04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਔਰਤ ਨਾਲ ਗਾਲੀ-ਗਲੋਚ ਕਰਨ ਅਤੇ ਘਰ 'ਚ ਇੱਟਾਂ ਰੋੜੇ ਚਲਾਉਣ 'ਤੇ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 10-04-2026
ਤਰਨ ਤਾਰਨ, 9 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਔਰਤ ਨਾਲ ਗਾਲੀ-ਗਲੋਚ ਕਰਨ ਅਤੇ ਘਰ ਵਿਚ ਇੱਟਾਂ ਰੋੜੇ ਚਲਾਉਣ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਤੋਂ ਇਲਾਵਾ 6 ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਝਬਾਲ ਵਿਖੇ ਬਲਜੀਤ ਕੌਰ ਪਤਨੀ ਕਰਮਜੀਤ ਸਿੰਘ ਵਾਸੀ ਗਿੱਦੜੀ ਬਗਿਆੜੀ ਨੇ ਸ਼ਿਕਾਇਤ ਦਰਜ ਕਰਵਾਈ ਕਿ 30 ਮਾਰਚ ਰਾਤ ਨੂੰ ਉੁਸ ਨੂੰ ਸਾਡੇ ਪਿੰਡ ਦੇ ਸ਼ਰੀਕੇ ਵਿਚ ਦਿਓਰ ਗੁਰਦੇਵ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਗਿੱਦੜੀ ਬਘਿਆੜੀ ਦਾ ਫੋਨ ਆਇਆ ਜੋ ਕਿ ਉਸ ਨੂੰ ਕਹਿੰਦਾ ਕਿ ਉਸਦੇ ਪਤੀ ਕਰਮਜੀਤ ਸਿੰਘ ਅਤੇ ਦਿਓਰ ਹਰਪਾਲ ਸਿੰਘ ਕਿਥੇ ਹੈ | ਮੇਰੇ ਵਲੋਂ ਦੱਸਣ 'ਤੇ ਕਿਹਾ ਕਿ ਮੇਰੇ ਪਤੀ ਕਰਮਜੀਤ ਸਿੰਘ ਅਤੇ ਦਿਓਰ ਹਰਪਾਲ ਸਿੰਘ ਬਾਹਰ ਦੁੱਧ ਲੈਣ ਗਏ ਤਾਂ ਉਸ ਨੇ ਮੈਨੂੰ ਮੇਰੀ ਇੱਜਤ ਅਤੇ ਮੇਰੀ ਲੜਕੀ ਦਾ ਨਾਮ ਲੈ ਕੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਨੂੰ ਘਰ ਵਿਚ ਆ ਕੇ ਕੁੱਟਮਾਰ ਕਰਨ ਬਾਰੇ ਕਿਹਾ | ਰਾਤ ਸਾਢੇ 9 ਵਜੇ ਸਾਡੇ ਆ ਕੇ ਮੈਨੂੰ ਗਾਲੀ ਗਲੋਚ ਕਰਨ ਲੱਗ ਪਿਆ, ਮੇਰੇ ਪਤੀ ਕਰਮਜੀਤ ਸਿੰਘ ਅਤੇ ਦਿਓਰ ਹਰਪਾਲ ਸਿੰਘ ਘਰ ਵਿਚ ਨਾ ਹੋਣ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਵਾਪਸ ਚਲਾ ਗਿਆ | ਅਸੀਂ ਆਪਣੇ ਘਰ ਦਾ ਗੇਟ ਬੰਦ ਕਰ ਲਿਆ | ਕੁਝ ਦੇਰ ਬਾਅਦ ਸਾਡੇ ਘਰ ਦੇ ਬਾਹਰ ਸਫਾਰੀ ਗੱਡੀ 'ਤੇ ਸਵਾਰ ਤਿੰਨੇ ਵਿਅਕਤੀ ਹੀਰਾ ਸਿੰਘ ਪੁੱਤਰ ਸਵਰਨ ਸਿੰਘ, ਗੁਰਦੇਵ ਸਿੰਘ ਪੁੱਤਰ ਸਰਵਨ ਸਿੰਘ, ਸੋਨੂੰ ਸਮੇ5-6 ਅਣਪਛਾਤੇ ਵਿਅਕਤੀ ਆਏ ਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ | ਇਨ੍ਹਾਂ ਨੇ ਸਾਡੇ ਘਰ 'ਤੇ ਇੱਟਾਂ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ | ਜਾਂਚ ਅਧਿਕਾਰੀ ਏ.ਐੱਸ.ਆਈ.ਜਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਸ਼ੀਲੇ ਪਦਾਰਥਾਂ ਸਮੇਤ 3 ਵਿਅਕਤੀ ਗਿ੍ਫ਼ਤਾਰ, 1 ਫ਼ਰਾਰ ਅਗਲੀ ਖ਼ਬਰ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼, ਮਾਮਲਾ ਦਰਜ
Ad Position 24