ਨੌਸ਼ਹਿਰਾ ਪਨੂੰਆਂ, 25 ਅਪ੍ਰੈਲ (ਦੀਪਕ ਮੈਣੀ)-ਨੈਸ਼ਨਲ ਪਬਲਿਕ ਸਕੂਲ ਵਿਚ ਬੱਚਿਆਂ ਦੇ ਮਾਨਸਿਕ ਸਰੀਰਕ ਅਧਿਆਤਮਿਕ ਅਤੇ ਸਰਬਪੱਖੀ ਵਿਕਾਸ ਵੱਲ ਧਿਆਨ ਦਿੱਤਾ ਜਾਂਦਾ ਹੈ | ਸਿੱਖਿਆ ਦੇ ਨਾਲ-ਨਾਲ ਬੱਚਿਆਂ ਦੇ ਜੀਵਨ ਨੂੰ ਸਾਰਥਕ ਅਤੇ ਨਵੀਂ ਦਿਸ਼ਾ ਦੇਣ ਦੇ ਲਈ ਕਈ ਤਰ੍ਹਾਂ ਦੇ ਕਰੀਅਰ ਗਾਈਡੈਂਸ ਪ੍ਰੋਗਰਾਮ ਕਰਵਾਏ ਜਾਂਦੇ ਹਨ | ਇਸ ਸਾਲ ਸ਼ੁਰੂਆਤ 'ਚ ਹੀ ਭਾਰਤ ਦੀ ਮਸ਼ਹੂਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਲੋਂ ਮਾਹਿਰ ਟੀਮ ਬੁਲਾਈ ਗਈ ਅਤੇ ਸਕੂਲ ਵਿਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਮੈਡੀਕਲ, ਨਾਨ ਮੈਡੀਕਲ, ਕਮਰਸ ਅਤੇ ਆਰਟਸ ਗਰੁੱਪ ਦੇ ਬੱਚਿਆਂ ਦੀ ਕਾਊਸਲਿੰਗ ਕਰਵਾਈ ਗਈ | ਜਿਸ ਵਿਚ ਮੈਡੀਕਲ ਦੇ ਲਈ ਡਾਕਟਰ ਚਰਨਜੀਤ ਕੌਰ ਕੌਰ ਨੇ ਇਕ ਇਕ ਬੱਚੇ ਦੇ ਨਾਲ ਉਨ੍ਹਾਂ ਦੇ ਕੈਰੀਅਰ ਦੇ ਬਾਰੇ ਕਾਊਸਲਿੰਗ ਕੀਤੀ | ਡਾਕਟਰ ਚਰਨਜੀਤ ਕੌਰ ਨੇ ਬਹੁਤ ਹੀ ਸਹਿਣਸ਼ੀਲਤਾ ਅਤੇ ਸਿਆਣਪ ਦੇ ਨਾਲ ਬੱਚਿਆਂ ਦੀਆਂ ਗੱਲਾਂ ਸੁਣੀਆਂ ਅਤੇ ਉਨ੍ਹਾਂ ਦੇ ਜੀਵਨ ਨੂੰ ਨਵੀਂ ਸੇਧ ਦੇਣ ਦੇ ਵਿਚ ਆਪਣਾ ਯੋਗਦਾਨ ਪਾਇਆ | ਡਾਕਟਰ ਸ਼ੀਤਲ ਠਾਕੁਰ ਜਿਨਾਂ ਨੇ ਏ.ਆਈ ਅਤੇ ਕੰਪਿਊਟਰ ਦੇ ਨਾਲ ਸਬੰਧਤ ਬੱਚਿਆਂ ਨੂੰ ਆਪਣੇ ਜੀਵਨ ਵਿਚ ਬਾਰ੍ਹਵੀਂ ਤੋਂ ਬਾਅਦ ਆਪਣਾ ਕੈਰੀਅਰ ਕਿਵੇਂ ਬਣਾਇਆ ਜਾ ਸਕਦਾ ਹੈ | ਉਸ ਬਾਰੇ ਬਹੁਤ ਹੀ ਬਾਰੀਕੀ ਦੇ ਨਾਲ ਜਾਣਕਾਰੀ ਦਿੱਤੀ | ਇਸ ਤੋਂ ਬਾਅਦ ਡਾਕਟਰ ਯੋਜਨਾ ਜਿਨਾਂ ਨੇ ਓਵਰਆਲ ਕੈਰੀਅਰ ਗਾਈਡੈਂਸ ਪ੍ਰੋਗਰਾਮ ਬਾਰੇ ਬੱਚਿਆਂ ਨੂੰ ਆਪਣੀ ਰਾਏ ਦੱਸੀ | ਡਾਕਟਰ ਰੋਹਿਤ ਬੰਸਲ ਐਸੋਸੀਏਟ ਪ੍ਰੋਫੈਸਰ ਮੈਨੇਜਮੈਂਟ ਡਿਪਾਰਟਮੈਂਟ ਦੇ ਹੈਡ ਕਮਰਸ ਦੇ ਵਿਦਿਆਰਥੀਆਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ | ਡਾਕਟਰ ਰੋਹਿਤ ਬੰਸਲ ਨੇ ਬੱਚਿਆਂ ਨੂੰ ਆਪਣੇ ਜੀਵਨ ਨੂੰ ਸਫਲ ਬਣਾਉਣ ਦੇ ਲਈ ਕਈ ਤਰ੍ਹਾਂ ਦੀਆਂ ਜਾਣਕਾਰੀਆਂ ਦਿੱਤੀਆਂ | ਸਕੂਲ ਦੇ ਪਿ੍ੰਸੀਪਲ ਵਨੀਤ ਕੌਰ ਨੇ ਆਏ ਹੋਏ ਮਾਹਿਰ ਟੀਮ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਸਕੂਲ ਦਾ ਸਮੂਹ ਸਟਾਫ ਵੀ ਹਾਜ਼ਰ ਸੀ |