27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਹੈਰੋਇਨ, ਡਰੱਗ ਮਨੀ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 7 ਵਿਅਕਤੀ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 04-05-2026
ਤਰਨ ਤਾਰਨ, 3 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਵਲੋਂ ਹੈਰੋਇਨ, ਡਰੱਗ ਮਨੀ ਤੇ ਹੋਰ ਕਈ ਨਸ਼ੀਲੇ ਪਦਾਰਥਾਂ ਸਮੇਤ 7 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਦੱਸਿਆ ਕਿ ਥਾਣਾ ਝਬਾਲ ਦੇ ਏ.ਐਸ.ਆਈ. ਜਤਿੰਦਰ ਸਿੰਘ ਨੇ ਗਸ਼ਤ ਦੌਰਾਨ ਜੁਝਾਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਗੱਗੋਬੂਹਾ ਨੂੰ 7 ਗ੍ਰਾਮ ਹੈਰੋਇਨ ਅਤੇ 100 ਰੁਪਏ ਡਰੱਗ ਮਨੀ ਸਮੇਤ ਗਿ੍ਫ਼ਤਾਰ ਕੀਤਾ ਹੈ | ਥਾਣਾ ਸਿਟੀ ਤਰਨ ਤਾਰਨ ਦੇ ਏ.ਐੱਸ.ਆਈ. ਨਿਰਮਲ ਸਿੰਘ ਨੇ ਗਸ਼ਤ ਦੌਰਾਨ ਅਕਾਸ਼ ਪ੍ਰਸ਼ਾਦ ਪੁੱਤਰ ਬਿਜਲੀ ਪ੍ਰਸ਼ਾਦ ਵਾਸੀ ਗਲੀ ਮੰਦਰ ਵਾਲੀ ਹਰੀਕੇ ਨੂੰ 5 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਦੱਸਿਆ ਕਿ ਥਾਣਾ ਝਬਾਲ ਦੇ ਏ.ਐੱਸ.ਆਈ. ਬਲਜਿੰਦਰ ਸਿੰਘ ਗਸ਼ਤ ਦੇ ਸੰਬੰਧ ਵਿਚ ਅੱਡਾ ਪੱਧਰੀ ਕਲਾਂ ਵਿਖੇ ਮੌਜੂਦ ਸਨ ਕਿ ਉਨ੍ਹਾਂ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਪ੍ਰਗਟ ਸਿੰਘ ਪੁੱਤਰ ਬਾਜ ਸਿੰਘ ਵਾਸੀ ਪੱਧਰੀ ਕਲਾਂ ਦੇ ਛਾਪਾ ਮਾਰ ਕੇ ਉਥੋਂ 3600 ਲੀਟਰ ਲਾਹਣ ਬਰਾਮਦ ਕੀਤੀ ਹੈ | ਪ੍ਰਗਟ ਸਿੰਘ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ | ਇਸੇ ਤਰ੍ਹਾਂ ਥਾਣਾ ਵਲਟੋਹਾ ਦੇ ਏ.ਐਸ.ਆਈ. ਸਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਿਲੰਕ ਰੋਡ ਚੀਮਾ ਖੁਰਦ ਵਲਟੋਹਾ ਵਿਖੇ ਮੌਜੂਦ ਸਨ ਤਾਂ ਉਨ੍ਹਾਂ ਨੇ ਸ਼ੱਕ ਦੇ ਅਧਾਰ 'ਤੇ ਇਕ ਵਿਅਕਤੀ ਨੂੰ ਰੋਕ ਕੇ ਉਸ ਪਾਸੋਂ 5 ਗ੍ਰਾਮ ਹੈਰੋਇਨ ਬਰਾਮਦ ਕੀਤੀ | ਫੜੇ ਗਏ ਵਿਅਕਤੀ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਪੰਜਾਬ ਸਿੰਘ ਵਾਸੀ ਲਾਖਣਾ ਵਜੋਂ ਹੋਈ | ਇਸੇ ਤਰ੍ਹਾਂ ਥਾਣਾ ਖਾਲੜਾ ਦੇ ਸਬ ਇੰਸਪੈਕਟਰ ਪ੍ਰਦੀ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਡਰੇਨ ਨਾਰਲੀ ਵਿਖੇ ਪੁੱਜੇ ਤਾਂ ਇਕ ਵਿਅਕਤੀ ਝਾੜੀਆਂ ਵਿਚ ਬੈਠਾ ਨਜ਼ਰ ਆਇਆ, ਜਿਸ ਨੂੰ ਸ਼ੱਕ ਦੇ ਅਧਾਰ 'ਤੇ ਕਾਬੂ ਕੀਤਾ ਤਾਂ ਉਹ ਹੈਰੋਇਨ ਪੀ ਰਿਹਾ ਹੈ | ਪੁਲਿਸ ਵਲੋਂ ਉਸ ਕੋਲੋਂ ਇਕ ਪੰਨੀ ਹੈਰੋਇਨ ਨਾਲ ਲਿੱਬੜੀ ਹੋਈ, ਇਕ ਲਾਈਟਰ, ਇਕ ਕਾਗਜ਼ ਰੋਲ ਕੀਤਾ ਹੋਇਆ ਬਰਾਮਦ ਕੀਤੇ | ਫੜੇ ਗਏ ਵਿਅਕਤੀ ਦੀ ਪਛਾਣ ਪ੍ਰਭਜੀਤ ਸਿੰਘ ਉਰਫ਼ ਗੋਗਾ ਪੁੱਤਰ ਕਾਰਜ ਸਿੰਘ ਵਾਸੀ ਵੀਰਮ ਵਜੋਂ ਹੋਈ | ਇਸੇ ਤਰ੍ਹਾਂ ਥਾਣਾ ਸਿਟੀ ਪੱਟੀ ਦੇ ਏ.ਐੱਸ.ਆਈ. ਹਰਜਿੰਦਰ ਸਿੰਘ ਗਸ਼ਤ ਦੌਰਾਨ ਰੇਲਵੇ ਬਿ੍ਜ ਅੰਡਰ ਗਰਾਊਾਡ ਬਾਹਮਣੀ ਵਾਲਾ ਵਿਖੇ ਪੁੱਜੇ ਤਾਂ ਉਨ੍ਹਾਂ ਨੇ ਉੱਥੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ, ਜਿੰਨਾਂ ਕੋਲੋਂ 17 ਗ੍ਰਾਮ ਹੈਰੋਇਨ ਬਰਾਮਦ ਹੋਈ | ਫੜੇ ਗਏ ਵਿਅਕਤੀਆਂ ਦੀ ਪਛਾਣ ਸੂਰਜ ਸਿੰਘ ਉਰਫ਼ ਸੂਰਜ ਪੁੱਤਰ ਅਜੀਤ ਸਿੰਘ, ਅਮਨਦੀਪ ਸਿੰਘ ਉਰਫ਼ ਅਮਨ ਪੁੱਤਰ ਬਲਵਿੰਦਰ ਸਿੰਘ, ਪੰਜਾਬ ਸਿੰਘ ਉਰਫ਼ ਪੰਜਾਬ ਪੁੱਤਰ ਜਸਪਾਲ ਸਿੰਘ ਸਾਰੇ ਵਾਸੀਆਨ ਲੌਹਕਾ ਵਜੋਂ ਹੋਈ |

Ad Position 22
No active advertisement
ਪਿਛਲੀ ਖ਼ਬਰ ਹਲਕਾ ਖਡੂਰ ਸਾਹਿਬ ਵਿਚ ਅਕਾਲੀ ਦਲ ਹੋ ਰਿਹਾ ਹੈ ਹੋਰ ਮਜ਼ਬੂਤ- ਡਾ. ਰਮਨਦੀਪ ਕੌਰ <br/> ਅਗਲੀ ਖ਼ਬਰ ਰਜਿੰਸ਼ ਤਹਿਤ ਬਜ਼ੁਰਗ ਔਰਤ ਨੂੰ ਸੱਟਾਂ ਮਾਰਨ 'ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24