01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਰਹੱਦੀ ਕਸਬਾ ਅਮਰਕੋਟ 'ਚ ਲੱਗਦੇ ਜਾਮ ਤੇ ਕੂੜੇ ਕਾਰਨ ਲੋਕ ਹਨ ਪ੍ਰੇਸ਼ਾਨ

Ad Position 21
repet_subhas-goyals [Copy P29]
ਲਾਇਬ੍ਰੇਰੀ ਦਾ ਦਿ੍ਸ਼ ਅਤੇ ਕਸਬਾ ਅਮਰਕੋਟ ਵਿਖੇ ਕੂੜੇ ਦੇ ਲੱਗੇ ਢੇਰਾਂ ਦਾ ਦਿ੍ਸ਼ | ਤਸਵੀਰਾਂ:ਭੱਟੀ <br/> ਕੂੜੇ ਦੇ ਲੱਗੇ ਢੇਰਾਂ ਦਾ ਦਿ੍ਸ਼ | <br/> 22-02-2026
ਅਮਰਕੋਟ, 21 ਫਰਵਰੀ (ਭੱਟੀ)- ਵਿਧਾਨ ਸਭਾ ਹਲਕਾ ਖੇਮਕਰਨ ਦਾ ਪ੍ਰਮੁੱਖ ਕਸਬਾ ਮੰਡੀ ਅਮਰਕੋਟ ਜੋ ਅਨੇਕਾਂ ਸਰਹੱਦੀ ਪਿੰਡਾਂ ਦਾ ਖ੍ਰੀਦ ਕੇਂਦਰ ਦੇ ਮਾਰਕੀਟ ਕਮੇਟੀ ਖੇਮਕਰਨ ਦੀ ਵੱਡੀ ਅਨਾਜ ਮੰਡੀ ਜਿਥੇ ਹਰ ਰੋਜ਼ ਵੱਡਾ ਜਾਮ ਲੱਗਣ ਕਾਰਨ ਆਮ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਦਾ ਹੈ ਪਰ ਸਰਕਾਰਾਂ ਨੇ ਅਜੇ ਤੱਕ ਇਸਦਾ ਕੋਈ ਹੱਲ ਨਹੀਂ ਕੱਢਿਆ | ਬੇਸੱਕ ਪਿਛਲੀ ਕਾਂਗਰਸ ਸਰਕਾਰ ਵੇਲੇ ਮੰਡੀ ਦਾ ਇਕ ਸਾਈਡ ਪੱਕੀ ਕਰਵਾ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਰੇੜੀਆਂ ਫੜੀਆ, ਬੱਸਾਂ ਤੇ ਕਰਿਆਣੇ ਵਾਲੇ ਟਰੱਕ ਉਥੇ ਖੜੇ ਕਰਨ ਦਾ ਪ੍ਰੋਗਰਾਮ ਬਣਾਇਆ ਸੀ ਪਰ ਸਰਕਾਰ ਬਦਲਣ ਸਾਰਾ ਪ੍ਰੋਗਰਾਮ ਬਦਲ ਗਿਆ ਹਾਲ ਉਸ ਤੋਂ ਵੀ ਮਾੜਾ ਹੋ ਗਿਆ ਹੋ ਹੁਣ ਘੰਟਿਆ ਬੱਧੀ ਜਾਮ ਕਾਰਨ ਸਕੂਲੀ ਬੱਚੇ ਜਿਥੇ ਪ੍ਰੇਸ਼ਾਨ ਹੁੰਦੇ ਹੈ, ਉਥੇ ਬੀਮਾਰ, ਰਾਹਗੀਰ ਦੁਕਾਨਦਾਰ ਵੀ ਪ੍ਰੇਸ਼ਾਨ ਹੁੰਦੇ ਆ ਹਨ | ਇਸ ਕਸਬੇ ਦੇ ਛੋਟੇ-ਛੋਟੇ ਬਾਈਪਾਸ ਜਿਵੇਂ ਅੰਮਿ੍ਤਸਰ ਰੋਡ ਤੋਂ ਵਲਟੋਹਾ ਜਾਂਦੀ ਲਿੰਕ ਰੋਡ ਤੇ ਇਸੇ ਤਰ੍ਹਾਂ ਅੰਮਿ੍ਤਸਰ ਰੋਡ ਤੋਂ ਮਹਿਮੂਦਪੁਰ ਰੋਡ ਤੇ ਖੇਮਕਰਨ ਅਮੀਰਕੇ ਤੋਂ ਸਿੱਧੀ ਵਲਟੋਹਾ ਰੋਡ ਚੜ੍ਹਦੀ ਲਿੰਕ ਰੋਡ ਨੂੰ ਚੌੜਾ ਕੀਤਾ ਜਾਵੇ | ਜੇਕਰ ਗੱਲ ਕਰੀਏ ਕਸਬਾ ਅਮਰਕੋਟ ਦੇ ਵਿਕਾਸ ਦੀ ਤਾਂ ਪਿਛਲੀ ਕਾਂਗਰਸ ਸਰਕਾਰ ਵੇਲੇ ਲੱਖਾਂ ਰੁਪਏ ਦੀਆਂ ਆਈਆਂ ਗ੍ਰਾਂਟਾਂ ਜਿਨ੍ਹਾਂ ਵਿਚ ਜਿਆਦਾਤਰ ਪ੍ਰਬੰਧਕਾਂ ਵਲੋਂ ਪਤਾ ਨਹੀਂ ਕਿਥੇ ਖ਼ਰਚ ਦਿੱਤੀਆਂ ਗਈਆਂ | ਉਨ੍ਹਾਂ ਗਲੀਆਂ-ਨਾਲੀਆਂ ਦੇ ਅਧੂਰੇ ਕੰਮਾਂ ਦੀ ਅਦਾਇਗੀ ਬੀ.ਡੀ.ਪੀ.ਓ ਦਫ਼ਤਰ ਵਲਟੋਹਾ ਵਲੋਂ ਪਤਾ ਨਹੀਂ ਕਿਸ ਤਰ੍ਹਾਂ ਕਰ ਦਿੱਤੀ ਗਈ, ਜਿਨ੍ਹਾਂ ਗਲੀਆਂ ਦੇ ਸਾਬਕਾ ਵਿਧਾਇਕ ਨੇ ਉਦਘਾਟਨ ਕੀਤੇ ਉਹ ਵੀ ਮੁਕੰਮਲ ਨਹੀ ਹੋਈਆਂ | ਜਿਨ੍ਹਾਂ ਮੰਦਰ ਵਾਲੀ ਗਲੀ ਦਾ ਕੁਝ ਹਿੱਸਾ ਤੇ ਇਕ ਕੁਲਦੀਪ ਸਿੰਘ ਵਾਲੀ ਗਲੀ ਜਿਨ੍ਹਾਂ ਦਾ ਲੱਖਾਂ ਰੁਪਏ ਬਜਟ ਸੀ ਉਹੀ ਮੁੜ ਮੁਕੰਮਲ ਹੋਣ ਦੇ ਚਰਚੇ ਹਨ | ਜਦੋਂਕਿ ਬਾਕੀ ਵਿਕਾਸ ਕਾਰਜ ਬਹੁਤ ਧੀਮੀ ਗਤੀ ਚੱਲ ਰਹੇ ਹਨ | ਪਿੰਡ ਵਾਸੀਆਂ ਨੇ ਸਰਕਾਰ ਪ੍ਰਤੀ ਰੋਸ ਜਾਹਿਰ ਕਰਦਿਆਂ ਕਿਹਾ ਕਿ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਨੇ ਇਥੇ ਕਮਿਊਨਿਟੀ ਹਾਲ ਬਣਾਇਆ ਸੀ ਪਰ ਉਹਦੇ ਲਾਇਬ੍ਰੇਰੀ ਬਣਾਉਣ ਗਰੀਬ ਲੋਕ ਵਿਆਹਾਂ ਤੇ ਹੋਰ ਖੁਸ਼ੀ-ਗਮੀ ਦੇ ਪ੍ਰੋਗਰਾਮ ਕਰਨ ਤੋਂ ਇਕ ਤਰ੍ਹਾਂ ਨਾਲ ਵਾਂਝੇ ਹੋ ਗਏ ਹਨ | ਜਦੋਂ ਕਿ ਲਾਇਬ੍ਰੇਰੀ ਸਕੂਲ ਜਾਂ ਉਹਦੇ ਨੇੜੇ ਪੰਚਾਇਤ ਦੀ ਜਗ੍ਹਾ 'ਚ ਵੱਖਰੀ ਬਣ ਸਕਦੀ ਸੀ | ਇਸੇ ਤਰ੍ਹਾਂ ਪਿਛਲੀ ਕਾਂਗਰਸ ਸਰਕਾਰ ਵੇਲੇ ਅੱਡਾ ਅਮਰਕੋਟ ਸੋਲਰ ਸਟਰੀਟ ਲਾਈਟਾਂ ਲੱਗਣ ਦੇ ਖੰਬੇ ਵੀ ਆ ਗਏ ਸੀ ਪਰ ਇਸ ਵਾਰ ਖੰਬਿਆਂ ਉਝ ਲਾਈਟਾਂ ਲਗਾ ਕੇ ਡੰਗ ਸਾਰ ਦਿੱਤਾ ਗਿਆ | ਅੱਡਾ ਨਿਵਾਸੀਆਂ ਨੇ ਕਿਹਾ ਉਨ੍ਹਾਂ ਨੂੰ ਕੂੜੇ ਕਾਫੀ ਸਮੱਸਿਆਂ ਹੈ | ਪਿਛਲੀ ਅਕਾਲੀ ਸਰਕਾਰ ਵੇਲੇ ਪਾਣੀ ਦੇ ਨਿਕਾਸ ਦੇ ਨਾਲ ਬਿਜਲੀ ਘਰ ਦੀ ਵੇਹਲੀ ਥਾਂ ਜੋਂ ਬਿਜਲੀ ਘਰ ਦੀ ਬਾਈਕ ਸਾਈਡ ਉਥੇ ਡੰਪ ਬਣੇ ਸੀ ਪਰ ਹੁਣ ਅੱਡਾ ਨਿਵਾਸੀ ਸੜਕਾਂ ਤੇ ਕੂੜਾ ਸੁੱਟਣ ਲਈ ਮਜ਼ਬੂਰ ਹਨ | ਇਥੋਂ ਤੱਕ ਕਿ ਪਿਛਲੀ ਸਰਕਾਰ ਵੇਲੇ ਦੇ ਪਏ ਸੀਵਰੇਜ ਜੋ ਜਗ੍ਹਾ ਜਗ੍ਹਾ ਤੋਂ ਵਲਟੋਹਾ ਰੋਡ ਤੋਂ ਲੀਕ ਹੋ ਰਹੇ ਹਨ, ਜਿਨ੍ਹਾਂ ਕਾਰਨ ਲੋਕਾਂ ਦੇ ਮਕਾਨ ਤੇ ਦੁਕਾਨਾਂ ਖ਼ਰਾਬ ਹੋ ਰਹੀਆਂ ਹਨ ਪਰ ਵੱਡੇ ਅਧਿਕਾਰੀਆਂ ਵਲੋਂ ਮੌਕਾ ਦੇਖਣ 'ਤੇ ਵੀ ਸੀਵਰੇਜ਼ ਦਾ ਅਜੇ ਤੱਕ ਹੱਲ ਨਹੀਂ ਹੋਇਆ | ਲੋਕਾਂ ਨੇ ਆਸ ਕਿ ਕਿ 7 ਮਾਰਚ ਨੂੰ ਵਿਧਾਇਕ ਸਰਵਨ ਸਿੰਘ ਧੁੰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋਂ ਮੰਡੀ ਅਮਰਕੋਟ ਆ ਰਹੇ ਉਨ੍ਹਾਂ ਦੀਆਂ ਸਮੱਸਿਆ ਦਾ ਹੱਲ ਜਰੂਰ ਕਰਾਉਣਗੇ |
Ad Position 22
No active advertisement
ਪਿਛਲੀ ਖ਼ਬਰ ਕਾਲਜ ਸਠਿਆਲਾ ਵਿਖੇ ਕੌਮਾਂਤਰੀ ਮਾਤ ਭਾਸ਼ਾ ਦਿਵਸ 'ਤੇ ਲੇਖਕ ਦਰਸ਼ਨ ਸਿੰਘ ਕਿੰਗਰਾ ਦੀਆਂ 11 ਕਿਤਾਬਾਂ ਲੋਕ ਅਰਪਣ ਕਰਨ '... ਅਗਲੀ ਖ਼ਬਰ ਟੈਟ ਦੀ ਸ਼ਰਤ ਖ਼ਤਮ ਕਰਨ ਵਾਸਤੇ ਕੇਂਦਰੀ ਸਿੱਖਿਆ ਮੰਤਰੀ ਭਾਰਤ ਸਰਕਾਰ ਨੂੰ ਭੇਜਿਆ ਮੰਗ ਪੱਤਰ
Ad Position 24