27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸਰਕਾਰੀ ਸਕੂਲ ਸਰਾਏ ਅਮਾਨਤ 'ਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਕਾਰਨ ਵਾਪਰ ਸਕਦੈ ਹਾਦਸਾ <br/>

Ad Position 21
No active advertisement
ਸਰਕਾਰੀ ਐਲੀਮੈਟਰੀ ਸਕੂਲ ਸਰਾਏ ਅਮਾਨਤ ਖਾਂ ਦੇ ਵਿਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦਾ ਦਿ੍ਸ਼ | ਤਸਵੀਰ: ਸੁਖਦੇਵ ਸਿੰਘ <br/> 04-05-2026
ਝਬਾਲ, 3 ਮਈ (ਸੁਖਦੇਵ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ ਸਰਾਏ ਅਮਾਨਤ ਖਾਂ ਦੇ ਕੰਪਲੈਕਸ ਵਿਚੋਂ ਲੰਘਦੀਆਂ ਹਾਈ ਵੋਲਟੇਜ਼ ਬਿਜਲੀ ਦੀਆਂ ਤਾਰਾਂ ਟੁੱਟਣ ਨਾਲ ਇੱਥੇ ਕਿਸੇ ਵੇਲੇ ਵੀ ਦਰਦਨਾਕ ਹਾਦਸਾ ਵਾਪਰ ਸਕਦਾ ਹੈ | ਸਕੂਲ ਕੰਪਲੈਕਸ ਵਿਚੋਂ ਲੰਘਦੀਆਂ ਬਿਜ਼ਲੀ ਦੀਆਂ ਤਾਰਾਂ ਦਿਖਾਉਂਦਿਆਂ ਹੈਡ ਟੀਚਰ ਰੁਪਿੰਦਰ ਕੌਰ, ਪਾਇਲਟ ਕਮੇਟੀ ਚੇਅਰਮੈਨ ਬਿਸਬਰ ਸਿੰਘ ਤੇ ਸਮਾਜ ਸੇਵੀ ਸਰਬਜੀਤ ਸਿੰਘ ਕਠਾਨੀਆਂ ਨੇ ਦੱਸਿਆ ਕਿ ਪੈ ਰਹੀ ਤੇਜ਼ ਗਰਮੀ ਅਤੇ ਤੇਜ਼ ਹਵਾਵਾਂ ਨਾਲ ਸਕੂਲ ਉਪਰੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਕਿਸੇ ਸਮੇਂ ਵੀ ਟੁੱਟ ਕੇ ਸਕੂਲ ਦੇ ਵਿਹੜੇ ਵਿਚ ਡਿੱਗ ਸਕਦੀਆਂ ਹਨ, ਜਿਸ ਕਰਕੇ ਇੱਥੇ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ | ਉਨ੍ਹਾਂ ਨੇ ਬਿਜਲੀ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਲਿਖ਼ਤੀ ਦਰਖਾਸਤਾਂ ਭੇਜ ਕੇ ਸਕੂਲ ਵਿਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਬਾਹਰ ਕੱਢਣ ਦੀ ਮੰਗ ਕੀਤੀ | ਇਸ ਸੰਬੰਧੀ ਜਦੋਂ ਪਾਵਰਕਾਮ ਦੇ ਐਕਸੀਅਨ ਤਰਸੇਮ ਕੁਮਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਕੂਲ ਵਿਚੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਦਾ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਚੁੱਕਾ ਹੈ | ਉਨ੍ਹਾਂ ਕਿਹਾ ਕਿ ਜਲਦੀ ਹੀ ਤਾਰਾਂ ਸਕੂਲ ਦੀ ਚਾਰਦੀਵਾਰੀ ਤੋਂ ਬਾਹਰ ਕੱਢ ਦਿੱਤੀਆਂ ਜਾਣਗੀਆਂ |

Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਪੱਟੀ ਤੇ ਨਗਰ ਪੰਚਾਇਤ ਭਿੱਖੀਵਿੰਡ ਚੋਣਾਂ ਨੂੰ ਲੈ ਕੇ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਸੰਗਠਨਾਤਮਿਕ ਬੈਠਕ... ਅਗਲੀ ਖ਼ਬਰ ਚੂਸਲੇਵੜ ਲਿੰਕ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ, ਮੁਰੰਮਤ ਦੀ ਮੰਗ <br/>
Ad Position 24