30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਸੇਵਾ ਮੁਕਤ ਐਸ.ਡੀ.ਓ. ਰਛਪਾਲ ਸਿੰਘ ਬੋਪਾਰਾਏ ਦਾ ਜ਼ਮਾਨਤ ਤੋਂ ਬਾਅਦ ਕਾਂਗਰਸੀਆਂ ਕੀਤਾ ਭਰਵਾਂ ਸਵਾਗਤ <br/>

Ad Position 21
No active advertisement
ਅਜੀਤ ਡੈਸਕ 18-04-2026
ਪੱਟੀ, 17 ਅਪ੍ਰੈਲ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਸੇਵਾ ਮੁਕਤ ਐਸ.ਡੀ.ਓ. ਅਤੇ ਪੱਟੀ ਹਲਕੇ ਤੋਂ ਸੀਨੀਅਰ ਕਾਂਗਰਸੀ ਆਗੂ ਰਛਪਾਲ ਸਿੰਘ ਬੋਪਾਰਾਏ ਜ਼ਮਾਨਤ ਤੋਂ ਬਾਅਦ ਪੱਟੀ ਜੇਲ੍ਹ ਤੋਂ ਰਿਹਾਅ ਹੋ ਗਏ ਹਨ | ਪੱਟੀ ਹਲਕੇ ਦੇ ਕਾਂਗਰਸੀ ਆਗੂਆਂ ਵਲੋਂ ਉਨ੍ਹਾਂ ਦੀ ਰਿਹਾਈ ਦਾ ਭਰਵਾਂ ਸਵਾਗਤ ਕੀਤਾ ਗਿਆ | ਵਰਨਣਯੋਗ ਹੈ ਕਿ ਇਕ ਪੁਰਾਣੇ ਐਸ.ਸੀ., ਐਸ.ਟੀ. ਕੇਸ ਵਿਚ ਕੁਝ ਦਿਨ ਪਹਿਲਾਂ ਹੀ ਰਸ਼ਪਾਲ ਸਿੰਘ ਬੋਪਾਰਾਏ ਪੱਟੀ ਅਦਾਲਤ ਵਿਚ ਪੇਸ਼ ਹੋਏ ਸਨ | ਕੁੱਝ ਸਮੇਂ ਪਹਿਲਾਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਰਸ਼ਪਾਲ ਸਿੰਘ ਬੋਪਾਰਾਏ ਨੇ ਕੈਰੋਂ ਜ਼ੋਨ ਤੋਂ ਚੋਣ ਵੀ ਲੜੀ ਸੀ | ਇਸ ਮੌਕੇ ਪੱਟੀ ਹਲਕੇ ਦੇ ਸਾਬਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਜ਼ਿਲ੍ਹਾ ਤਰਨ ਤਾਰਨ ਦੇ ਸਾਬਕਾ ਪ੍ਰਧਾਨ ਹਰਮਿੰਦਰ ਸਿੰਘ ਗਿੱਲ ਨੇ ਬੋਪਾਰਾਏ ਦਾ ਸਵਾਗਤ ਕਰਦਿਆਂ ਕਿਹਾ ਕਿ ਰਾਜਨੀਤੀ ਤੋਂ ਪ੍ਰੇਰਿਤ ਅਜਿਹੇ ਪਰਚੇ ਆਗੂਆਂ ਨੂੰ ਡਰਾਉਣ ਲਈ ਕੀਤੇ ਜਾਂਦੇ ਹਨ, ਪਰ ਰਸ਼ਪਾਲ ਸਿੰਘ ਬੋਪਾਰਾਏ ਕਾਂਗਰਸ ਪਾਰਟੀ ਦੇ ਸੱਚੇ ਸਿਪਾਹੀ ਹਨ ਅਤੇ ਉਨ੍ਹਾਂ ਨੂੰ ਕਾਨੂੰਨ 'ਤੇ ਪੂਰਾ ਵਿਸ਼ਵਾਸ ਸੀ | ਇਸੇ ਲਈ ਹੀ ਉਨ੍ਹਾਂ ਨੇ ਆਤਮ ਸਮਰਪਣ ਕਰਕੇ ਕਾਨੂੰਨ ਦੀ ਪਾਲਣਾ ਕੀਤੀ ਹੈ | ਅਦਾਲਤ ਵਲੋਂ ਉਨਾਂ ਨੂੰ ਜਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਹੈ | ਇਸ ਮੌਕੇ ਜਿੱਥੇ ਰਸ਼ਪਾਲ ਸਿੰਘ ਬੋਪਾਰਾਏ ਦਾ ਸਵਾਗਤ ਕਰਦਿਆਂ ਸਨਮਾਨ ਕੀਤਾ ਗਿਆ, ਉੱਥੇ ਹੀ ਲੱਡੂ ਵੀ ਵੰਡੇ ਗਏ | ਇਸ ਮੌਕੇ ਸੇਵਾ ਮੁਕਤ ਐਸ.ਡੀ.ਓ. ਰਸ਼ਪਾਲ ਸਿੰਘ ਬੋਪਾਰਾਏ ਨੇ ਕਿਹਾ ਕਿ ਰਾਜਨੀਤੀ ਤੋਂ ਪ੍ਰੇਰਿਤ ਇਸ ਝੂਠੇ ਪਰਚੇ ਤੋਂ ਉਹ ਬਾਇੱਜਤ ਬਰੀ ਹੋਣਗੇ | ਉਨ੍ਹਾਂ ਦਾ ਨਿਆਂਪਾਲਿਕਾ ਅਤੇ ਆਪਣੇ ਵਾਹਿਗੁਰੂ 'ਤੇ ਪੂਰਾ ਭਰੋਸਾ ਹੈ | ਇਸ ਮੌਕੇ ਸਵਾਗਤ ਕਰਨ ਵਾਲਿਆਂ ਵਿਚ ਸੁਖਵਿੰਦਰ ਸਿੰਘ ਸਿੱਧੂ, ਦਲਬੀਰ ਸਿੰਘ ਸੇਖੋਂ, ਨਵਰੀਤ ਸਿੰਘ ਜੱਲੇਵਾਲ, ਵਿਜੇ ਕੁਮਾਰ ਸ਼ਰਮਾ, ਦੀਦਾਰ ਸਿੰਘ ਬੋਪਾਰਾਏ, ਨਿਸ਼ਾਨ ਸਿੰਘ ਕਿਰਤੋਵਾਲ, ਮਨਜੀਤ ਸਿੰਘ ਲਾਟੀ ਕਾਲਕੇ, ਲਾਲੀ ਬੁਰਜ, ਐਡਵੋਕੇਟ ਜਗਮੀਤ ਸਿੰਘ ਭੁੱਲਰ, ਦਿਲਰਾਜ ਸਿੰਘ, ਸੁਰਜੀਤ ਸਿੰਘ ਤੇ ਹੋਰ

Ad Position 22
No active advertisement
ਪਿਛਲੀ ਖ਼ਬਰ ਗੁਰਮੁੱਖ ਸਿੰਘ ਸਾਂਡਪੁਰਾ ਬਲਾਕ ਕਾਂਗਰਸ ਕਮੇਟੀ ਭਿੱਖੀਵਿੰਡ ਦੇ ਲਗਾਤਾਰ ਦੂਸਰੀ ਵਾਰ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੰਗ ਦਾ ਅੱਠਵੀਂ ਬੋਰਡ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24