ਤਰਨ ਤਾਰਨ, 25 ਅਪ੍ਰੈਲ (ਹਰਿੰਦਰ ਸਿੰਘ)-ਇਤਿਹਾਸਕ ਨਗਰ ਸੁਰ ਸਿੰਘ ਵਿਖੇ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 12ਵੇੇਂ ਮੁਖੀ ਸਿੰਘ ਸਾਹਿਬ ਸੰਤ ਬਾਬਾ ਅਵਤਾਰ ਸਿੰਘ ਵਲੋਂ ਗੁਰਦੁਆਰਾ ਸ਼ਿਮਲਾ ਸਾਹਿਬ ਜੋ ਸੁਰ ਸਿੰਘ ਤੋਂ ਧੁੰਨ-ਨਾਰਲੀ ਰੋਡ 'ਤੇ ਸਥਿਤ ਹੈ, ਉਥੇ ਦੀਵਾਨ ਹਾਲ ਅਤੇ ਲੰਗਰ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਕਿਉਂਕਿ ਇਸ ਅਸਥਾਨ 'ਤੇ ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ ਮਰਿਆਦਾ ਅਨੁਸਾਰ ਹਰ ਸਾਲ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਜਨਮ ਦਿਹਾੜਾ ਹਰ ਸਾਲ 8 ਸਾਵਨ ਨੂੰ ਮਨਾਇਆ ਜਾਂਦਾ ਹੈ | ਸਤਿਗੁਰਾਂ ਦੀ ਰਹਿਮਤ ਸਦਕਾ ਇਸ ਦਿਨ ਮੀਂਹ ਅਤੇ ਠੰਡੀਆਂ ਹਵਾਵਾਂ ਚੱਲਦੀਆਂ ਹਨ, ਜਿਸ ਕਰਕੇ ਸੱਚਖੰਡ ਵਾਸੀ ਸੰਤ ਬਾਬਾ ਸੋਹਨ ਸਿੰਘ ਨੇ ਇਸ ਅਸਥਾਨ ਨੂੰ ਸ਼ਿਮਲਾ ਦਾ ਖਿਤਾਬ ਦਿੱਤਾ ਹੋਇਆ ਹੈ, ਇਸ ਲਈ ਸੰਗਤਾਂ ਨੂੰ ਮੀਂਹ ਵਿਚ ਭਿੱਜਣ ਅਤੇ ਗੁਰੂ ਕੇ ਲੰਗਰਾਂ ਵਿਚ ਆਉਣ ਵਾਲੀ ਮੁਸ਼ਕਿਲ ਦੇ ਮੱਦੇਨਜ਼ਰ ਇਹ ਕਾਰਜ ਅਰੰਭ ਦਿੱਤਾ ਹੈ | ਇਸ ਮੌਕੇ ਸੰਗਤਾਂ ਨੇ ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਸੇਵਾ ਵਿਚ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਪ੍ਰਣ ਕੀਤਾ | ਟੱਪ ਲਗਾਉਣ ਸਮੇਂ ਸਰਪੰਚ ਰਾਜਬੀਰ ਸਿੰਘ, ਸੁਖਦੇਵ ਸਿੰਘ ਢਿੱਲੋਂ ਸੁਰ ਸਿੰਘ, ਸਰਪੰਚ ਦਿਲਬਾਗ ਸਿੰਘ, ਮੈਂਬਰ ਬਲਾਕ ਸੰਮਤੀ ਭਿੱਖੀਵਿੰਡ ਰਾਣਾ ਰਣਬੀਰ ਸਿੰਘ, ਮੈਂਬਰ ਬਲਾਕ ਸੰਮਤੀ ਭਿੱਖੀਵਿੰਡ ਗੁਰਮੀਤ ਸਿੰਘ, ਬਾਬਾ ਬਲਵਿੰਦਰ ਸਿੰਘ ਬੈਂਕਾਂ ਮੁੱਖ ਗ੍ਰੰਥੀ ਗੁਰਦੁਆਰਾ ਬਾਬਾ ਪੁਰਖ ਪਦਾਰਥ ਜੀ, ਹਰਜੀਤ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਨੰਬਰਦਾਰ ਗੁਰਜੀਤ ਸਿੰਘ ਧੁੰਨ, ਅਵਤਾਰ ਸਿੰਘ ਸੇਵਾ ਲੰਗਰ ਚੱਕੀ, ਕੈਪਟਨ ਮੁਖਤਾਰ ਸਿੰਘ, ਬਾਬਾ ਗੋਰਾ ਸਿੰਘ ਸੇਵਾਦਾਰ ਸ਼ਿਮਲਾ ਸਾਹਿਬ, ਸੁਖਵਿੰਦਰ ਸਿੰਘ, ਬੇਅੰਤ ਸਿੰਘ, ਸਰਵਨ ਸਿੰਘ, ਨਿਰਵੈਲ ਸਿੰਘ, ਗੁਰਭੇਜ ਸਿੰਘ, ਨਰਿੰਦਰ ਸਿੰਘ ਕਾਲੀਆ, ਸੁਖਦੇਵ ਸਿੰਘ ਫ਼ੌਜੀ, ਕਾਲਾ ਸਿੰਘ, ਗੁਰਮੇਜ ਸਿੰਘ ਸਾਬਕਾ ਮੈਂਬਰ ਪੰਚਾਇਤ ਰੱਖ ਕੋਟਲੀ , ਸੁਖਦੇਵ ਸਿੰਘ ਡਰਾਈਵਰ ਸੈਕਟਰੀ ਸਮੇਤ ਹੋਰ ਵੀ ਸੰਗਤਾਂ ਹਾਜ਼ਰ ਸਨ |