ਤਰਨ ਤਾਰਨ, 7 ਅਪ੍ਰੈਲ (ਪਰਮਜੀਤ ਜੋਸ਼ੀ)-ਦਾਣਾ ਮੰਡੀ ਤਰਨ ਤਾਰਨ ਵਿਖੇ ਭਗਵਾਨ ਵਾਲਮੀਕਿ ਅਗਨੀ ਸੈਨਾ ਦੀ ਮੀਟਿੰਗ ਕੀਤੀ ਗਈ | ਜਿਸ ਵਿਚ ਪੰਜਾਬ ਚੇਅਰਮੈਨ ਧਰਵਿੰਦਰ ਸਿੰਘ ਬਲੇਰ, ਗੁਰਚਰਨ ਸਿੰਘ ਬੱਬੀ ਪੰਜਾਬ ਪ੍ਰਧਾਨ, ਵਾਈਸ ਪ੍ਰਧਾਨ ਪੰਜਾਬ ਅਰੁਣ ਲੱਧੜ, ਅਰਵਿੰਦਰ ਕੌਰ ਪੰਜਾਬ ਪ੍ਰਧਾਨ ਐੱਸ.ਸੀ ਵਿੰਗ ਪਹੁੰਚੇ | ਮੀਟਿੰਗ ਉਪਰੰਤ ਜੋਤੀ ਸਿੰਘ ਨੂੰ ਜੱਥੇਬੰਦੀ ਵਲੋੋਂ ਜ਼ਿਲ੍ਹਾ ਤਰਨ ਤਾਰਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਤੋੋਂ ਇਲਾਵਾ 11 ਮੈਂਬਰੀ ਟੀਮ ਦਾ ਗਠਿਤ ਕੀਤਾ ਗਿਆ | ਮੀਟਿੰਗ ਵਿਚ ਲੋਕਾਂ ਨੂੰ ਭਗਵਾਨ ਵਾਲਮੀਕ ਅਗਨੀ ਸੈਨਾ ਦੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਗਿਆ ਅਤੇ ਵੱਧ ਤੋਂ ਵੱਧ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ | ਇਸ ਮੌਕੇ ਮਨਜੀਤ ਸਿੰਘ ਪ੍ਰਧਾਨ, ਪਰਮਜੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਸੋਨੂੰ ਪ੍ਰਧਾਨ, ਰੇਸ਼ਮ ਸਿੰਘ ਪ੍ਰਧਾਨ ਬਨਵਾਲੀਪੁਰ, ਜਸਜੀਤ ਸਿੰਘ ਜੱਸ ਮੁਰਾਦਪੁਰ, ਸੋਨੂੰ ਪ੍ਰਧਾਨ ਧੱਤਲ, ਪਰਮਜੀਤ ਸਿੰਘ ਪੱਮੂ, ਪਰਮਜੀਤ ਸਿੰਘ ਆਦਿ ਤੋਂ ਇਲਾਵਾ ਹੋਰ ਆਗੂ ਵੀ ਮੀਟਿੰਗ ਦੌਰਾਨ ਹਾਜ਼ਰ ਹੋਏ |