ਰਾਮ ਤੀਰਥ, 2 ਫਰਵਰੀ (ਧਰਵਿੰਦਰ ਸਿੰਘ ਔਲਖ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ, ਜ਼ਿਲ੍ਹਾ ਅੰਮਿ੍ਤਸਰ ਦਾ 7ਵਾਂ ਚੋਣ ਇਜਲਾਸ ਪਿੰਡ ਕੋਹਾਲੀ ਦੇ ਗੁਰਦੁਆਰਾ ਡੇਰਾ ਬਾਬਾ ਮੇਹਰ ਦਾਸ ਜੀ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬ ਦੇ ਪ੍ਰਧਾਨ ਡਾ. ਧੰਨਾ ਮੱਲ ਗੋਇਲ ਨੇ ਕੀਤੀ, ਜਦੋਂ ਕਿ ਮੁੱਖ ਮਹਿਮਾਨ ਵਜੋਂ ਹਰਤੇਜ ਹਸਪਤਾਲ ਦੇ ਐੱਮ. ਡੀ. ਡਾ. ਹਰਮਹਿੰਦਰ ਸਿੰਘ ਨਾਗਪਾਲ ਨੇ ਸ਼ਿਰਕਤ ਕੀਤੀ | ਐਸੋਸੀਏਸ਼ਨ ਦੇ ਜ਼ਿਲ੍ਹਾ ਸਕੱਤਰ ਨੇ ਦੋ ਸਾਲਾਂ ਦੀਆਂ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਅਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ | ਜਿਸ ਵਿਚ ਡਾ. ਅਰਜਿੰਦਰ ਸਿੰਘ ਕੋਹਾਲੀ ਲਗਾਤਾਰ 7ਵੀਂ ਵਾਰ ਜ਼ਿਲ੍ਹਾ ਅੰਮਿ੍ਤਸਰ ਦੇ ਸਰਬ ਸੰਮਤੀ ਨਾਲ ਪ੍ਰਧਾਨ ਚੁਣੇ ਗਏ, ਉਨ੍ਹਾਂ ਦੇ ਨਾਲ ਡਾ. ਗੁਰਪ੍ਰਤਾਪ ਸਿੰਘ ਕੱਕੜ ਵਿੱਤ ਸਕੱਤਰ, ਸੀਨੀਅਰ ਮੀਤ ਪ੍ਰਧਾਨ ਡਾ. ਦੁਪਿੰਦਰ ਸਿੰਘ, ਜਨਰਲ ਸਕੱਤਰ ਡਾ. ਚੰਦਰ ਮੋਹਨ ਸਿੰਘ, ਉਪ ਚੇਅਰਮੈਨ ਡਾ. ਸਰਵਣ ਸਿੰਘ ਤੇ ਡਾ. ਰਸ਼ਪਾਲ ਸਿੰਘ, ਮੀਤ ਪ੍ਰਧਾਨ ਡਾ. ਸਤਪਿੰਦਰ ਸਿੰਘ ਰਿੰਕੂ ਤੇ ਡਾ. ਹਰਪਿੰਦਰ ਸਿੰਘ, ਮੀਡੀਆ ਇੰਚਾਰਜ ਡਾ. ਸੰਦੀਪ ਸਿੰਘ, ਪ੍ਰਚਾਰ ਸਕੱਤਰ ਡਾ. ਪ੍ਰਗਟ ਸਿੰਘ, ਸਲਾਹਕਾਰ ਡਾ. ਹਰਵਿੰਦਰ ਸਿੰਘ, ਮੁੱਖ ਸਲਾਹਕਾਰ ਡਾ. ਸੁਖਵਿੰਦਰ ਸਿੰਘ, ਪ੍ਰੈੱਸ ਸਕੱਤਰ ਡਾ. ਜਸਮਿੰਦਰਜੀਤ ਸਿੰਘ ਵਿੱਗ, ਸਟੇਜ ਸਕੱਤਰ ਡਾ. ਰਣਜੀਤ ਸਿੰਘ, ਸਹਾਇਕ ਸਲਾਹਕਾਰ ਡਾ. ਪਲਵਿੰਦਰ ਸਿੰਘ ਤੋਂ ਇਲਾਵਾ ਡਾ. ਪਰਮਿੰਦਰ ਸਿੰਘ, ਡਾ. ਲਵਪ੍ਰੀਤ ਸਿੰਘ, ਡਾ. ਦਲਜੀਤ ਸਿੰਘ, ਡਾ. ਜਸਪਾਲ ਸਿੰਘ, ਡਾ. ਦੀਪ ਕੁਮਾਰ ਤੇ ਡਾ. ਸਵਿੰਦਰ ਸਿੰਘ ਕਾਰਜਕਾਰਨੀ ਕਮੇਟੀ ਦੇ ਮੈਂਬਰ ਚੁਣੇ ਗਏ | ਇਸ ਸਮੇਂ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਡਾ. ਨਛੱਤਰ ਸਿੰਘ, ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਡਾ. ਪਿਆਰਾ ਸਿੰਘ, ਡਾ. ਅਵਤਾਰ ਸਿੰਘ, ਤਹਿਸੀਲ ਅਜਨਾਲਾ ਦੇ ਪ੍ਰਧਾਨ ਡਾ. ਮੁਖਤਾਰ ਸਿੰਘ ਚੇਤਨਪੁਰਾ, ਸਰਪੰਚ ਗੁਰਜੰਟ ਸਿੰਘ ਕੋਹਾਲੀ, ਸਾਬਕਾ ਸਰਪੰਚ ਲਖਵਿੰਦਰ ਸਿੰਘ ਭਿੱਟੇਵੱਡ, ਲਖਬੀਰ ਸਿੰਘ ਕੋਹਾਲੀ ਆਦਿ ਹਾਜ਼ਰ ਸਨ |