ਚੋਹਲਾ ਸਾਹਿਬ, 2 ਮਈ (ਬਲਵਿੰਦਰ ਸਿੰਘ)-ਸ੍ਰੀ ਗੁਰੂ ਅਰਜਨ ਦੇਵ ਖ਼ੂਨਦਾਨ ਸੇਵਾ ਸੁਸਾਇਟੀ ਜਿਲਾ ਤਰਨ ਤਾਰਨ ਵਲੋਂ ਚੌਪਹਿਰਾ ਸਾਹਿਬ ਮੌਕੇ ਚੋਹਲਾ ਸਾਹਿਬ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਆਈ ਹੋਈ ਸੰਗਤ ਨੇ ਉਤਸ਼ਾਹ ਨਾਲ ਭਾਗ ਲੈਂਦੇ ਹੋਏ ਮਨੁੱਖਤਾ ਦੀ ਸੇਵਾ ਦੀ ਪ੍ਰੇਰਨਾ ਦਾਇਕ ਉਦਾਹਰਨ ਪੇਸ਼ ਕੀਤੀ ਤੇ ਖ਼ੂਨਦਾਨ ਕੀਤਾ | ਕੈਂਪ ਦੌਰਾਨ ਇੱਕਠੇ ਕੀਤੇ ਗਏ ਬਲੱਡ ਨੂੰ ਜ਼ਰੂਰਤਮੰਦ ਮਰੀਜ਼ਾਂ ਤੱਕ ਪਹੁੰਚਾਣ ਲਈ ਬਲੱਡ ਬੈਂਕ ਨੂੰ ਸੌਂਪਿਆ ਗਿਆ | ਡਾਕਟਰਾਂ ਦੀ ਟੀਮ ਵਲੋਂ ਖ਼ੂਨਦਾਤਿਆਂ ਦੀ ਪੂਰੀ ਜਾਂਚ ਕਰਨ ਉਪਰੰਤ ਸੁਰੱਖਿਅਤ ਢੰਗ ਨਾਲ ਖ਼ੂਨ ਇਕੱਠਾ ਕੀਤਾ ਗਿਆ | ਸੁਸਾਇਟੀ ਦੇ ਪ੍ਰਧਾਨ ਮੇਜਰ ਸਿੰਘ ਨੇ ਕਿਹਾ ਕਿ ਖ਼ੂਨਦਾਨ ਮਹਾਂਦਾਨ ਹੈ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਨਿਯਮਿਤ ਤੌਰ 'ਤੇ ਖ਼ੂਨਦਾਨ ਕਰਨਾ ਚਾਹੀਦਾ ਹੈ | ਇਸ ਮੌਕੇ ਵਾਈਸ ਪ੍ਰਧਾਨ ਗੁਰਸੇਵਕ ਸਿੰਘ, ਸੈਕਟਰੀ ਪਵਨਦੀਪ ਕੌਰ, ਖਜਾਨਚੀ ਪਾਰਸ ਸਾਬਰੀ, ਸਰਪੰਚ ਕੇਵਲ ਸਿੰਘ ਚੋਹਲਾ ਸਾਹਿਬ, ਕੰਵਲ ਸਿੰਘ ਬਿੱਲਾ ਚੋਹਲਾ ਸਾਹਿਬ, ਸੂਬੇਦਾਰ ਪ੍ਰੀਤਮ ਸਿੰਘ ਕੋਟ ਮੁਹੰਮਦ ਖਾਂ, ਸੰਦੀਪ ਸਿੰਘ, ਬਿਕਰਮਜੀਤ ਸਿੰਘ ਬੱਲ, ਆਦਿ ਹਾਜ਼ਰ ਸਨ |