ਸਾਬਕਾ ਪੰਚ ਕਾਬਲ ਸਿੰਘ, ਕੁਲਵੰਤ ਸਿੰਘ ਭਿੱਟੇਵੱਡ, ਜੋਬਨ ਪਹਿਲਵਾਨ, ਜਸਵੰਤ ਸਿੰਘ ਭਿੱਟੇਵੱਡ, ਫਰੰਗੀ ਨਾਥ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦਾ ਕਰਵਾਇਆ 7ਵਾਂ ਚੋਣ ਇਜਲਾਸ <br/> ਅਗਲੀ ਖ਼ਬਰ ਮਜੀਠੀਆ ਦੀ ਜ਼ਮਾਨਤ ਨਾਲ ਅਕਾਲੀ ਦਲ ਦੇ ਹੌਸਲੇ ਬੁਲੰਦ ਹੋਏ <br/>
Ad Position 24