30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਸੰਤ ਬਾਬਾ ਕਰਤਾਰ ਸਿੰਘ ਅਤੇ ਬਾਬਾ ਜਰਨੈਲ ਸਿੰਘ ਦੀ ਯਾਦ 'ਚ ਜੋੜ ਮੇਲਾ ਤੇ ਕਬੱਡੀ ਕੱਪ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 04-04-2026
ਚੋਗਾਵਾਂ, 3 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਸਰਹੱਦੀ ਪਿੰਡ ਕਿਰਲਗੜ/ਡਾਲਾ ਵਿਖੇ ਸੰਤ ਬਾਬਾ ਕਰਤਾਰ ਸਿੰਘ ਅਤੇ ਸੰਤ ਬਾਬਾ ਜਰਨੈਲ ਸਿੰਘ ਦੀ ਯਾਦ ਵਿਚ ਸਲਾਨਾ ਜੋੜ ਮੇਲਾ ਅਤੇ ਤੀਸਰਾ ਕਬੱਡੀ ਕੱਪ ਸਮੂਹ ਪਿੰਡ ਵਾਸੀ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਸਜੇ ਦੀਵਾਨ 'ਚ ਭਾਈ ਮਨਬੀਰ ਸਿੰਘ ਐੱਮ.ਏ. ਪਹੂਵਿੰਡ ਦਾ ਢਾਡੀ ਜਥਾ ਅਤੇ ਕੁਲਦੀਪ ਸਿੰਘ ਦਵਾਰਕੇ ਦੇ ਜਥੇ ਨੇ ਜੁੜ ਬੈਠੀ ਸੰਗਤ ਨੂੰ ਸੂਰਬੀਰ ਯੋਧਿਆਂ ਦਾ ਗੁਰ ਇਤਿਹਾਸ ਸੁਣਾ ਕੇ ਨਿਹਾਲ ਕੀਤਾ | ਪ੍ਰਬੰਧਕਾਂ ਵਲੋਂ ਜਥਿਆਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਸ਼ਾਮ ਨੂੰ ਕਬੱਡੀ ਕੱਪ ਕਰਵਾਇਆ ਗਿਆ | ਜਿਸ ਵਿਚ ਆਲ ਓਪਨ ਦੀਆਂ ਇੰਟਰਨੈਸ਼ਨਲ ਟੀਮਾਂ ਗੁਰੂ ਅਰਜਨ ਦੇਵ ਕਬੱਡੀ ਕਲੱਬ ਚੋਹਲਾ ਸਾਹਿਬ, ਭਾਈ ਲੱਧਾ ਜੀ ਕਬੱਡੀ ਕਲੱਬ ਭਾਈ ਲੱਧੂ, ਗੱਗੀ ਖੀਰਾਂ ਵਾਲੀ ਕਬੱਡੀ ਕਲੱਬ, ਸੰਤ ਕਰਤਾਰ ਸਿੰਘ ਕਬੱਡੀ ਕਲੱਬ ਕਿਰਲਗੜ੍ਹ ਅਤੇ ਲੜਕੀਆਂ ਦੇ ਸ਼ੋਅ ਮੈਚ ਦੇ ਸਖਤ ਮੁਕਾਬਲੇ ਹੋਏ | ਜਿਸ ਦਾ ਖੇਡ ਪ੍ਰੇਮੀਆਂ ਭਰਪੂਰ ਆਨੰਦ ਮਾਣਿਆ | ਜੇਤੂ ਟੀਮਾਂ ਨੂੰ ਕਬੱਡੀ ਕੱਪ, ਲੱਖਾਂ ਰੁਪਏ ਦੀ ਨਕਦੀ, ਐੱਲ.ਈ.ਡੀ. ਅਤੇ ਸੋਨੂੰ ਕਿਰਲਗੜ ਖੇਡ ਲੇਖਕ ਨੂੰ ਇਕ ਲੱਖ ਰੁਪਏ ਦੀ ਨਗਦੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਦਿਲਬਾਗ ਸਿੰਘ, ਪ੍ਰੀਤਮ ਸਿੰਘ, ਗੁਰਤੇਜ ਸਿੰਘ, ਸਰਪੰਚ ਸੁਰਜੀਤ ਸਿੰਘ, ਅਮਰੀਕ ਸਿੰਘ, ਸੁਖਵਿੰਦਰ ਪਾਲ ਸਿੰਘ, ਮੁਖਤਾਰ ਸਿੰਘ ਬਚਿੱਤਰ ਸਿੰਘ, ਬੂਟਾ ਸਿੰਘ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨੀਲਧਾਰੀ ਸੰਸਥਾ ਨੇ ਸਰਬੱਤ ਦੇ ਭਲੇ ਲਈ ਕਰਵਾਇਆ ਕੀਰਤਨ ਸਮਾਗਮ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਗਿ੍ਫ਼ਤਾਰ
Ad Position 24