ਤਰਨ ਤਾਰਨ, 2 ਮਈ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਘਰ 'ਚ ਸਾਮਾਨ ਚੋਰੀ ਕਰਨ ਦੇ ਮਾਮਲੇ 'ਚ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ | ਥਾਣਾ ਝਬਾਲ ਵਿਖੇ ਸਤਨਾਮ ਕੌਰ ਪਤਨੀ ਲੇਟ ਸਰਬਜੀਤ ਸਿੰਘ ਵਾਸੀ ਭੁੱਚਰ ਕਲਾਂ ਨੇ ਸ਼ਿਕਾਇਤ ਕੀਤੀ ਕਿ 22 ਅਪ੍ਰੈਲ ਨੂੰ ਮੈਂ ਆਪਣੇ ਪ ੇਕੇ ਪਿੰਡ ਭਕਨਾ ਕਲਾਂ ਵਿਖੇ ਗਈ ਹੋਈ ਸੀ | 1 ਮਈ ਨੂੰ ਘਰ ਵਾਪਸ ਆਈ ਸੀ ਤਾਂ ਮੈਂ ਦੇਖਿਆ ਕਿ ਮੇਰੀ ਰਸੋਈ ਦੀਆਂ ਖਿੜਕੀਆਂ ਟੁੱਟੀਆਂ ਹੋਈਆਂ ਸਨ ਅਤੇ ਮੈਂ ਅੰਦਰ ਜਾ ਕੇ ਦੇਖਿਆ ਤਾਂ ਮੈਂ ਘਰ ਦਾ ਸਾਮਾਨ ਚੈੱਕ ਕੀਤਾ ਤਾਂ ਮੇਰਾ ਇਕ ਤੋਲਾ ਸੋਨੇ ਦੇ ਕਾਂਟੇ, 10 ਹਜ਼ਾਰ ਰੁਪਏ ਅਲਮਾਰੀ 'ਚੋੋਂ ਗਾਇਬ ਸਨ, ਜੋ ਅਲਮਾਰੀ ਦਾ ਲਾਕ ਟੁੱਟ ਹੋਇਆ ਸੀ ਅਤੇ ਰਸੋਈ 'ਚੋਂ 2 ਸਿੰਲਡਰ ਇੰਡੀਅਨ, 1 ਜੂਸਰ, 1 ਇੰਡਕਸ਼ਨ ਚੂਲੇ, 1 ਡਿੰਨਰ ਸੈਟ ਰਸੋਈ 'ਚੋੋਂ ਗਾਇਬ ਸਨ ਅਤੇ ਮੇਰੇ ਰਿਹਾਇਸ਼ੀ ਕਮਰੇ ਵਿਚੋ 32 ਇੰਚੀ ਐੱਲ. ਸੀ. ਡੀ. ਤੇ ਕਮਰੇ ਵਿਚ ਪਈ ਪੇਟੀ ਵਿਚੋੋਂ 4 ਸੂਟ ਲੇਡੀਜ, 4 ਪੱਗਾਂ, 6 ਸੂਟ ਜੈਟਸ, 2 ਗਲੀਚੇ ਗਾਇਬ ਸਨ, ਜੋ ਇਹ ਮੇਰੇ ਘਰ 'ਚੋੋਂ ਜੋ ਚੋਰੀ ਹੋਈ ਹੈ, ਉਹ ਮੈਨੂੰ ਪੱਕਾ ਯਕੀਨ ਹੈ ਕਿ ਇਹ ਚੋਰੀ ਗੁਰਲਾਲ ਸਿੰਘ ਪੁੱਤਰ ਬਲਵਿੰਦਰ ਸਿੰਘ, ਨਿਸ਼ਾਨ ਸਿੰਘ ਪੁੱਤਰ ਦਿਆਲ ਸਿੰਘ, ਹੈਪੀ ਉਰਫ ਬੈਪੀ ਪੁੱਤਰ ਸ਼ੀਤੂ ਵਾਸੀਆਨ ਭੁੱਚਰ ਖੁਰਦ ਨੇ ਕੀਤੀ ਹੈ | ਜਾਂਚ ਅਧਿਕਾਰੀ ਏ. ਐੈੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਗੁਰਲਾਲ ਸਿੰਘ ਤੇ ਨਿਸ਼ਾਨ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ |