ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਅਟਾਰੀ-ਵਾਹਗਾ ਸਰਹੱਦ ਖੁੱਲੇ੍ਹ ਵਪਾਰ ਲਈ ਖੁਲ੍ਹਵਾਈ ਜਾਵੇਗਾ-ਸੁਖਬੀਰ <br/>
ਅਜੀਤ ਡੈਸਕ
22-02-2026
ਉਨ੍ਹਾਂ ਕਿਹਾ ਕਿ ਪੰਜਾਬ ਨਾਲ ਲਗਾਤਾਰ ਵਿਤਕਰਾ ਹੁੰਦਾ ਆ ਰਿਹਾ ਹੈ, ਇਕੱਲਾ ਪੰਜਾਬ ਹੀ ਦੇਸ਼ ਦਾ ਅਜਿਹਾ ਸੂਬਾ ਹੈ, ਜਿਸ ਦੀ ਕੋਈ ਰਾਜਧਾਨੀ ਨਹੀਂ ਹੈ, ਕੇਂਦਰ ਦੀ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਪੰਜਾਬ ਨਾਲ ਇਕ ਹੋਰ ਵਿਤਕਰਾ ਕਰਦਿਆਂ ਪੰਜਾਬ ਦੇ ਅੱਧੇ ਤੋਂ ਵੱਧ ਪਾਣੀਆਂ ਨੂੰ ਖੋਹ ਕੇ ਰਾਜਸਥਾਨ ਨੂੰ ਭੇਜ ਦਿੱਤਾ ਗਿਆ | ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਦਾ ਭਲਾ ਕਿਸ ਤਰ੍ਹਾਂ ਹੋਵੇਗਾ, ਜਿਥੇ ਕਿ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ ਦੀ ਚਾਬੀ ਦਿੱਲੀ ਦੇ ਪੰਜਾਬ ਵਿਰੋਧੀ ਆਗੂਆਂ ਦੇ ਕੋਲ ਹੈ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਪੰਜਾਬ ਦਾ ਕੁਝ ਵੀ ਨਹੀਂ ਸੰਵਾਰਿਆ, ਜੋ ਹੁਣ ਫਿਰ ਪੰਜਾਬ ਅੰਦਰ ਰਾਜ ਸਤਾ ਦੀ ਭਾਲ ਵਿਚ ਹਨ | ਉਨ੍ਹਾਂ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪੰਜਾਬ ਦੇ ਮੁੱਖ ਮੰਤਰੀ ਹੁੰਦਿਆਂ ਡੈਮ, ਬਿਜਲੀ ਘਰ, ਕਿਸਾਨਾਂ ਨੂੰ ਮੁਫ਼ਤ ਬਿਜਲੀ ਕੁਨੈਕਸ਼ਨ, ਸ਼ਗਨ ਸਕੀਮ, ਆਟਾ ਦਾਲ ਸਕੀਮ, ਸੇਵਾ ਕੇਂਦਰ, ਮੁਫਤ ਦਵਾਈਆਂ, ਬਜ਼ੁਰਗਾਂ ਨੂੰ ਪੈਨਸ਼ਨਾਂ, ਮੰਡੀਆਂ, ਬਿਜਲੀ ਬਿੱਲ ਮੁਆਫ ਦੇ ਨਾਲ-ਨਾਲ ਗਰੀਬ ਪਰਿਵਾਰਾਂ ਦੀਆਂ ਬੱਚੀਆਂ ਨੂੰ ਸਕੂਲ ਜਾਣ ਲਈ ਸਾਈਕਲ ਆਦਿ ਹੋਰ ਸਕੀਮਾਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਗਈਆਂ | ਉਨ੍ਹਾਂ ਇਹ ਵੀ ਕਿਹਾ ਕਿ ਹੁਣ ਅਕਾਲੀ ਦਲ ਦੀ ਹੋ ਰਹੀ ਚੜਤ ਨੂੰ ਵਿਰੋਧੀ ਬਰਦਾਸ਼ਤ ਨਹੀਂ ਕਰ ਰਹੇ ਜੋ ਕਿ ਸ਼੍ਰੋਮਣੀ ਕਮੇਟੀ ਜੋ ਕਿ ਸਾਡੇ ਵੱਡ ਵਡੇਰਿਆਂ ਵਲੋਂ ਸ਼ਹੀਦੀਆਂ ਤੇ ਜੇਲ੍ਹਾਂ ਕੱਟ ਕੇ ਬਣਾਈ ਗਈ ਸੀ, ਨੂੰ ਤੋੜਨ ਦੇ ਯਤਨ ਕਰ ਰਹੇ ਹਨ, ਜਿਸ ਵਿਚ ਉਹ ਬੁਰੀ ਤਰ੍ਹਾਂ ਅਸਫਲ ਰਹਿਣਗੇ | ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੜੇ ਹੱਥੀ ਲੈਂਦੀਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਅੰਦਰ ਧੀਆਂ, ਭੈਣਾਂ ਤੇ ਵੱਖ-ਵੱਖ ਅਦਾਰਿਆਂ ਦੇ ਸੀਨੀਅਰ ਪੱਤਰਕਾਰਾਂ 'ਤੇ ਪਰਚੇ ਦੇ ਕੇ ਪੰਜਾਬ ਅੰਦਰ ਤਾਨਾਸ਼ਾਹੀ ਰਵਈਆ ਅਪਣਾਇਆ ਜਾ ਰਿਹਾ ਹੈ, ਜੋ ਲਗਾਤਾਰ ਮਾਨ ਸਰਕਾਰ ਦਾ ਜਾਰੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਚ ਆਉਣ ਤੋਂ ਪਹਿਲਾਂ ਤੇ ਸਰਕਾਰ ਬਣਾਉਣ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਵਿਦੇਸ਼ੀ ਲੋਕ ਦੇ ਪੰਜਾਬ ਅੰਦਰ ਆ ਕੇ ਰੁਜ਼ਗਾਰ ਕਰਨਗੇ, ਦੱਸੋ ਭਲਾ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮਿਲ ਗਿਆ ਹੈ, ਉਨ੍ਹਾਂ ਇਹ ਵੀ ਕਿਹਾ ਕਿ ਅੱਜ ਪੰਜਾਬ ਆਮ ਆਦਮੀ ਸਰਕਾਰ ਦੀ ਅਗਵਾਈ ਵਿਚ ਅਰਬਾ ਰੁਪਏ ਦੇ ਕਰਜ਼ੇ ਵਿਚ ਡੁੱਬ ਗਿਆ ਹੈ ਤੇ ਸਰਕਾਰ ਦੇ ਸਿਰ 'ਤੇ ਜੂੰ ਤੱਕ ਨਹੀਂ ਸਰਕ ਰਹੀ | ਮਜੀਠੀਆ ਨੇ ਕਿਹਾ ਕਿ ਮਾਨ ਸਰਕਾਰ ਉਨ੍ਹਾਂ 'ਤੇ ਜਿੰਨੇ ਮਰਜ਼ੀ ਪਰਚੇ ਦੇ ਦੇਵੇ ਉਹ ਪਰਚਿਆਂ ਦੀ ਰਾਜਨੀਤੀ ਤੋਂ ਉੱਪਰ ਲੰਘ ਗਏ ਹਨ, ਜਿਸ ਲਈ ਉਹ ਆਪਣੀ ਗੱਡੀ ਵਿਚ ਆਪਣਾ ਵਕੀਲ ਸਾਥੀ ਨਾਲ ਰੱਖ ਰਹੇ ਹਨ | ਇਸ ਮੌਕੇ ਸਾਬਕਾ ਮੰਤਰੀ ਜਥੇ. ਗੁਲਜਾਰ ਸਿੰਘ ਰਣੀਕੇ ਨੇ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨਾਲ ਪੁੱਜੇ ਸਮੂਹ ਅਕਾਲੀ ਆਗੂਆਂ ਦਾ ਹਲਕਾ ਅਟਾਰੀ ਅੰਦਰ ਆਉਣ 'ਤੇ ਜੀ ਆਇਆਂ ਕਹਿੰਦਿਆਂ ਧੰਨਵਾਦ ਕੀਤਾ ਕਿਹਾ ਕਿ ਅੱਜ ਖਾਸ ਕਰਕੇ ਪੰਜਾਬ ਦੇ ਸਰਹੱਦੀ ਪਿੰਡਾਂ ਦੇ ਹਰ ਵਰਗ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਲਈ ਉਤਾਵਲੇ ਹਨ | ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦਾ ਰੈਲੀ ਵਾਲੇ ਸਥਾਨ 'ਤੇ ਪਹੁੰਚਣ 'ਤੇ ਜਥੇ. ਗੁਲਜਾਰ ਸਿੰਘ ਰਣੀਕੇ, ਮਗਵਿੰਦਰ ਸਿੰਘ ਖਾਪੜਖੇੜੀ, ਗੁਰਿੰਦਰਪਾਲ ਸਿੰਘ ਲਾਲੀ ਰਣੀਕੇ, ਅਮਨਬੀਰ ਸਿੰਘ ਸਿਆਲੀ ਤੇ ਅਕਾਲੀ ਵਰਕਰਾਂ ਵਲੋਂ ਜੈਕਾਰਿਆਂ ਦੀ ਗੂੰਜ ਵਿਚ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਹਲਕਾ ਅਟਾਰੀ ਦੀ ਭਕਨਾ ਰੈਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀਰ ਸਿੰਘ ਲੋਪੋਕੇ, ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ, ਦਿਹਾਤੀ ਪ੍ਰਧਾਨ ਰਾਜਵਿੰਦਰ ਸਿੰਘ ਰਾਜਾ ਲਦੇਹ, ਬੀਬੀ ਕੰਚਨਪ੍ਰੀਤ ਕੌਰ, ਹਲਕਾ ਇੰਚਾਰਜ ਜੋਧ ਸਿੰਘ ਸਮਰਾ, ਗੁਰਪ੍ਰੀਤ ਸਿੰਘ ਵਡਾਲੀ, ਸੁਰਜੀਤ ਸਿੰਘ ਭਿੱਟੇਵੱਢ, ਬਿਕਰਮਜੀਤ ਸਿੰਘ ਬਾਠ, ਬਾਬਾ ਰਾਮ ਸਿੰਘ ਭਕਨਾ, ਸਾਬਕਾ ਸਰਪੰਚ ਦਲਵਿੰਦਰ ਸਿੰਘ ਭਕਨਾ, ਜਗਜੀਤ ਸਿੰਘ ਜੱਗੀ ਚੋਹਲਾ ਸਾਹਿਬ, ਬੀਬੀ ਕਵਲਜੀਤ ਕੌਰ ਰਣੀਕੇ, ਬੀਬੀ ਜਗਰੂਪ ਕੌਰ ਸ਼ਹਿਰੀ ਪ੍ਰਧਾਨ, ਬੀਬੀ ਵਜਿੰਦਰ ਕੌਰ ਵੇਰਕਾ, ਹਰ ਸਿਮਰਨ ਕੌਰ ਰਣੀਕੇ, ਦਿਲਰਾਜ ਗਿੱਲ, ਹਰਜੀਤ ਸਿੰਘ ਬਹੋੜੂ, ਨਰਿੰਦਰ ਬਹਿਲ ਤੇ ਬਾਬਾ ਮੇਜਰ ਸਿੰਘ ਤਰਨਾ ਦਲ ਮੁਖੀ, ਮੈਨੇਜਰ ਹਰਵਿੰਦਰ ਸਿੰਘ ਵੇਰਕਾ, ਮੈਨੇਜਰ ਬਲਦੇਵ ਸਿੰਘ ਖਹਿਰਾਬਾਦ, ਮੈਨੇਜਰ ਹਰਜੀਤ ਸਿੰਘ ਮੋਦੇ ਸਮੇਤ ਹਲਕਾ ਅਟਾਰੀ ਤੋਂ ਅਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ |