02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਡੀ. ਆਰ. ਜੂਨੀਅਰ ਕੈਂਪਸ ਨੇ ਗ੍ਰੈਜੂਏਸ਼ਨ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 03-04-2026
ਛੇਹਰਟਾ, 2 ਅਪ੍ਰੈਲ (ਪੱਤਰ ਪ੍ਰੇਰਕ)-ਡੀ. ਆਰ. ਜੂਨੀਅਰ ਕੈਂਪਸ, ਖੰਡਵਾਲਾ ਛੇਹਰਟਾ ਨੇ ਗ੍ਰੈਜੂਏਸ਼ਨ ਦਿਵਸ ਮਨਾਇਆ | ਇਸ ਮੌਕੇ ਯੂ. ਕੇ. ਜੀ. ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਕਵਿਤਾਵਾਂ, ਕਹਾਣੀਆਂ ਅਤੇ ਭਾਸ਼ਣਾਂ ਰਾਹੀਂ ਆਪਣੇ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ | ਬੱਚਿਆਂ ਦੇ ਪ੍ਰਦਰਸ਼ਨ ਨੇ ਹਾਜ਼ਰ ਸਾਰਿਆਂ ਨੂੰ ਮੋਹਿਤ ਕਰ ਦਿੱਤਾ ਅਤੇ ਪ੍ਰੋਗਰਾਮ 'ਚ ਭਾਵਨਾਤਮਕ ਪਹਿਲੂ ਜੋੜਿਆ | ਬੱਚਿਆਂ ਨੇ ਸਫਲਤਾਪੂਰਵਕ ਆਪਣੀ ਕਿੰਡਰਗਾਰਟਨ ਪੂਰੀ ਕੀਤੀ ਅਤੇ ਪ੍ਰਾਇਮਰੀ ਕਲਾਸਾਂ ਵਿਚ ਦਾਖਲਾ ਲਿਆ, ਜਦੋਂ ਕਿ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਣ ਨਾਲ ਮਿਡਲ ਵਿੰਗ 'ਚ ਕਦਮ ਰੱਖਿਆ | ਸਕੂਲ ਦੇ ਚੇਅਰਮੈਨ ਡੀ. ਐੱਸ. ਪਠਾਨੀਆ, ਐਮਡੀ ਰਵਿੰਦਰ ਪਠਾਨੀਆ, ਪਿ੍ੰ: ਹਿਮਾਨੀ ਪਠਾਨੀਆ, ਪਿ੍ੰ: ਸੁਮਨ ਠਾਕੁਰ ਅਤੇ ਚੰਚਲ ਸਿੰਘ ਨੇ ਵਿਦਿਆਰਥੀਆਂ ਨੂੰ ਡਿਗਰੀਆਂ ਭੇਟ ਕਰਕੇ ਸਨਮਾਨਿਤ ਕੀਤਾ | ਐੱਮ. ਡੀ. ਰਵਿੰਦਰ ਪਠਾਨੀਆ ਨੇ ਕਿਹਾ ਕਿ ਸਕੂਲ ਹਮੇਸ਼ਾ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ | ਚੇਅਰਮੈਨ ਡੀ. ਐੱਸ. ਪਠਾਨੀਆ ਨੇ ਕਿਹਾ ਕਿ ਮਾਪੇ ਅਤੇ ਅਧਿਆਪਕ ਬੱਚੇ ਦੀ ਸਫਲਤਾ ਵਿਚ ਬਰਾਬਰ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਿਰੰਤਰ ਮਿਹਨਤ, ਵਿਸ਼ਵਾਸ ਅਤੇ ਦਿ੍ੜਤਾ ਨਾਲ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਹੋਣਹਾਰ ਲੋੜਵੰਦ ਵਿਦਿਆਰਥੀਆਂ ਦੇ ਵਿਕਾਸ ਲਈ ਸਮਝੌਤਾ ਕਲਮਬੱਧ ਅਗਲੀ ਖ਼ਬਰ ਰਣਜੀਤ ਪੰਜਾਬੀ ਸਾਹਿਤ ਸਭਾ ਵਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ 5 ਨੂੰ
Ad Position 24