ਓਠੀਆਂ, 2 ਫਰਵਰੀ (ਗੁਰਵਿੰਦਰ ਸਿੰਘ ਛੀਨਾ)-ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਪੰਜਾਬ ਵਲੋਂ ਅੱਜ ਸਰਹੱਦੀ ਪਿੰਡ ਭਿੰਡੀ ਔਲਖ ਦੇ ਗੁਰਦੁਆਰਾ ਦਮਦਮਾ ਸਾਹਿਬ ਵਿਖੇ 'ਪੰਥ ਬਚਾਓ ਪੰਜਾਬ ਬਚਾਓ' ਕਾਨਫਰੰਸ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਨਿਧੜਕ ਆਗੂ ਸਰਹੱਦੀ ਪਿੰਡ ਮਿਆਦੀਆਂ ਦੇ ਦਲਜੀਤ ਮਿਆਦੀਆਂ ਦੀ ਅਗਵਾਈ ਹੇਠ ਹੋਈ | ਜਿਸ ਵਿਚ ਅਕਾਲੀ ਦਲ ਵਾਰਿਸ ਪੰਜਾਬ ਦੇ ਮੈਂਬਰ ਪਾਰਲੀਮੈਂਟ ਅੰਮਿ੍ਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਅਤੇ ਹੋਰ ਆਗੂ ਸਰਪੰਚ ਚਰਨਜੀਤ ਸਿੰਘ ਗਾਲਬ, ਭਾਈ ਸਰਬਜੀਤ ਸਿੰਘ ਖਾਨਪੁਰ, ਨਾਥਵਿੰਦਰ ਸਿੰਘ ਹਲਕਾ ਇੰਚਾਰਜ, ਭਾਈ ਚਮਕੌਰ ਸਿੰਘ, ਭਾਈ ਰਜਿੰਦਰ ਸਿੰਘ ਤਲਵੰਡੀ, ਅਮਰਜੀਤ ਸਿੰਘ ਵਨਚੜੀ ਸ਼ਮਸ਼ੇਰ ਸਿੰਘ, ਭਾਈ ਸਰਬਜੀਤ ਸਿੰਘ ਭਾਈ ਸੁਖਬੀਰ ਸਿੰਘ ਬਾਬਾ ਬਕਾਲਾ, ਜੁਗਰਾਜ ਸਿੰਘ, ਗੁਰਵਿੰਦਰ ਸਿੰਘ ਹਲਕਾ ਫਤਿਹਗੜ ਸਾਹਿਬ, ਪਰਮਜੀਤ ਸਿੰਘ ਚੋਹਲਾ, ਭਾਈ ਚਮਕੌਰ ਸਿੰਘ, ਭਾਈ ਰਜਿੰਦਰ ਸਿੰਘ ਤਲਵੰਡੀ, ਅਮਰਜੀਤ ਸਿੰਘ ਨੇ ਕਾਨਫਰੰਸ ਵਿਚ ਪਹੁੰਚ ਕੇ ਸਰਹੱਦੀ ਪਿੰਡਾਂ ਦੇ ਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਰਿਸ ਪੰਜਾਬ ਪਾਰਟੀ ਦੇ ਮੈਂਬਰ ਪਾਰਲੀਮੈਂਟ ਅੰਮਿ੍ਤਪਾਲ ਸਿੰਘ ਤੇ ਨਾਜਾਇਜ਼ ਐੱਨ. ਆਈ. ਅੱੈਸ. ਲਗਾ ਕੇ ਪਿਛਲੇ ਕਈ ਸਾਲਾਂ ਤੋਂ ਡਿਬਰੂਗੜ ਜੇਲ੍ਹ ਵਿਚ ਬੰਦ ਕੀਤਾ ਹੈ | ਉਨ੍ਹਾਂ ਪੰਜਾਬ ਦੀਆਂ ਸਿਆਸੀ ਪਾਰਟੀਆਂ 'ਤੇ ਤਾਬੜ ਤੋੜ ਹਮਲੇ ਕਰਦਿਆਂ ਕਿਹਾ ਕਿ ਇਨ੍ਹਾਂ ਸਿਆਸੀ ਪਾਰਟੀਆਂ ਨੇ ਜਿਸ ਤਰ੍ਹਾਂ ਪੰਜਾਬ ਨੂੰ ਲੁੱਟਿਆ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵੱਲ ਧੱਕਿਆ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਲਿਆਂਦੀ ਪਰ ਉਨ੍ਹਾਂ ਨੇ ਵੀ ਕੋਈ ਕੰਮ ਨਹੀਂ ਕੀਤਾ ਤੇ ਨਸ਼ੇ ਸਗੋਂ ਅੱਗੇ ਨਾਲੋਂ ਵੀ ਵਧੇ ਹਨ | ਇਸ ਲਈ ਇਲਾਕੇ ਵਿਚ ਪੰਥ ਬਚਾਉ ਪੰਜਾਬ ਬਚਾਓ ਰੈਲੀ ਕਰਕੇ ਲੋਕਾਂ ਨੂੰ ਇਨ੍ਹਾਂ ਸਿਆਸੀ ਪਾਰਟੀਆਂ ਦੇ ਚੁੰਗਲ ਵਿਚੋਂ ਬਾਹਰ ਕੱਢਣ ਲਈ 2027 ਵਿਚ ਪੰਜਾਬ ਅਕਾਲੀ ਦਲ ਵਾਰਿਸ ਪਾਰਟੀ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ | ਇਸ ਮੌਕੇ ਜਸਪਾਲ ਸਿੰਘ ਭਲਵਾਨ ਬੋਹਲੀਆਂ, ਚਰਨਜੀਤ ਸਿੰਘ ਜਸਤਰਵਾਲ, ਬਾਬਾ ਕਾਹਨ ਸਿੰਘ ਜਸਰਾਉਰ, ਨਿਰਭੈਅ ਸਿੰਘ ਢਿੱਲੋਂ, ਪ੍ਰਗਟ ਸਿੰਘ ਮੀਆਂਵਿੰਡ, ਸੁਖਜੀਤ ਸਿੰਘ ਗਿੱਲ ਖਾਨਪੁਰ ਆਦਿ ਹਾਜ਼ਰ ਸਨ |