ਭਿੱਖੀਵਿੰਡ, 25 ਅਪ੍ਰੈਲ (ਬੌਬੀ)-ਗੁਰੂਕੁਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਵਲੋਂ ਗਿਆਰ੍ਹਵੀਂ ਜਮਾਤ ਦੇ ਬੱਚਿਆਂ ਦੇ ਲਈ ਸਵਾਗਤੀ ਪ੍ਰੋਗਰਾਮ ਕੀਤਾ ਗਿਆ | ਸ਼ੁਰੂਆਤੀ ਪ੍ਰੋਗਰਾਮ ਸਮੇਂ ਸਕੂਲ ਦੇ ਚੇਅਰਮੈਨ ਦਲਜੀਤ ਮਲਹੋਤਰਾ, ਪਿ੍ੰਸੀਪਲ ਲੁਕੇਸ ਮਲਹੋਤਰਾ, ਵਾਈਸ ਪਿ੍ੰਸੀਪਲ ਪਰਮਜੀਤ ਕੌਰ ਅਤੇ ਸਮੁੱਚੇ ਸਟਾਫ ਵਲੋਂ ਗਿਆਰ੍ਹਵੀਂ ਜਮਾਤ ਦੇ ਬੱਚਿਆਂ ਦਾ ਰਿਬਨ ਕਟਵਾ ਕੇ ਅਤੇ ਮੂੰਹ ਮਿੱਠਾ ਕਰਵਾ ਕੇ ਸਵਾਗਤ ਕੀਤਾ ਗਿਆ | ਇਸ ਉਪਰੰਤ ਸਕੂਲ ਪਿ੍ੰਸੀਪਲ ,ਵਾਈਸ ਪਿ੍ੰਸੀਪਲ ਅਤੇ ਅਧਿਆਪਕਾਂ ਵਲੋਂ ਨਵੀਂ ਜਮਾਤ ਦੀ ਸ਼ੁਰੂਆਤ ਲਈ ਬੱਚਿਆਂ ਨੂੰ ਮੁਬਾਰਕਾਂ ਦਿੱਤੀਆਂ | ਉਨ੍ਹਾਂ ਵਲੋਂ ਦੱਸਿਆ ਗਿਆ ਕਿ ਕਿਸ ਤਰ੍ਹਾਂ ਸਵ: ਮੈਡਮ ਸੋਨੀਆ ਮਲਹੋਤਰਾ ਵਲੋਂ ਾ ਗੁਰੂਕੁਲ ਨਾਮ ਦਾ ਛੋਟਾ ਜਿਹਾ ਪੌਦਾ ਲਗਾਇਆ ਗਿਆ, ਜੋ ਉਨ੍ਹਾਂ ਦੀ ਸਖ਼ਤ ਮਿਹਨ ਜਰੀਏ ਅੱਜ ਵਧ-ਫੁੱਲ ਕੇ ਇੱਕ ਵਿਸ਼ਾਲ ਦਰਖਤ ਬਣ ਚੁੱਕਾ ਹੈ | ਅੱਜ ਗੁਰੂਕੁੱਲ ਇਲਾਕੇ ਭਰ ਵਿਚ ਨਾਮੀ ਸੰਸਥਾ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜਿਸ ਵਿਚੋਂ ਬਹੁਤ ਸਾਰੇ ਬੱਚਿਆਂ ਨੇ ਪੜ੍ਹ ਕੇ, ਚੰਗਾ ਮੁਕਾਮ ਹਾਸਲ ਕਰਕੇ ਸੰਸਥਾ ਅਤੇ ਮਾਪਿਆਂ ਦਾ ਨਾ ਰੌਸ਼ਨ ਕੀਤਾ ਹੈ | ਇਸ ਤੋਂ ਇਲਾਵਾ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਵੱਖ-ਵੱਖ ਗੀਤਾਂ 'ਤੇ ਕਾਰਗੁਜ਼ਾਰੀਆਂ ਵੀ ਪੇਸ਼ ਕੀਤੀਆਂ ਗਈਆਂ | ਅੰਤ ਵਿਚ ਪਿ੍ੰਸੀਪਲ ਮਿਸਟਰ ਲੁਕੇਸ ਮਲਹੋਤਰਾ ਵਲੋਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਕੇ ਚੰਗੇ ਮੁਕਾਮ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ | ਇਸ ਸਮੇਂ ਸਕੂਲ ਕੋਆਰਡੀਨੇਟਰ ਹਰਮਨਪ੍ਰੀਤ ਕੌਰ ਅਤੇ ਇੰਦਰਜੀਤ ਕੌਰ, ਅਧਿਆਪਕ ਗੁਰਚਰਨ ਸਿੰਘ, ਅਮਨਦੀਪ ਸਿੰਘ, ਹਰਨੰਦ ਸਿੰਘ,ਨਿਸ਼ਾਨ ਸਿੰਘ, ਸਾਹਿਲ ਕੁਮਾਰ, ਦਿਲਜੀਤ ਸਿੰਘ, ਬਿਕਰਮਜੀਤ ਸਿੰਘ, ਕਿਰਨਜੀਤ ਕੌਰ, ਗੁਰਜੀਤ ਕੌਰ, ਨਵਦੀਪ ਕੌਰ, ਕਾਜਲ ਧਵਨ, ਰਜਵੰਤ ਕੌਰ,ਕਿਰਨ ਕੌਰ, ਅਰੁਣਪ੍ਰੀਤ ਕੌਰ, ਰਮਨਦੀਪ ਕੌਰ, ਦਿਵਿਆ ਸਰੀਨ, ਕੋਮਲਪ੍ਰੀਤ ਕੌਰ, ਨਿਰਮਲ ਕੌਰ, ਕਵਲਜੀਤ ਕੌਰ, ਗੁਰਪ੍ਰੀਤ ਕੌਰ,ਕਰਮਜੀਤ ਕੌਰ,ਨਵਜੋਤ ਮਲਹੋਤਰਾ' ਕੋਮਲ ਕੱਕੜ, ਪਰਮਿੰਦਰ ਕੌਰ, ਸੰਦੀਪ ਕੌਰ, ਅਵਨੀਤ ਕੌਰ, ਪਰਮਿੰਦਰ ਕੌਰ, ਰੇਨੂ, ਪਿ੍ਆ ਆਦਿ ਹਾਜ਼ਰ ਸਨ |