ਸਠਿਆਲਾ, 3 ਅਪ੍ਰੈਲ (ਪੱਤਰ ਪ੍ਰੇਰਕ)-ਰੋਜ਼ਾਨਾ 'ਅਜੀਤ' ਦੇ ਸਠਿਆਲਾ ਤੋਂ ਪੱਤਰਕਾਰ ਸ: ਜਗੀਰ ਸਿੰਘ ਸਫਰੀ ਦੇ ਵੱਡੇ ਭਰਾ ਅਤੇ ਤਰਸਦੀਪ ਸਿੰਘ ਦੇ ਸਤਿਕਾਰਯੋਗ ਪਿਤਾ ਦਲਬੀਰ ਸਿੰਘ ਬੀਰਾ (ਸਪੁੱਤਰ ਸਵਰਗੀ ਜਥੇ: ਤੋਤਾ ਸਿੰਘ) ਜੋ ਕਿ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਰੱਖ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਉਨ੍ਹਾਂ ਦੇ ਗ੍ਰਹਿ ਸਠਿਆਲਾ ਵਿਖੇ ਪਾਇਆ ਗਿਆ | ਉਪਰੰਤ ਗੁ: ਸਵਰਗਪੁਰੀ ਸਾਹਿਬ ਸਠਿਆਲਾ ਵਿਖੇ ਭਾਈ ਮੰਗਲ ਸਿੰਘ, ਭਾਈ ਰਸਪਾਲ ਸਿੰਘ ਤੇ ਭਾਈ ਸਰੂਪ ਸਿੰਘ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਇਸ ਮੌਕੇ ਅਦਾਰਾ 'ਅਜੀਤ' ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਵਲੋਂ 'ਅਜੀਤ' ਉਪ ਦਫ਼ਤਰ ਅੰਮਿ੍ਤਸਰ ਦੇ ਇੰਚਾਰਜ ਜਸਵੰਤ ਸਿੰਘ ਜੱਸ ਵਲੋਂ ਸਫ਼ਰੀ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਤੇ ਡਾ: ਹਮਦਰਦ ਅਤੇ 'ਅਜੀਤ' ਅਦਾਰੇ ਵਲੋਂ ਵਿਛੜੀ ਆਤਮਾ ਨਮਿਤ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ ਸਾਹਿਬ, ਆਪ ਆਗੂ ਰਾਜਿੰਦਰ ਸਿੰਘ ਸਹੋਤਾ, ਐਡਵੋਕੇਟ ਪ੍ਰਵੀਨਪਾਲ ਸਿੰਘ, ਸਾ: ਸਰਪੰਚ ਗੁਲਜ਼ਾਰ ਸਿੰਘ, ਸਾ: ਸਰਪੰਚ ਦਲਵਿੰਦਰ ਸਿੰਘ, ਸਾ: ਸਰਪੰਚ ਸੁੱਚਾ ਸਿੰਘ ਵਲੋਂ ਵੀ ਦਲਬੀਰ ਸਿੰਘ ਬੀਰਾ ਨੂੰ ਭਾਵ ਭਿੰਨੀਆਂ ਸ਼ਰਧਾਂਜ਼ਲੀ ਭੇਟ ਕੀਤੀ ਗਈ | ਇਸ ਮੌਕੇ 'ਤੇ ਸਵ: ਦਲਬੀਰ ਸਿੰਘ ਬੀਰਾ ਦੇ ਸਪੁੱਤਰ ਤਰਸਦੀਪ ਸਿੰਘ ਨੂੰ ਦਸਤਾਰ ਭੇਟ ਕੀਤੀ ਗਈ | ਇਨ੍ਹਾਂ ਤੋਂ ਇਲਾਵਾ ਕਾਂਗਰਸੀ ਆਗੂ ਸੁਰਜਨ ਸਿੰਘ ਭਲਾਈਪੁਰ, ਕਿਸਾਨ ਸੈੱਲ ਆਗੂ ਦਲਜੀਤ ਸਿੰਘ ਭੁੱਲਰ, ਸਾ: ਸਰਪੰਚ ਗੁਰਪ੍ਰਤਾਪ ਸਿੰਘ ਭਿੱਲਾ, ਰਿਟਾ: ਹੈੱਡ ਮਾਸਟਰ ਬਲਦੇਵ ਸਿੰਘ ਬੱਲ, ਬਲਜੀਤ ਸਿੰਘ ਫੌਜੀ, ਅਜੀਤ ਦੇ ਸੀਨੀਅਰ ਪੱਤਰਕਾਰ ਰੇਸ਼ਮ ਸਿੰਘ, ਪੀ.ਟੀ.ਸੀ ਦੇ ਪੱਤਰਕਾਰ ਰਾਕੇਸ਼ ਬਾਬਾ ਬਕਾਲਾ ਸਾਹਿਬ, ਪੱਤਰਕਾਰ ਬਲਵਿੰਦਰ ਸਿੰਘ ਅਠੌਲਾ, ਮੋਹਨ ਸਿੰਘ ਚੀਮਾਬਾਠ, ਪ੍ਰਧਾਨ ਗੁਰਜੀਤ ਸਿੰਘ, ਬਲਦੇਵ ਸਿੰਘ ਬਾਊ, ਬਾਬਾ ਹਰਜੀਤ ਸਿੰਘ, ਸੁੱਚਾ ਸਿੰਘ ਫੌਜੀ, ਸੁਰਜੀਤ ਸਿੰਘ, ਗੁਰਮੇਜ ਸਿੰਘ, ਕੇਵਲ ਸਿੰਘ, ਬਲਵਿੰਦਰ ਸਿੰਘ, ਮਲਕੀਤ ਸਿੰਘ, ਕਰਨ ਸਫਰੀ, ਕੰਵਲਜੀਤ ਸਿੰਘ ਆਦਿ ਹਾਜ਼ਰ ਸਨ |