03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਐਮਰਜੈਂਸੀ ਘਟਨਾਵਾਂ ਵਾਪਰਨ ਸਮੇਂ ਫੌਰੀ ਸਹਾਇਤਾਂ ਲਈ ਪੰਜਾਬ ਸਰਕਾਰ ਨੇ ਤਰਨ ਤਾਰਨ ਪੁਲਿਸ ਨੂੰ ਦਿੱਤੀਆਂ 28 ਵਿਸ਼ੇਸ਼ ਗੱਡੀਆਂ <br/>

Ad Position 21
No active advertisement
ਅਜੀਤ ਡੈਸਕ 03-04-2026
ਤਰਨ ਤਾਰਨ, 2 ਅਪ੍ਰੈਲ (ਹਰਿੰਦਰ ਸਿੰਘ)-ਐਮਰਜੈਂਸੀ ਘਟਨਾਵਾਂ ਵਾਪਰਨ ਸਮੇਂ ਫੌਰੀ ਸਹਾਇਤਾ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਯਤਨਾਂ ਸਦਕਾ ਤਰਨ ਤਾਰਨ ਜ਼ਿਲੇ ਦੀ ਪੁਲਿਸ ਨੂੰ 28 ਵਿਸ਼ੇਸ਼ ਗੱਡੀਆਂ ਭੇਜੀਆਂ ਗਈਆਂ ਹਨ, ਜੋ ਕਿ ਐਮਰਜੈਂਸੀ ਘਟਨਾਵਾਂ ਹੋਣ ਸਮੇਂ ਕੁਝ ਕੁ ਹੀ ਮਿੰਟਾਂ 'ਚ ਘਟਨਾ ਵਾਲੀ ਜਗ੍ਹਾ ਉਪਰ ਪੁਲਿਸ ਮੁਲਾਜ਼ਮ ਇਨ੍ਹਾਂ ਗੱਡੀਆਂ ਰਾਹੀਂ ਪਹੁੰਚ ਕੇ ਸਹਾਇਤਾ ਪ੍ਰਦਾਨ ਕਰਨਗੇ | ਇਹ ਜਾਣਕਾਰੀ ਐੱਸ.ਐੱਸ.ਪੀ. ਸੁਰਿੰਦਰ ਲਾਂਬਾ ਨੇ ਪੰਜਾਬ ਸਰਕਾਰ ਵਲੋਂ ਭੇਜੀਆਂ ਗੱਡੀਆਂ ਨੂੰ ਸੰਬੰਧਿਤ ਪੁਲਿਸ ਥਾਣਿਆਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸੌਂਪਦਿਆਂ ਹੋਇਆਂ ਦਿੱਤੀ | ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਦੇ ਕੰਮਕਾਜ ਵਿਚ ਹੋਰ ਤੇਜ਼ੀ ਲਿਆਉਣ ਅਤੇ ਅਪਰਾਧ ਸਮੇਤ ਵਾਪਰਨ ਵਾਲੀਆਂ ਹੋਰ ਘਟਨਾਵਾਂ 'ਤੇ ਤੁਰੰਤ ਪੁਲਿਸ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਯੋਗ ਕਦਮ ਚੁੱਕਦੇ ਹੋਏ ਇਹ ਵਿਸ਼ੇਸ਼ ਗੱਡੀਆਂ ਪੁਲਿਸ ਮੁਲਾਜ਼ਮਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਅਤੇ ਇਸੇ ਲੜੀ ਤਹਿਤ ਤਰਨ ਤਾਰਨ ਜ਼ਿਲ੍ਹਾ ਪੁਲਿਸ ਨੂੰ 28 ਗੱਡੀਆਂ ਭੇਜੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਇਸ ਤਰ੍ਹਾਂ ਦੀਆਂ ਜ਼ਿਲ੍ਹੇ 'ਚ 6 ਗੱਡੀਆਂ ਚੱਲ ਰਹੀਆਂ ਹਨ ਅਤੇ ਹੁਣ ਇਨ੍ਹਾਂ ਦੀ ਗਿਣਤੀ 34 ਹੋ ਗਈ ਹੈ ਅਤੇ ਜਦੋਂ ਵੀ ਕੋਈ ਐਮਰਜੈਂਸੀ ਨੰਬਰ 112 'ਤੇ ਕਾਲ ਆਉਂਦੀ ਹੈ ਤਾਂ ਤੁਰੰਤ ਪੁਲਿਸ ਮੁਲਾਜ਼ਮ ਕੁਝ ਹੀ ਮਿੰਟਾਂ ਵਿਚ ਘਟਨਾ ਵਾਲੀ ਜਗ੍ਹਾ ਉਪਰ ਪਹੁੰਚ ਜਾਣਗੇ | ਐੱਸ.ਐੱਸ.ਪੀ. ਲਾਂਬਾ ਨੇ ਦੱਸਿਆ ਕਿ ਪਹਿਲਾਂ ਪੇਂਡੂ ਇਲਾਕਿਆਂ 'ਚ ਪੁਲਿਸ ਨੂੰ ਐਮਰਜੈਂਸੀ ਘਟਨਾ ਹੋਣ ਦੀ ਸ਼ਿਕਾਇਤ ਮਿਲਦੀ ਸੀ ਤਾਂ ਪੁਲਿਸ ਮੁਲਾਜ਼ਮ 28 ਤੋਂ 30 ਮਿੰਟ ਵਿਚ ਉਥੇ ਪਹੁੰਚਦੇ ਸਨ ਅਤੇ ਸ਼ਹਿਰੀ ਇਲਾਕਿਆਂ 'ਚ 10-12 ਮਿੰਟ ਵਿਚ ਪੁਲਿਸ ਪਹੁੰਚਦੀ ਸੀ, ਪਰ ਹੁਣ ਇਨ੍ਹਾਂ ਗੱਡੀਆਂ ਦੀ ਗਿਣਤੀ ਜਿਆਦਾਂ ਹੋਣ ਕਾਰਨ ਪਹਿਲਾਂ ਵਾਲਾ ਟਾਈਮ ਘੱਟ ਕੇ ਹੁਣ ਪੇਂਡੂ ਇਲਾਕਿਆਂ 'ਚ 10 ਮਿੰਟ ਤੋਂ ਘੱਟ ਅਤੇ ਸ਼ਹਿਰੀ ਇਲਾਕਿਆਂ 'ਚ 5 ਮਿੰਟ ਰਹਿ ਜਾਵੇਗਾ, ਜਿੱਥੇ 112 'ਤੇ ਪੁਲਿਸ ਸਹਾਇਤਾ ਲਈ ਕਾਲ ਆਉਣ 'ਤੇ ਪੁਲਿਸ ਮੁਲਾਜ਼ਮ ਪਹੁੰਚ ਜਾਣਗੇ | ਉਨ੍ਹਾਂ ਕਿਹਾ ਕਿ 24 ਘੰਟੇ ਗੱਡੀਆਂ ਦੀ ਇਹ ਸੁਵਿਧਾ ਜਾਰੀ ਰਹੇਗੀ ਅਤੇ 2 ਸ਼ਿਫਟਾਂ ਵਿਚ ਪੁਲਿਸ ਮੁਲਾਜਮ ਤਾਇਨਾਤ ਹੋਣਗੇ, ਜਿਨ੍ਹਾਂ 'ਚ ਸਵੇਰ ਸਮੇਂ 2-3 ਮੁਲਾਜ਼ਮ ਇਕ ਗੱਡੀ ਵਿਚ ਤਾਇਨਾਤ ਰਹਿਣਗੇ ਜਦਕਿ ਰਾਤ ਸਮੇਂ ਇਨ੍ਹਾਂ ਦੀ ਗਿਣਤੀ 4-5 ਹੋਵੇਗੀ ਅਤੇ ਇਹ ਗੱਡੀਆਂ ਦਿਨ ਸਮੇਂ ਲੱਗੇ ਪੁਲਿਸ ਨਾਕਿਆਂ ਨਾਲ ਅਟੈਚ ਹੋਣਗੀਆਂ |

Ad Position 22
No active advertisement
ਪਿਛਲੀ ਖ਼ਬਰ ਕੈਰੋਂ ਰੇਲਵੇ ਫਾਟਕ ਏ-45 ਤਿੰਨ ਦਿਨ ਲਈ ਰਹੇਗਾ ਬੰਦ ਅਗਲੀ ਖ਼ਬਰ ਨੰਬਰਦਾਰਾਂ ਨੇ ਡਿਪਟੀ ਕਮਿਸ਼ਨਰ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ <br/>
Ad Position 24