30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 04-04-2026
ਤਰਸਿੱਕਾ, 3 ਅਪ੍ਰੈਲ (ਅਤਰ ਸਿੰਘ ਤਰਸਿੱਕਾ)-ਸਬ ਇੰਸਪੈਕਟਰ ਮਨਜੀਤ ਸਿੰਘ ਐੱਸ. ਐੱਚ. ਓ. ਥਾਣਾ ਤਰਸਿੱਕਾ ਦੀ ਅਗਵਾਈ ਹੇਠ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ ਜਦ ਇਕ ਨੌਜਵਾਨ ਨੂੰ 72 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫਤਾਰ ਕਰ ਲਿਆ ਗਿਆ | ਪਲਵਿੰਦਰ ਸਿੰਘ ਏ. ਐੱਸ. ਆਈ. ਨੇ ਦੱਸਿਆ ਕਿ ਅਸੀਂ ਇਲਾਕੇ 'ਚ ਪੁਲਿਸ ਪਾਰਟੀ ਨਾਲ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕਰਨ ਲਈ ਗਸ਼ਤ ਕਰ ਰਹੇ ਸਾਂ ਕਿ ਪਿੰਡ ਡੇਹਰੀਵਾਲਾ ਦੇ ਸੂਏ ਨਜ਼ਦੀਕ ਸਾਨੂੰ ਇੱਕ ਮੋਨਾ ਨੌਜਵਾਨ ਖਲੋਤਾ ਨਜ਼ਰ ਆਇਆ | ਜਦ ਅਸੀਂ ਉਸਦੇ ਨਜ਼ਦੀਕ ਗਏ ਤਾਂ ਉਸ ਨੇ ਆਪਣੀ ਜੇਬ 'ਚੋਂ ਲਿਫਾਫਾ ਜਿਸ ਵਿਚ ਕੁਝ ਸਾਮਾਨ ਸੀ ਕੱਢ ਕੇ ਸੁੱਟਣ ਦੀ ਕੋਸ਼ਿਸ਼ ਕੀਤੀ | ਪਰ ਅਸਾਂ ਉਸ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ | ਜਦ ਉਸਦਾ ਨਾਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਮੇਰਾ ਨਾਂ ਅੰਗਰੇਜ਼ ਸਿੰਘ ਉਰਫ ਸਾਜਨ ਪੁੱਤਰ ਮਲਕੀਤ ਸਿੰਘ ਪਿੰਡ ਡੇਹਰੀਵਾਲਾ ਥਾਣਾ ਤਰਸਿੱਕਾ ਹੈ | ਜਦ ਉਸ ਦੀ ਅਸੀਂ ਤਲਾਸ਼ੀ ਲਈ ਤਾਂ ਉਸਦੀ ਜੇਬ 'ਚੋਂ ਇਕ ਲਿਫਾਫੇ 'ਚੋਂ ਚਿੱਟੇ ਰੰਗ ਦੀਆਂ 72 ਨਸ਼ੀਲੀਆਂ ਗੋਲੀਆਂ ਅਤੇ 500 ਰੁਪਏ ਦਾ ਇਕ ਨੋਟ ਬਰਾਮਦ ਹੋਇਆ | ਥਾਣਾ ਤਰਸਿੱਕਾ 'ਚ ਉਸ ਵਿਰੁੱਧ 57 ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਕਰਤਾਰ ਸਿੰਘ ਅਤੇ ਬਾਬਾ ਜਰਨੈਲ ਸਿੰਘ ਦੀ ਯਾਦ 'ਚ ਜੋੜ ਮੇਲਾ ਤੇ ਕਬੱਡੀ ਕੱਪ ਕਰਵਾਇਆ <br/> ਅਗਲੀ ਖ਼ਬਰ ਖੇਮਕਰਨ ਸ਼ਹਿਰ 'ਚ ਕਾਂਗਰਸ ਪਾਰਟੀ ਨੂੰ ਮਜ਼ਬੂਤੀ ਮਿਲੀ, ਅਨੇਕਾਂ ਪਰਿਵਾਰ ਕਾਂਗਰਸ 'ਚ ਸ਼ਾਮਿਲ ਹੋਏ <br/>
Ad Position 24