ਖੇਮਕਰਨ, 3 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)-ਕਾਂਗਰਸ ਪਾਰਟੀ ਨੂੰ ਖੇਮਕਰਨ ਸ਼ਹਿਰ 'ਚ ਕਾਫ਼ੀ ਮਜ਼ਬੂਤੀ ਮਿਲੀ, ਜਦ ਨਗਰ ਪੰਚਾਇਤ ਖੇਮਕਰਨ ਦੇ ਸਾਬਕਾ ਪ੍ਰਧਾਨ ਆਲਮ ਵਿਜੈ ਸਿੰਘ ਪੱਤੂ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਦੇ ਹੱਕ 'ਚ ਹੋਈ ਇਕੱਤਰਤਾ 'ਚ ਪ੍ਰਮਜੀਤ ਸਿੰਘ ਗੁੱਗੀ, ਪਿਆਰਾ ਸਿੰਘ, ਪਰਿਨਾਮ ਸਿੰਘ, ਗੋਬਿੰਦਾ ਸਿੰਘ, ਅਨਵਰ ਸਿੰਘ, ਲੱਲੀ ਹਲਵਾਈ, ਅਜੈ ਸਿੰਘ, ਰੇਖਾ ਰਾਣੀ, ਗੁਰਪ੍ਰੀਤ ਕੌਰ, ਅਮਨ, ਵੀਨਸ, ਗੋਗੀ ਆਦਿ ਨੇ ਪਰਿਵਾਰਾਂ ਸਮੇਤ ਅਕਾਲੀ ਦਲ ਤੇ 'ਆਪ' ਨੂੰ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ, ਜਿਨ੍ਹਾਂ ਦਾ ਸਵਾਗਤ ਕਰਦਿਆਂ ਹਲਕਾ ਖੇਮਕਰਨ ਦੇ ਸਾਬਕਾ ਕਾਂਗਰਸੀ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਨੇ ਦਾਅਵਾ ਕੀਤਾ ਕਿ ਪੰਜਾਬ 'ਚ ਕਾਂਗਰਸ ਪਾਰਟੀ ਦੇ ਹੱਕ ਵਿਚ ਲਹਿਰ ਬਣਦੀ ਜਾ ਰਹੀ ਹੈ, ਜਿਸ ਕਰਕੇ ਸੂਬੇ 'ਚ ਚੋਣਾਂ ਦੇ ਐਲਾਨ ਤੱਕ ਕਾਂਗਰਸ ਪਾਰਟੀ ਬਹੁਤ ਮਜ਼ਬੂਤ ਬਣ ਕੇ ਉੱਭਰੇਗੀ ਤੇ ਸੰਨ੍ਹ 2027 'ਚ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਨਾ ਯਕੀਨੀ ਹੈ | ਭੁੱਲਰ ਨੇ 'ਆਪ' ਸਰਕਾਰ ਦੀ ਕਾਰਗੁਜ਼ਾਰੀ ਦੀ ਕਰੜੇ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਿਹਾ ਕਿ ਸਰਕਾਰ ਵਲੋਂ ਵਿਕਾਸ ਦੇ ਕੀਤੇ ਜਾ ਰਹੇ ਦਾਅਵੇ ਸਿਰਫ਼ ਸਿਆਸੀ ਸਟੰਟ ਹਨ | ਇਸ ਮੌਕੇ ਉੁਨ੍ਹਾਂ ਨਾਲ ਚੇਅ. ਬੈਂਕ ਪੱਟੀ ਕੁਲਦੀਪ ਸਿੰਘ ਵਿਰਕ ਆੜ੍ਹਤੀ, ਸਾਹਿਬ ਸਿੰਘ ਪੱਤੂ ਸਾਬਕਾ ਐਮ.ਸੀ., ਬੱਬੀ ਬਾਜਵਾ, ਹਰਦਿਆਲ ਸਿੰਘ ਪੱਤੂ, ਅੰਗਰੇਜ ਸਿੰਘ ਪੱਤੂ, ਆੜ੍ਹਤੀ ਦਿਲਬਾਗ ਸਿੰਘ ਪੱਤੂ, ਡਾਕਟਰ ਭੋਲਾ ਸਿੰਘ, ਸੁਖਵਿੰਦਰ ਸਿੰਘ ਚੌਧਰੀ, ਭੋਲਾ ਸਿੰਘ ਚੌਧਰੀ, ਗੁਰਜੰਟ ਸਿੰਘ ਖੇਮਕਰਨ, ਰਾਜ ਸਿੰਘ ਬਾਜਵਾ, ਜਿਊਣ ਸਿੰਘ ਪੁਰੀ ਆਦਿ ਹਾਜ਼ਰ ਸਨ |