04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼, ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 10-04-2026
ਤਰਨ ਤਾਰਨ, 9 ਅਪ੍ਰੈਲ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਇਕ ਵਿਅਕਤੀ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ 7 ਵਿਅਕਤੀਆਂ ਤੋਂ ਇਲਾਵਾ 20 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਆ ਸਦਰ ਪੱਟੀ ਵਿਖੇ ਰਣਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਘਰਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੇਰੇ ਪਿਤਾ ਦੋ ਭਰਾ ਹਨ | ਮੇਰੇ ਚਾਚੇ ਰਾਜਵਿੰਦਰ ਸਿੰਘ ਨੇ ਮੇਰੀ ਦਾਦੀ ਬਲਬੀਰ ਕੌਰ ਦੀ ਜ਼ਮੀਨ ਧੋਖੇ ਨਾਲ ਆਪਣੀ ਘਰਵਾਲੀ ਦਲਜੀਤ ਕੌਰ ਨਾਮ ਕਰਵਾ ਲਈ, ਜਿਸਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ | ਕਰੀਬ 10 ਕਨਾਲ ਜ਼ਮੀਨ ਵਾਕਿਆ ਪਿੰਡ ਘਰਿਆਲਾ ਵਿਚ ਹੈ | 3 ਅਪ੍ਰੈਲ ਨੂੰ ਸ਼ਾਮ ਮੈਂੈ ਆਪਣੇ ਖੇਤਾਂ ਨੂੰ ਫੇਰਾ ਮਾਰਨ ਗਿਆ ਤਾਂ ਮਾ ਵੇਖਿਆ ਕਿ ਸਾਰੇ ਵਿਅਕਤੀ ਦਲਜੀਤ ਕੌਰ ਪਤਨੀ ਰਾਜਵਿੱੰਦਰ ਸਿੰਘ, ਕੁਲਦੀਪ ਸਿੰਘ ਪੁੱਤਰ ਰਾਜਵਿੰਦਰ ਸਿੰਘ, ਰਾਜਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ, ਰਣਜੀਤ ਸਿੰਘ ਪੁੱਤਰ ਹੀਰਾ ਸਿੰਘ, ਹੀਰਾ ਸਿੰਘ ਪੁੱਤਰ ਦੇਸਾ ਸਿੰਘ, ਕਰਨਬੀਰ ਸਿੰਘ ਪੁੱਤਰ ਗੁਰਸੇਵਕ ਸਿੰਘ, ਮਹਾਬੀਰ ਸਿੰਘ ਪੁੱਤਰ ਗੁਰਸੇਵਕ ਸਿੰਘ ਬੱਲ ਵਾਸੀਅਨ ਰੱਤੋਕੇ ਤੋਂ ਇਾਲਵਾ 20 ਅਣਪਛਾਤੇ ਵਿਅਕਤੀ ਕਬਜਾ ਕਰਨ ਦੀ ਨੀਅਤ ਨਾਲ ਸਾਡੀ ਜ਼ਮੀਨ ਵਾਹ ਰਹੇ ਸਨ ਤੇ ਕੁਝ ਵਿਅਕਤੀ ਜ਼ਮੀਨ ਦੇ ਬਾਹਰ ਡਾਂਗਾ ਸੋਟੇ ਲੈ ਕੇ ਖੜੇ ਸਨ ਅਤੇ ਲਲਕਾਰੇ ਮਾਰ ਰਹੇ ਸਨ ਕਿ ਜੋ ਵੀ ਉਨ੍ਹਾਂ ਨੂੰ ਰੋਕੇਗਾ ਉਸ ਨੂੰ ਜਾਨੋਂ ਮਾਰ ਦੇਣਗੇ | ਜਾਂਚ ਅਧਿਕਾਰੀ ਏ.ਐੱਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਔਰਤ ਨਾਲ ਗਾਲੀ-ਗਲੋਚ ਕਰਨ ਅਤੇ ਘਰ 'ਚ ਇੱਟਾਂ ਰੋੜੇ ਚਲਾਉਣ 'ਤੇ ਮਾਮਲਾ ਦਰਜ ਅਗਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 10ਵੇਂ ਦਿਨ ਗੁਰਮਤਿ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਤਰਨ ਤਾਰ...
Ad Position 24