ਪਟਿਆਲਾ, 21 ਫਰਵਰੀ (ਭਗਵਾਨ ਦਾਸ)-ਇੱਥੇ ਫਲਾਈ ਓਵਰ ਸਕਿਓਰਿਟੀ ਨਾਲ ਸੰਬੰਧਿਤ ਸਾਬਕਾ ਫੌਜੀਆਂ (ਐਕਸ ਸਰਵਿਸਮੈੱਨ) ਦਰਮਿਆਨ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਸੁਸਾਇਟੀ ਦੇ ਮੈਨੇਜਿੰਗ ਡਾਇਰੈਕਟਰ (ਐਮ ਡੀ) ਅਨੋਖ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਸਪੁੱਤਰੀ ਕੁਲਜਿੰਦਰ ਕੌਰ ਜੋ ਗਰੀਸ (ਵਿਦੇਸ਼) ਤੋਂ ਸਿਖਲਾਈ ਲੈ ਕੇ ਆਈ ਹੈ ਕਤਰ ਏਅਰ ਲਾਈਨ 'ਚ ਪਾਇਲਟ ਚੁਣੀ ਗਈ ਹੈ | ਉਸ ਦਾ ਪੜ੍ਹਾਈ ਦੇ ਦੌਰਾਨ ਕੈਰੀਅਰ ਬੜਾ ਸ਼ਾਨਦਾਰ ਰਿਹਾ ਹੈ | ਕੁਲਜਿੰਦਰ ਕੌਰ ਦੀ ਮਾਤਾ ਪਲਵਿੰਦਰ ਕੌਰ ਫੁੱਲੀ ਨਹੀਂ ਸੀ ਸਮਾਉਂਦੀ ਜਦੋਂ ਅੱਜ ਪਿਤਾ ਅਨੋਖ ਸਿੰਘ ਦੀ ਬੇਟੀ ਦੇ ਪਾਇਲਟ ਬਣਨ 'ਤੇ ਉਨ੍ਹਾਂ ਦੇ ਮਿੱਤਰ ਅਤੇ ਸੰਬੰਧੀ ਉਨ੍ਹਾਂ ਨੂੰ ਮੁਬਾਰਕਬਾਦ ਦੇਣ ਆ ਰਹੇ ਸਨ |