ਤਰਨ ਤਾਰਨ, 24 ਫਰਵਰੀ (ਹਰਿੰਦਰ ਸਿੰਘ)-ਸੀ.ਆਈ.ਡੀ. ਵਿਭਾਗ ਵਿਚ ਵਧੀਆ ਸੇਵਾਵਾਂ ਨਿਭਾਉਣ ਵਾਲੇ, ਸਾਬਕਾ ਇੰਸਪੈਕਟਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਮੈਂਬਰ ਬਲਦੇਵ ਸਿੰਘ ਵਾਸੀ ਪਿੰਡ ਫਤਿਹਪੁਰ ਨਵਾਂ ਪਿੰਡ ਦੇ ਨੌਜਵਾਨ ਸਪੁੱਤਰ ਮਨਜਿੰਦਰ ਸਿੰਘ ਦਾ ਪਿਛਲੇ ਦਿਨੀਂ ਕੈਨੇਡਾ ਵਿਖੇ ਦਿਹਾਂਤ ਹੋ ਗਿਆ | ਉਨ੍ਹਾਂ ਦੀ ਮਿ੍ਤਕ ਦੇਹ ਭਾਰਤ ਪੁੱਜਣ 'ਤੇ ਪਿੰਡ ਫਤਹਿਪੁਰ ਨਵਾਂ ਪਿੰਡ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ, ਪ੍ਰੋ: ਬਲਜਿੰਦਰ ਸਿੰਘ, ਡਾ: ਬਾਬਾ ਸੁਖਦੇਵ ਸਿੰਘ ਹਵਾਰਾ ਕਮੇਟੀ, ਗਿਆਨੀ ਨਵਤੇਜ ਸਿੰਘ ਦਮਦਮੀ ਟਕਸਾਲ, ਗਿਆਨੀ ਮੱਸਾ ਸਿੰਘ ਦਮਦਮੀ ਟਕਸਾਲ, ਬਾਬਾ ਸ਼ਮਸ਼ੇਰ ਸਿੰਘ ਕੋਹਰੀ, ਸਾਜਨ ਸਿੰਘ ਅਲਗੋਂ, ਦਲਬੀਰ ਸਿੰਘ ਅਲਗੋਂ ਭਾਜਪਾ ਆਗੂ, ਪਿ੍ਤਪਾਲ ਸਿੰਘ ਕਿਸਾਨ ਆਗੂ ਅਲਗੋਂ, ਪ੍ਰੋ. ਭੁਪਿੰਦਰ ਸਿੰਘ ਕਾਦੀਆਂ, ਇੰਦਰਜੀਤ ਸਿੰਘ ਚੇਅਰਮੈਨ, ਗੁਰਿੰਦਰ ਸਿੰਘ ਗਿੱਲ ਆਸਟੇ੍ਰਲੀਆ, ਰਿਤੇਸ਼ ਚੰਦਨ ਆਸਟ੍ਰੇਲੀਆ, ਹਰਮਿੰਦਰ ਸਿੰਘ ਟੀਟਾ ਆਸਟ੍ਰੇਲੀਆ, ਬਲਜੀਤ ਸਿੰਘ ਦਾਦੂਵਾਲ ਆਸਟ੍ਰੇਲੀਆ, ਸਿਮਰ ਸਿੰਘ ਆਸਟ੍ਰੇਲੀਆ, ਭੁਪਿੰਦਰ ਸਿੰਘ ਆਸਟ੍ਰੇਲੀਆ, ਬਲਜਿੰਦਰ ਸਿੰਘ ਬਾਊ ਆਸਟ੍ਰੇਲੀਆ, ਜਸਵਿੰਦਰ ਸਿੰਘ ਆਸਟ੍ਰੇਲੀਆ, ਨਿਰਮਲ ਸਿੰਘ, ਹਰਭਜਨ ਸਿੰਘ ਅਹਿਮਦਾਬਾਦ, ਸੁਖਵੰਤ ਸਿੰਘ ਸੇਖੋਂ ਬੜੋਦਾ, ਕੁਲਦੀਪ ਸਿੰਘ, ਜਥੇਦਾਰ ਸਰਵਣ ਸਿੰਘ ਡੀ.ਡਬਲਯੂ.ਡੀ., ਸੁਖਰਾਜ ਸਿੰਘ, ਸੰਦੀਪ ਸਿੰਘ ਸੈਂਡੀ ਕੈਨੇਡਾ ਆਦਿ ਨੇ ਪਹੁੰਚ ਕੇ ਸਾਬਕਾ ਇੰਸਪੈਕਟਰ ਅਤੇ ਹਵਾਰਾ ਕਮੇਟੀ ਮੈਂਬਰ ਬਲਦੇਵ ਸਿੰਘ ਨਾਲ ਦੁੱਖ ਸਾਂਝਾ ਕੀਤਾ | ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਮਨਜਿੰਦਰ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇਕ ਲੜਕਾ ਹਿਰਦੈ ਸਿੰਘ (8) ਅਤੇ ਲੜਕੀ ਹਰਨਿਧ ਕੌਰ ਅਤੇ ਹਰਅਸੀਸ ਕੌਰ ਛੱਡ ਗਏ ਹਨ | ਮਨਜਿੰਦਰ ਸਿੰਘ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਮਿਤੀ 26 ਫਰਵਰੀ 2026 ਦਿਨ ਵੀਰਵਾਰ ਨੂੰ ਗੁਰਦੁਆਰਾ ਨਵਾਂ ਪਿੰਡ (ਫਤਿਹਪੁਰ) ਜ਼ਿਲ੍ਹਾ ਤਰਨ ਤਾਰਨ ਵਿਖੇ ਹੋਵੇਗੀ |