ਅੰਡਰ-19 ਕੁੜੀਆਂ ਤੇ ਸੀਨੀਅਰ ਔਰਤਾਂ ਦੇ ਕ੍ਰਿਕਟ ਟ੍ਰਾਇਲ ਅੱਜ-ਅਭੈਜੀਤ ਸਿੰਘ ਸੰਧੂ
ਅਜੀਤ ਡੈਸਕ
03-05-2026
ਅੰਮਿ੍ਤਸਰ, 2 ਮਈ (ਰੇਸ਼ਮ ਸਿੰਘ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ ਸੀਨੀਅਰ ਔਰਤਾਂ ਦੇ ਇਕ ਦਿਨਾਂ ਮੈਚ ਤੇ ਅੰਡਰ-19 ਕੁੜੀਆਂ ਦੇ ਇਕ ਦਿਨਾ ਮੈਚ ਲਈ ਤਰਨ ਤਾਰਨ ਜ਼ਿਲੇ੍ਹ ਦੀ ਕ੍ਰਿਕਟ ਟੀਮਾਂ ਚੁਣਨ ਵਾਸਤੇ ਟਰਾਇਲ 3 ਮਈ ਨੂੰ ਲਏ ਜਾ ਰਹੇ ਹਨ | ਇਸ ਸੰਬੰਧੀ ਤਰਨ ਤਾਰਨ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਭੇਜੀਤ ਸਿੰਘ ਸੰਧੂ ਤੇ ਸਕੱਤਰ ਐਡਵੋਕੇਟ ਹਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਨ੍ਹਾਂ ਟ੍ਰਾਇਲ 'ਚ ਅੰਡਰ 19 ਕੁੜੀਆਂ ਇਕ ਸਤੰਬਰ 2007 ਨੂੰ ਜਾਂ ਉਸ ਤੋਂ ਬਾਅਦ ਜਨਮ ਲੈਣ ਵਾਲੇ ਵਾਲੀਆਂ ਬੱਚੀਆਂ ਹਿੱਸਾ ਲੈ ਸਕਦੀਆਂ ਹਨ | ਇਨ੍ਹਾਂ ਟ੍ਰਾਇਲਾਂ 'ਚ ਗੈਸਟ ਪਲੇਅਰ ਵੀ ਸ਼ਾਮਿਲ ਹੋ ਸਕਦੇ ਹਨ | ਟਰਾਇਲਾਂ ਦਾ ਸਮਾਂ ਤੇ ਸਥਾਨ ਸਵੇਰੇ 10 ਵਜੇ ਸੇਂਟ ਰਾਮਾ ਮੈਰੀਡੀਅਨ ਅਕੈਡਮੀ ਪੱਟੀ ਰੋਡ ਤਰਨ ਤਾਰਨ ਰੱਖਿਆ ਗਿਆ ਹੈ | ਇਸ ਮੌਕੇ ਉਪ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਸੰਧੂ, ਜੁਆਇੰਟ ਸਕੱਤਰ ਰੋਜ਼ ਦੀਪ ਸਿੰਘ ਸੰਧੂ, ਸ਼ੇਰ ਜੰਗ ਸਿੰਘ ਹੁੰਦਲ, ਲਵਪ੍ਰੀਤ ਸਿੰਘ ਅਤੇ ਐਸੋਸੀਏਸ਼ਨ ਦੇ ਮੈਂਬਰ ਤੇ ਹੋਰ ਮੁਹਤਬਰ ਹਾਜ਼ਰ ਸਨ |