02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕਾਲਜ ਸਠਿਆਲਾ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ 'ਤੇ ਲੇਖਕ ਦਰਸ਼ਨ ਸਿੰਘ ਕਿੰਗਰਾ ਦੀਆਂ 11 ਕਿਤਾਬਾਂ ਲੋਕ ਅਰਪਣ ਕਰਨ 'ਤੇ ਸਨਮਾਨਿਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਸਠਿਆਲਾ, 21 ਫਰਵਰੀ (ਜਗੀਰ ਸਿੰਘ ਸਫਰੀ)-ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਅਤੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋ. (ਡਾ.) ਸਰੋਜ ਅਰੋੜਾ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਤੇ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ ਅਗਵਾਈ 'ਚ ਲੇਖਕ ਦਰਸ਼ਨ ਸਿੰਘ ਕਿੰਗਰਾ ਦੀਆਂ 11 ਕਿਤਾਬਾਂ ਨੂੰ ਲੋਕ ਅਰਪਣ ਕਰਨ 'ਤੇ ਸਨਮਾਨਿਤ ਗਿਆ | ਇਸ ਮੌਕੇ ਪਿ੍ੰ: ਡਾ. ਹਰਸਿਮਰਨ ਕੌਰ ਨੇ ਕਿਹਾ ਕਿ ਲੋਕ ਅਰਪਣ ਸਮਾਰੋਹ ਕਰਵਾਉਣ ਦਾ ਮੂਲ ਮੰਤਵ ਜਿੱਥੇ ਵਿਦਿਆਰਥੀਆਂ ਨੂੰ ਮਾਤ ਭਾਸ਼ਾ ਦੇ ਮਹੱਤਵ ਸੰਬੰਧੀ ਜਾਣਕਾਰੀ ਦੇਣਾ ਸੀ, ਇਸ ਮੌਕੇ ਡਾ. ਦਰਸ਼ਨ ਸਿੰਘ ਕਿੰਗਰਾ ਦੀਆਂ 11 ਪੁਸਤਕਾਂ ਦਾ ਲੋਕ ਅਰਪਣ ਪੁਸਤਕਾਂ ਦਾ ਸਿਰਲੇਖ ਪੰਜਾਬੀ ਲੋਕਧਾਰਾ ਸੱਭਿਆਚਾਰ ਸ੍ਰੋਤ ਨੂੰ ਲੋਕ ਅਰਪਣ ਕਰਨ ਉਪਰੰਤ ਪਿ੍ੰਸੀਪਲ ਸਰਵਣ ਸਿੰਘ ਤੇ ਵੱਖ-ਵੱਖ ਸਾਹਿਤਕ ਸੱਭਿਆਚਾਰਕ ਖੇਤਰਾਂ ਨਾਲ ਸੰਬੰਧਿਤ ਉੱਘੀਆਂ ਸ਼ਖਸੀਅਤਾਂ ਦੁਆਰਾ ਦਰਸ਼ਨ ਸਿੰਘ ਕਿੰਗਰਾ ਦੀਆਂ ਪੁਸਤਕਾਂ ਤੇ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ, ਡਾ. ਗੁਰਿੰਦਰਬੀਰ ਸਿੰਘ, ਜਸਵਿੰਦਰ ਕੌਰ ਵਲੋਂ ਚਰਚਾ ਕੀਤੀ ਗਈ | ਪਿ੍ੰ: ਸਰਵਨ ਸਿੰਘ ਨੇ ਕਾਲਜ ਦੇ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੇ ਮਹੱਤਵਪੂਰਨ ਪੜਾਵਾਂ ਤੇ ਚੰਗੀ ਸਿਹਤ ਹੋਣ ਦੀ ਅਹਿਮ ਨੁਕਤੇ ਸਾਂਝੇ ਕੀਤੇ | ਇਸ ਮੌਕੇ ਕਾਲਜ ਇੰਚਾਰਜ ਡਾ. ਹਰਸਿਮਰਨ ਕੌਰ, ਪ੍ਰੋ: ਜਸਵਿੰਦਰ ਕੌਰ, ਪ੍ਰੋ: ਕਰਮਬੀਰ ਸਿੰਘ ਸੰਧੂ, ਹੀਰਾ ਲਾਲ, ਮਨੂ ਬਾਲਾ, ਮਨਦੀਪ ਸਿੰਘ, ਰੋਹਿਤ ਗੁਪਤਾ ਅਤੇ ਮੁਨੀਸ਼ਾ ਵਲੋਂ ਦਰਸ਼ਨ ਸਿੰਘ ਕਿੰਗਰਾ (ਯੂ. ਐੱਸ. ਏ), ਪਿ੍ੰ: ਸਰਵਨ ਸਿੰਘ, ਡਾ. ਬਲਵੰਤ ਸਿੰਘ ਪਿ੍ੰਸੀਪਲ, ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ, ਪ੍ਰੋ. ਭੁਪਿੰਦਰ ਸਿੰਘ ਬੱਲ, ਮਾਸਟਰ ਸੁਖਦੇਵ ਸਿੰਘ ਬੱਲ, ਮਾਸਟਰ ਜਗੀਰ ਸਿੰਘ ਸਫਰੀ, ਮਾਝਾ ਸਾਹਿਤ ਸੱਥ ਤੋਂ ਬਲਜਿੰਦਰ ਕੌਰ ਬੱਲ, ਪੰਜਾਬੀ ਲੋਕ ਸਾਹਿਤ ਸਭਾ ਤੋਂ ਸ਼ੇਲਿੰਦਰਜੀਤ ਸਿੰਘ ਰਾਜਨ ਅਤੇ ਮਨਜੀਤ ਸਿੰਘ ਵੱਸੀ, ਡਾ. ਗੁਰਿੰਦਰਬੀਰ ਸਿੰਘ, ਗੁਰਪ੍ਰੀਤ ਸਿੰਘ, ਨਰਿੰਦਰਪਾਲ ਸਿੰਘ, ਹਰਜੀਤ ਕੌਰ ਭੁੱਲਰ, ਸੰਦੀਪ ਕੌਰ, ਪ੍ਰਦੀਪ ਸਿੰਘ ਹੰਸਰਾ, ਗੁਰਪ੍ਰੀਤ ਸਿੰਘ ਹੰਸਰਾ, ਸਰਬਜੀਤ ਕੌਰ, ਅਰਜਨ ਸਿੰਘ ਸੰਧੂ, ਦਰਸ਼ਨ ਸਿੰਘ ਸੰਧੂ, ਭਜਨ ਸਿੰਘ ਸੰਧੂ, ਅਜੀਤਪਾਲ ਸਿੰਘ, ਜਗਦੀਸ਼ ਸਿੰਘ, ਕੁਲਬੀਰ ਸਿੰਘ ਨੂੰ ਸਨਮਾਨਿਤ ਗਿਆ | ਇਸ ਮੌਕੇ ਤੇ ਪਹੁੰਚੀਆਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਤਹਿਸੀਲ ਅਜਨਾਲਾ ਦੀ ਮੀਟਿੰਗ <br/> ਅਗਲੀ ਖ਼ਬਰ ਸਰਹੱਦੀ ਕਸਬਾ ਅਮਰਕੋਟ 'ਚ ਲੱਗਦੇ ਜਾਮ ਤੇ ਕੂੜੇ ਕਾਰਨ ਲੋਕ ਹਨ ਪ੍ਰੇਸ਼ਾਨ
Ad Position 24