04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਨੈਸ਼ਨਲ ਪਬਲਿਕ ਸਕੂਲ ਨੇ 21ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ <br/>

Ad Position 21
No active advertisement
ਨੈਸ਼ਨਲ ਪਬਲਿਕ ਸਕੂਲ ਦੇ ਵਿਦਿਆਰਥੀਆਂ ਅਪਣੇ ਮੈਡਲਾਂ ਨਾਲ | ਤਸਵੀਰ:ਮੈਣੀ <br/> 10-04-2026
ਨੌਸ਼ਹਿਰਾ ਪਨੂੰਆ, 9 ਅਪ੍ਰੈਲ (ਦੀਪਕ ਮੈਣੀ)-ਨੈਸ਼ਨਲ ਪਬਲਿਕ ਸਕੂਲ ਨੇ ਆਪਣੇ 21 ਸਾਲ ਪੂਰੇ ਹੋਣ 'ਤੇ ਸਥਾਪਨਾ ਦਿਵਸ ਬੜੇ ਹੀ ਚਾਅ ਤੇ ਉਤਸ਼ਾਹ ਦੇ ਨਾਲ ਬਣਾਇਆ | 2005 ਵਿਚ ਪਰਸ਼ੋਤਮ ਸਿੰਘ ਮੈਣੀ ਦੀ ਅਗਵਾਈ ਹੇਠ ਲਗਾਇਆ ਗਿਆ ਇਕ ਛੋਟਾ ਜਿਹਾ ਪੌਦਾ ਅੱਜ ਆਪਣੇ 21 ਸਾਲ ਪੂਰੇ ਕਰਕੇ ਇਕ ਰੁੱਖ ਦੀ ਤਰ੍ਹਾਂ ਬਣ ਗਿਆ ਹੈ | ਪਰਸ਼ੋਤਮ ਸਿੰਘ ਮੈਣੀ ਨੇ ਇੱਕ ਛੋਟੇ ਜਿਹੇ ਪਿੰਡ ਦੇ ਵਿਚ ਇਕ ਵਧੀਆ ਸੀ.ਬੀ.ਐੱਸ.ਸੀ. ਸਕੂਲ ਖੋਲਣ ਦਾ ਸੁਪਨਾ ਦੇਖਿਆ | ਉਸ ਸਮੇਂ ਬੱਚਿਆਂ ਨੂੰ ਸੀ.ਬੀ.ਐੱਸ.ਸੀ ਸਕੂਲ ਦੇ ਲਈ ਤਰਨ ਤਾਰਨ ਸ਼ਹਿਰ ਦੇ ਲਈ ਜਾਣਾ ਪੈਂਦਾ ਸੀ | ਇਸ ਲਈ ਉਨ੍ਹਾਂ ਦੇ ਇਸ ਸੁਪਨਾ ਅੱਜ ਨੈਸ਼ਨਲ ਪਬਲਿਕ ਸਕੂਲ ਦੇ ਨਾਂਅ ਦੇ ਨਾਲ ਚਮਕ ਰਿਹਾ ਹੈ | ਨੈਸ਼ਨਲ ਪਬਲਿਕ ਸਕੂਲ ਇਲਾਕੇ ਵਿਚ ਆਪਣੀ ਨਵੀਂ ਨੁਹਾਰ ਬਣਾ ਚੁੱਕਾ ਹੈ, ਜਿਸ ਵਿਚ ਬੱਚਿਆਂ ਦਾ ਸਰੀਰਕ ਮਾਨਸਿਕ ਅਧਿਆਤਮਿਕ ਅਤੇ ਸਰਬਪੱਖੀ ਵਿਕਾਸ ਕੀਤਾ ਜਾਂਦਾ ਹੈ | ਬੱਚਿਆਂ ਨੂੰ ਅਕਾਦਮਿਕ ਸਿੱਖਿਆ ਵਿਚ ਨਰਸਰੀ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਸਿੱਖਿਆ ਦਿੱਤੀ ਜਾਂਦੀ ਹੈ, ਜਿਸ ਵਿਚ ਮੈਡੀਕਲ ਨਾਨ ਮੈਡੀਕਲ ਕਾਮਰਸ ਆਰਟਸ ਆਦਿ ਹਰ ਵਿਸ਼ੇ ਨਾਲ ਸੰਬੰਧਿਤ ਪੜ੍ਹਾਈ ਕਰਵਾਈ ਜਾਂਦੀ ਹੈ | ਬੱਚੇ ਹਰ ਸਾਲ ਬਹੁਤ ਵਧੀਆ ਬੋਰਡ ਦੇ ਨਤੀਜਿਆਂ ਵਿਚ ਮੱਲਾਂ ਮਾਰਦੇ ਹਨ | ਬੱਚਿਆਂ ਦੇ ਸਰੀਰਕ ਵਿਕਾਸ ਦੇ ਲਈ ਖੇਡਾਂ ਦਾ ਵੀ ਧਿਆਨ ਦਿੱਤਾ ਜਾਂਦਾ ਹੈ | ਜਿਸ ਵਿਚ ਬੱਚੇ ਜ਼ਿਲ੍ਹਾ ਪੱਧਰ ਸਕੂਲ ਪੱਧਰ ਨੈਸ਼ਨਲ ਪੱਧਰ ਅਤੇ ਸਰਕਾਰ ਵਲੋਂ ਕਰਵਾਈਆਂ ਜਾਣ ਵਾਲੀਆਂ ਖੇਡਾਂ ਵਿਚ ਹਿੱਸਾ ਲੈਂਦੇ ਹਨ | ਇਸ ਤੋਂ ਇਲਾਵਾ ਬੱਚਿਆਂ ਦੇ ਧਾਰਮਿਕ ਵਿਕਾਸ ਤੇ ਲਈ ਗੁਰਮਿਤ ਦੇ ਨਾਲ ਜੋੜਿਆ ਜਾਂਦਾ ਹੈ | ਸਕੂਲ ਵਿਚ ਸਹਿਜ ਪਾਠ ਕਰਵਾਇਆ ਜਾਂਦਾ ਹੈ | ਬੱਚੇ ਖੁਦ ਵੀ ਸਹਿਜ ਪਾਠ ਕਰਦੇ ਹਨ | ਸ੍ਰੀ ਸੁਖਮਨੀ ਸਾਹਿਬ ਜੀ, ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕਰਵਾਏ ਜਾਂਦੇ ਹਨ | ਹਰ ਮਹੀਨੇ ਸੰਗਰਾਂਦ ਵਾਲੇ ਦਿਨ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕਰਵਾਏ ਜਾਂਦੇ ਹਨ ਤਾਂ ਕਿ ਬੱਚਿਆਂ ਨੂੰ ਬਾਣੀ ਦੇ ਨਾਲ ਵੀ ਜੋੜਿਆ ਜਾ ਸਕੇ | ਇਸ ਤੋਂ ਇਲਾਵਾ ਬੱਚਿਆਂ ਨੂੰ ਹਿਸਾਬ ਵਿਚ ਦਿਮਾਗ ਨੂੰ ਚੁਸਤ ਕਰਨ ਦੇ ਲਈ ਬਰੇਨਿੰਗ ਕਲਾਸਿਸ, ਜੂਡੋ ਕਰਾਟੇ, ਐੱਨ.ਸੀ.ਸੀ. ਅਤੇ ਅੱਜ ਦੀ ਟੈਕਨੋਲੋਜੀ ਏ-ਆਈ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ | ਇਸ ਤਰ੍ਹਾਂ ਬੱਚਿਆਂ ਦਾ ਸਰਬ ਪੱਖੀ ਵਿਕਾਸ ਕੀਤਾ ਜਾਂਦਾ ਹੈ | ਅੱਜ ਬੜੇ ਮਾਨ ਦੀ ਗੱਲ ਹੈ ਕਿ ਨੈਸ਼ਨਲ ਪਬਲਿਕ ਸਕੂਲ ਦੇ 21 ਸਾਲ ਪੂਰੇ ਹੋ ਗਏ ਹਨ, ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ | ਕਿ ਨੈਸ਼ਨਲ ਪਬਲਿਕ ਸਕੂਲ ਦਿਨ ਦੁਗਨੀ ਰਾਤ ਚੌਗਣੀ ਤਰੱਕੀ ਕਰੇ | ਇਸ ਸਥਾਪਨਾ ਦਿਵਸ 'ਤੇ ਸ੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕਰਵਾਏ ਗਏ | ਇਸ ਮੌਕੇ ਸਕੂਲ ਦਾ ਸਮੂਹ ਸਟਾਫ ਪਿ੍ੰਸੀਪਲ ਵਨੀਤ ਕੌਰ ਮੈਨੇਜਮੈਂਟ ਦੇ ਮੈਂਬਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਿੰਡ ਸ਼ੇਖਚੱਕ 'ਚ ਬ੍ਰਹਮਪੁਰਾ ਵਲੋਂ ਅਕਾਲੀ ਵਰਕਰ ਮਿਲਣੀ <br/> ਅਗਲੀ ਖ਼ਬਰ 78 ਸਾਲ ਦੀ ਅਜ਼ਾਦੀ ਬੀਤ ਜਾਣ 'ਤੇ ਅੱਜ ਵੀ ਮਜ਼ਦੂਰ ਦੋ ਵਕਤ ਦੀ ਰੋਟੀ ਵਾਸਤੇ ਤਰਲੋ-ਮੱਛੀ ਹੋ ਰਿਹਾ ਹੈ-ਕਾਮਰੇਡ ਗੋਹਲਵੜ,...
Ad Position 24