ਅਮਰਕੋਟ, 1 ਮਈ (ਭੱਟੀ)-ਭਾਰਤੀ ਕਮਿਊਨਿਸਟ ਪਾਰਟੀ ਬਲਾਕ ਵਲਟੋਹਾ ਵਲੋਂ ਪਾਰਟੀ ਦਫ਼ਤਰ ਵਲਟੋਹਾ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ | ਝੰਡਾ ਚੜਾਉਣ ਦੀ ਰਸਮ ਬਲਾਕ ਸਕੱਤਰ ਕਿਰਨਜੀਤ ਕੌਰ ਵਲਟੋਹਾ ਤੇ ਖੇਤ ਮਜ਼ਦੂਰ ਸਭਾ ਦੇ ਆਗੂ ਜਗਿੰਦਰ ਸਿੰਘ ਲੱਦੜ ਨੇ ਬੋਲਦੇ ਹੋਏ ਕਿਹਾ ਕਿ ਮਜ਼ਦੂਰ ਦਿਵਸ ਪੂੰਜੀਵਾਦ ਲੁਟੇਰੇ ਪ੍ਰਬੰਧ ਤੋਂ ਖਲਾਸੀ ਲਈ ਸੰਘਰਸ਼ ਅਤੇ ਕੀਤੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ | ਇਹ ਸਿਰਫ ਮਜ਼ਦੂਰਾਂ ਦਾ ਹੀ ਨਹੀਂ, ਸਗੋਂ ਲੁੱਟੇ ਪੁੱਟੇ ਜਾਂਦੇ ਉਨ੍ਹਾਂ ਲੋਕਾਂ ਦਾ ਵੀ ਹੈ, ਜਿਹੜੇ ਬੇਕਿਰਕ ਆਰਥਿਕ ਲੁੱਟ-ਖੱਸੁਟ, ਅਨਿਆਂ, ਜੁਲਮ ਅਤੇ ਪੂੰਜੀਵਾਦ ਅਮਾਨਵੀ ਪ੍ਰਬੰਧ ਤੋਂ ਪੀੜਤ ਹਨ | ਇਨ੍ਹਾਂ 'ਚ ਲੱਖਾਂ ਬੇਰੋਜ਼ਗਾਰ ਤੇ ਰੱਜਵੀਂ ਰੋਟੀ ਲਈ ਤਰਸਦੇ ਲੱਖਾਂ ਲੋਕ ਸ਼ਾਮਿਲ ਹਨ | ਬੁਨਿਆਦੀ ਲੋੜਾਂ ਸਿੱਖਿਆ, ਸਿਹਤ ਸਹੂਲਤਾਂ ਤੋਂ ਵਾਂਝੇ ਹਨ | ਅੱਧੀ ਦੇ ਕਰੀਬ ਅਬਾਦੀ ਔਰਤਾਂ ਦੀ ਹੈ, ਜੋ ਸਿਰਫ ਆਰਥਿਕ ਲੁੱਟ ਦਾ ਹੀ ਸ਼ਿਕਾਰ ਨਹੀਂ, ਸਗੋਂ ਮਰਦ ਪ੍ਰਧਾਨ ਸਮਾਜ ਵਿਚ ਸਮਾਜਿਕ, ਸੱਭਿਆਚਾਰਕ ਆਦਿ ਅਨੇਕਾਂ ਵਿਤਕਰਿਆਂ ਕਾਰਨ ਪ੍ਰੇਸ਼ਾਨ ਹਨ | ਇਸ ਮੌਕੇ ਰਣਜੀਤ ਸਿੰਘ ਕੋਟਲੀ, ਕਾਬਲ ਸਿੰਘ ਆਸਲ, ਗੁਰਲਾਲ ਸਿੰਘ, ਜਸਵੰਤ ਸਿੰਘ, ਗੁਰਪ੍ਰਤਾਪ ਸਿੰਘ, ਗੁਰਵੇਲ ਸਿੰਘ, ਗੁਰਨਾਮ ਸਿੰਘ, ਰਣਜੀਤ ਸਿੰਘ ਬਹਾਦਰ ਨਗਰ, ਦਲੀਪ ਸਿੰਘ ਲਾਖਣਾ, ਮਨਜੀਤ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਸਨਾਵਰ ਸਿੰਘ, ਅਭੀਜੋਤ ਸਿੰਘ, ਸਮਰਦੀਪ ਸਿੰਘ, ਲਾਲ ਸਿੰਘ, ਮੰਗਤ ਸਿੰਘ, ਬਲਜੀਤ ਸਿੰਘ ਤੇ ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ |