30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਗੁਰਮੁੱਖ ਸਿੰਘ ਸਾਂਡਪੁਰਾ ਬਲਾਕ ਕਾਂਗਰਸ ਕਮੇਟੀ ਭਿੱਖੀਵਿੰਡ ਦੇ ਲਗਾਤਾਰ ਦੂਸਰੀ ਵਾਰ ਪ੍ਰਧਾਨ ਨਿਯੁਕਤ <br/>

Ad Position 21
No active advertisement
ਅਜੀਤ ਡੈਸਕ 18-04-2026
ਭਿੱਖੀਵਿੰਡ, 17 ਅਪ੍ਰੈਲ (ਬੌਬੀ)-ਪੰਜਾਬ ਕਾਂਗਰਸ ਵਲੋਂ ਪੰਜਾਬ ਦੇ ਬਲਾਕ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ | ਜਿਸ ਵਿੱਚ ਗੁਰਮੱੁਖ ਸਿੰਘ ਸਰਪੰਚ ਸਾਡਪੁਰਾ ਨੂੰ ਲਗਾਤਾਰ ਦੂਜੀ ਵਾਰ ਬਲਾਕ ਕਾਂਗਰਸ ਕਮੇਟੀ ਭਿੱਖੀਵਿੰਡ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਜਿਸ ਨਾਲ ਕਾਂਗਰਸ ਪਾਰਟੀ ਦੇ ਬਲਾਕ ਭਿੱਖੀਵਿੰਡ ਦੇ ਵਰਕਰਾਂ ਵਿਚ ਕਾਫੀ ਉਤਸ਼ਾਹ ਹੈ | ਇਸ ਮੌਕੇ ਗੱਲਬਾਤ ਕਰਦਿਆਂ ਨਵ ਨਿਯੁਕਤ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਸਾਂਡਪੁਰਾ ਨੇ ਕਿਹਾ ਕਿ ਮੈਂ ਪਾਰਟੀ ਵਲੋਂ ਦਿੱਤੀ ਜਿੰਮੇਵਾਰੀ ਨੂੰ ਤੰਨਦੇਹੀ ਨਾਲ ਨਿਭਾਵਾਂਗਾ ਅਤੇ ਪਹਿਲਾਂ ਤੋਂ ਵੀ ਵੱਧ ਮਿਹਨਤ ਕਰਕੇ ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਾਂਗਾ | ਉਨ੍ਹਾਂ ਦੂਸਰੀ ਵਾਰ ਆਪਣੇ 'ਤੇ ਵਿਸ਼ਵਾਸ ਜਿਤਾਉਣ ਤੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਅਤੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਸਾਲ ਚੋਣਾਂ ਦਾ ਸਾਲ ਹੈ ਅਤੇ ਇਸ ਸਾਲ ਵਿਚ ਵੱਧ ਤੋਂ ਵੱਧ ਮਿਹਨਤ ਕਰਕੇ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਿਆ ਜਾਵੇਗਾ | ਇਸ ਮੌਕੇ ਮਨਪ੍ਰੀਤ ਸਿੰਘ ਗੋਰਾ ਸਰਪੰਚ ਸਾਂਧਰਾ, ਅੰਮਿ੍ਤਪਾਲ ਸਿੰਘ ਸਰਪੰਚ ਦਿਆਲਪੁਰਾ, ਸਤਨਾਮ ਸਿੰਘ ਸਾਬਕਾ ਸਰਪੰਚ ਭਿੱਖੀਵਿੰਡ, ਗੁਰਦਿਆਲ ਸਿੰਘ ਕਾਲੇ, ਸਾਰਜ ਸਿੰਘ ਸਾਬਕਾ ਸਰਪੰਚ ਧੁੰਨ, ਸੰਦੀਪ ਸਿੰਘ ਸੋਨੀ ਮਾੜੀਕੰਬੋਕੇ, ਭੁਪਿੰਦਰ ਸਿੰਘ ਸਾਬਕਾ ਸਰਪੰਚ ਅਕਬਰਪੁਰਾ ਨੇ ਗੁਰਮੱੁਖ ਸਿੰਘ ਸਰਪੰਚ ਸਾਂਡਪੁਰਾ ਨੂੰ ਦੂਜੀ ਵਾਰ ਬਲਾਕ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ 'ਤੇ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਹਰਮੀਤ ਸੰਧੂ ਅਤੇ ਰਾਜਨਬੀਰ ਘੁਮਾਣ ਵਲੋਂ ਮਨਜੀਤ ਸਿੰਘ ਮੰਨਾ ਨਾਲ ਅਫ਼ਸੋਸ ਪ੍ਰਗਟ ਅਗਲੀ ਖ਼ਬਰ ਸੇਵਾ ਮੁਕਤ ਐਸ.ਡੀ.ਓ. ਰਛਪਾਲ ਸਿੰਘ ਬੋਪਾਰਾਏ ਦਾ ਜ਼ਮਾਨਤ ਤੋਂ ਬਾਅਦ ਕਾਂਗਰਸੀਆਂ ਕੀਤਾ ਭਰਵਾਂ ਸਵਾਗਤ <br/>
Ad Position 24