ਮੀਆਂਵਿੰਡ, 17 ਅਪ੍ਰੈਲ (ਗੁਰਪ੍ਰਤਾਪ ਸਿੰਘ ਸੰਧੂ)-ਭਾਰਤੀ ਜਨਤਾ ਪਾਰਟੀ ਦੇ ਅੰਮਿ੍ਤਸਰ ਦਿਹਾਤੀ ਦੇ ਕਾਰਜਕਾਰੀ ਪ੍ਰਧਾਨ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਦੀ ਮਾਤਾ ਪ੍ਰਕਾਸ਼ ਕੌਰ ਦੇ ਹੋਏ ਦਿਹਾਂਤ ਦਾ ਅਫਸੋਸ ਪ੍ਰਗਟ ਕਰਨ ਆਮ ਆਦਮੀ ਪਾਰਟੀ ਦੇ ਤਰਨ ਤਾਰਨ ਤੋਂ ਵਿਧਾਇਕ ਹਰਮੀਤ ਸਿੰਘ ਸੰਧੂ ਅਤੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਰਾਜਨਬੀਰ ਸਿੰਘ ਘੁਮਾਣ ਪਿੰਡ ਮੀਆਂ ਵਿੰਡ ਪਹੁੰਚੇ ਜਿੱਥੇ ਉਨ੍ਹਾਂ ਮਨਜੀਤ ਸਿੰਘ ਮੰਨਾ, ਸਾਬਕਾ ਚੇਅਰਮੈਨ ਰਣਜੀਤ ਸਿੰਘ ਅਤੇ ਇੰਸਪੈਕਟਰ ਜ਼ੋਰਾਵਰ ਸਿੰਘ ਨਾਲ ਮਾਤਾ ਦੀ ਮੌਤ ਦਾ ਅਫਸੋਸ ਪ੍ਰਗਟ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਉਕਤ ਆਗੂਆਂ ਕਿਹਾ ਕਿ ਮਾਤਾ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਕਿਉਂਕਿ ਘਰ ਦੇ ਮੁਖੀ ਹੋਣ ਨਾਤੇ ਮਾਤਾ ਜੀ ਮਨਜੀਤ ਸਿੰਘ ਮੰਨਾ ਦੀ ਗੈਰ ਹਾਜ਼ਰੀ ਵਿਚ ਆਏ ਹੋਏ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਸਨ ਜਿਸ ਕਰਕੇ ਆਏ ਹੋਏ ਇਲਾਕਾ ਨਿਵਾਸੀਆਂ ਅਤੇ ਪਿੰਡ ਵਾਸੀਆਂ ਨੂੰ ਕਦੇ ਕੋਈ ਮੁਸ਼ਕਿਲ ਨਹੀ ਸੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਆਈ.ਟੀ. ਵਿੰਗ ਦੇ ਇੰਚਾਰਜ ਨਛੱਤਰ ਸਿੰਘ ਗਿੱਲ, ਸਰਪੰਚ ਅੰਗਰੇਜ਼ ਸਿੰਘ ਕੀੜੀਸ਼ਾਹੀ, ਸਰਤਾਜ ਸਿੰਘ ਸਠਿਆਲਾ, ਸਾਬਕਾ ਸਰਪੰਚ ਦਲਵਿੰਦਰ ਸਿੰਘ ਸਠਿਆਲਾ, ਬਾਬਾ ਮੋਹਨ ਸਿੰਘ ਕੰਗ, ਹਰਪ੍ਰੀਤ ਸਿੰਘ ਮਿੰਟਾ ਗੋਇੰਦਵਾਲ ਸਾਹਿਬ, ਨਰਿੰਦਰ ਸਿੰਘ ਸ਼ਾਹ ਖਡੂਰ ਸਾਹਿਬ, ਹਰਦੇਵ ਸਿੰਘ ਨਾਗੋਕੇ, ਸਰਕਲ ਪ੍ਰਧਾਨ ਸਤਪਾਲ ਸਿੰਘ ਨੱਥੋਕੇ ਆਦਿ ਨੇ ਵੀ ਮਨਜੀਤ ਸਿੰਘ ਮੰਨਾ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ |