19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 03-05-2026
ਤਰਨ ਤਾਰਨ, 2 ਮਈ (ਇਕਬਾਲ ਸਿੰਘ ਸੋਢੀ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਗੁਰਸਾਬ ਸਿੰਘ ਡੱਲ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਪ੍ਰਧਾਨ ਗੁਰਸਾਬ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅਪ੍ਰੈਲ ਮਹੀਨੇ 'ਚ ਕੋਆਪ੍ਰੇਟਿਵ ਸਭਾਵਾਂ ਦੇ ਹਿੱਸੇਦਾਰ ਕਿਸਾਨਾਂ ਦੇ ਫਸਲੀ ਕਰਜ਼ਿਆਂ 'ਚ ਵਾਧਾ ਕੀਤਾ ਗਿਆ ਸੀ ਅਤੇ ਸਮੂਹ ਸਹਿਕਾਰੀ ਸਭਾਵਾਂ ਨੂੰ ਨਵੇਂ ਹੱਦ ਕਰਜ਼ੇ ਬਣਾ ਕੇ ਸਹਿਕਾਰੀ ਬੈਂਕ ਵਿਚ ਜਮਾਂ ਕਰਵਾਉਣ ਲਈ ਕਿਹਾ ਗਿਆ ਸੀ ਪਰ ਸਹਿਕਾਰੀ ਬੈਂਕ ਵਾਲੇ ਕਰਮਚਾਰੀ ਵਧੇ ਹੋਏ ਹੱਦ ਕਰਜ਼ੇ ਲੈਣ ਨੂੰ ਤਿਆਰ ਨਹੀਂ ਹਨ | ਬੈਂਕ ਵਾਲਿਆਂ ਦਾ ਤਰਕ ਹੈ ਕਿ ਵਧੀ ਹੋਈ ਰਾਸ਼ੀ ਦੇਣ ਨਾਲ ਬੈਂਕ ਕੋਲ ਪੂੰਜੀ ਨਹੀਂ ਹੈ ਤੇ ਪੰਜਾਬ ਸਰਕਾਰ ਰਾਸ਼ੀ ਦਾ ਪ੍ਰਬੰਧ ਕਰੇ ਜਾਂ ਫਿਰ ਨਾਬਾਰਡ ਵਾਲੇ ਬੈਕਾਂ ਦੀ ਬਾਂਹ ਫੜਨ ਤਾਂ ਕਿ ਸਹਿਕਾਰੀ ਬੈਂਕ ਕਿਸਾਨਾਂ ਨਾਲ ਲੈਣ ਦੇਣ ਕਰ ਸਕੇ | ਉਨ੍ਹੰ ਕਿਹਾ ਕਿ ਇਸ ਕਸਮਕਸ ਵਿਚ ਜਿਆਦਾ ਨੁਕਸਾਨ ਕਿਸਾਨੀ ਦਾ ਹੋ ਰਿਹਾ ਹੈ ਕਿਉਂਕਿ ਕਿਸਾਨ ਨੇ ਸਹਿਕਾਰੀ ਸਭਾ ਤੋਂ ਖਾਦ, ਦਵਾਈਆਂ, ਡੀਜਲ ਤੇ ਨਕਦੀ ਆਦਿ ਲੈ ਕੇ ਆਉਣ ਵਾਲੀ ਫਸਲ ਦੀ ਬਿਜਾਈ ਦਾ ਪ੍ਰਬੰਧ ਕਰਨਾ ਹੁੰਦਾ ਹੈ, ਜੋ ਕਿ ਪੱਛੜ ਰਿਹਾ ਹੈ | ਉਨ੍ਹਾਂ ਕਿਹਾ ਕਿ ਜਥੇਬੰਦੀ ਸਰਕਾਰ ਤੋਂ ਮੰਗ ਕਰਦੀ ਹੈ ਕਿ ਉਪਰੋਕਤ ਮਸਲੇ ਦਾ ਹੱਲ ਜਲਦ ਕੀਤਾ ਜਾਵੇ ਤਾਂ ਕਿ ਕਿਸਾਨ ਸਹਿਕਾਰੀ ਸਭਾ ਦੇ ਨਾਲ ਸਮੇਂ ਸਿਰ ਲੈਣ ਦੇਣ ਕਰ ਸਕਣ | ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਫਤਹਿ ਸਿੰਘ ਖਾਲਸਾ, ਦਵਿੰਦਰ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ, ਸਰਪੰਚ ਗੁਰਪ੍ਰੀਤ ਸਿੰਘ ਕਾਹਲਵਾਂ, ਗੁਰਵਿੰਦਰ ਸਿੰਘ ਸਾਂਡਪੁਰਾ, ਹਰਭਜਨ ਸਿੰਘ ਕਾਲੇ, ਸੁਖਚੈਨ ਸਿੰਘ ਮਾੜੀ ਸਮਰਾਂ, ਹਰਪਾਲ ਸਿੰਘ ਭਗਵਾਨਪੁਰਾ, ਸਰਪੰਚ ਗੁਰਵਿੰਦਰ ਸਿੰਘ ਦਾਉਦਪੁਰਾ, ਪਹਿਲਵਾਨ ਮਹਿਲ ਸਿੰਘ ਮਾੜੀਮੇਘਾ, ਸਤਪਾਲ ਸਿੰਘ ਮੱਲੀ, ਸੋਨਾ ਬੈਂਕਾ, ਸਰਪੰਚ ਗੁਰਜੰਟ ਸਿੰਘ ਭਗਵਾਨਪੁਰਾ, ਜਸਬੀਰ ਸਿੰਘ ਰਾਜੋਕੇ, ਸਵਰਨ ਸਿੰਘ ਰਾਜੋਕੇ, ਬਖਤੌਰ ਸਿੰਘ, ਅੰਮਿ੍ਤਪਾਲ ਸਿੰਘ ਬਾਠ, ਤਜਿੰਦਰ ਸਿੰਘ ਰਟੌਲ, ਗੁਰਬਚਨ ਸਿੰਘ ਫੈਲੋਕੇ, ਸਰਪੰਚ ਹੀਰਾ ਸਿੰਘ ਵਰਿਆਂਹ, ਇੰਦਰਜੀਤ ਸਿੰਘ ਸਾਂਧਰਾ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਖੇ ਮਨਾਇਆ ਮਜ਼ਦੂਰ ਦਿਵਸ <br/> ਅਗਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਮੋਬਾਈਲ ਫੋਨ ਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ
Ad Position 24