ਖਡੂਰ ਸਾਹਿਬ, 2 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਪੰਜਾਬ ਨੰਬਰਦਾਰ ਯੂਨੀਅਨ ਵਲੋਂ ਪੰਜਾਬ ਪੱਧਰ 'ਤੇ ਡਿਪਟੀ ਕਮਿਸ਼ਨਰਾਂ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨੰਬਰਦਾਰਾਂ ਦੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤੇ ਗਏ | ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਮੰਗ ਪੱਤਰ ਦੇਣ ਪੁੱਜੇ ਤਰਨ ਤਾਰਨ ਜ਼ਿਲ੍ਹੇ ਦੇ ਪ੍ਰਧਾਨ ਹਰਭਜਨ ਸਿੰਘ ਬੋਦੇਵਾਲ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਮੂਹ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਪ੍ਰਧਾਨ ਅਤੇ ਸੂਬਾ ਬਾਡੀ ਦੇ ਅਹੁਦੇਦਾਰ ਰਸ਼ਪਾਲ ਸਿੰਘ ਰਾਮਪੁਰ ਸਮੇਤ ਸਮੂਹ ਨੰਬਰਦਾਰਾਂ ਨੇ ਏ.ਡੀ.ਸੀ. ਨੂੰ ਮੰਗ ਪੱਤਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੰਗ ਪੱਤਰ ਵਿਚ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਮਾਣਭੱਤਾ ਵਧਾਉਣ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਦੀ ਅਪੀਲ ਕੀਤੀ ਗਈ ਹੈ | ਇਸ ਮੌਕੇ ਰਸ਼ਪਾਲ ਸਿੰਘ ਰਾਮਪੁਰ ਨੇ ਕਿਹਾ ਕਿ ਜੇਕਰ ਨੰਬਰਦਾਰਾਂ ਨਾਲ ਆਮ ਆਦਮੀ ਪਾਰਟੀ ਵਲੋਂ 2022 ਵਿਚ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਜਾਰੀ ਕੀਤੇ 13 ਨੁਕਾਤੀ ਏਜੰਡੇ ਵਿਚ ਸ਼ਾਮਿਲ ਗਾਰੰਟੀ, ਜਿਸ ਵਿਚ ਨੰਬਰਦਾਰਾਂ ਦਾ ਮਾਣਮੱਤਾ ਵਧਾਉਣ ਅਤੇ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਦੀ ਗਾਰੰਟੀ ਦਿੱਤੀ ਗਈ ਹੈ, ਨੂੰ ਲਾਗੂ ਨਹੀਂ ਕੀਤਾ ਜਾਂਦਾ ਤਾਂ ਫਿਰ ਪੰਜਾਬ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੀ ਅਗਵਾਈ ਹੇਠ ਚੰਡੀਗੜ੍ਹ ਜਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਅੱਗੇ ਪੰਜਾਬ ਪੱਧਰ ਦਾ ਬਹੁਤ ਵੱਡਾ ਇਕੱਠ ਕਰਕੇ ਰੋਸ ਰੈਲੀ ਕੀਤੀ ਜਾਵੇਗੀ | ਇਸ ਮੌਕੇ ਸਿੰਗਾਰਾ ਸਿੰਘ ਲਾਖਣਾ ਸੀਨੀਅਰ ਪ੍ਰਧਾਨ, ਹਰਭਜਨ ਸਿੰਘ ਬੋਦੇਵਾਲ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ, ਗੁਰਮੱੁਖ ਸਿੰਘ ਤੱਖਤੂਚੱਕ ਤਹਿਸੀਲ ਪ੍ਰਧਾਨ, ਜਥੇਦਾਰ ਨਰਿੰਦਰ ਸਿੰਘ ਗੁੱਜਰਪੁਰਾ ਤਹਿਸੀਲ ਪ੍ਰਧਾਨ, ਦਲਬੀਰ ਸਿੰਘ ਮੋਹਣਪੁਰਾ ਤਹਿਸੀਲ ਪ੍ਰਧਾਨ ਤਰਨ ਤਾਰਨ, ਗੁਰਸ਼ਰਨ ਸਿੰਘ ਭਗਵਾਨਪੁਰਾ ਸਬ ਤਹਿਸੀਲ ਪ੍ਰਧਾਨ, ਗੁਰਦੇਵ ਸਿੰਘ ਸਬ ਤਹਿਸੀਲ ਪ੍ਰਧਾਨ ਝਬਾਲ,,ਸਰਬਜੀਤ ਸਿੰਘ ਦੀਨੇਵਾਲ, ਰਣਜੀਤ ਸਿੰਘ ਸੰਧੂ ਚੋਹਲਾ ਸਾਹਿਬ, ਸੁਖਦੇਵ ਸਿੰਘ ਮੁੰਡਾਪਿੰਡ, ਕਰਤਾਰ ਸਿੰਘ ਲੁਹਾਰ, ਮੰਗਲ ਸਿੰਘ ਗੋਇੰਦਵਾਲ ਸਾਹਿਬ, ਜਗਰੂਪ ਸਿੰਘ ਲਾਲਪੁਰਾ, ਅਮਰੀਕ ਸਿੰਘ ਲਾਲਪੁਰਾ, ਬੂਟਾ ਸਿੰਘ ਸਰਲੀ ਆਦਿ ਹਾਜ਼ਰ ਸਨ |