27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਰਜਿੰਸ਼ ਤਹਿਤ ਬਜ਼ੁਰਗ ਔਰਤ ਨੂੰ ਸੱਟਾਂ ਮਾਰਨ 'ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 04-05-2026
ਤਰਨ ਤਾਰਨ, 3 ਮਈ (ਪਰਮਜੀਤ ਜੋਸ਼ੀ)-ਇਕ ਬਜ਼ੁਰਗ ਔਰਤ ਨੂੰ ਰੰਜਿਸ਼ ਤਹਿਤ ਸੱਟਾਂ ਮਾਰਨ, ਗਾਲੀ ਗਲੋਚ ਕਰਨ 'ਤੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਵਲੋਂ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦਲਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਵਾਸੀ ਵੜਿੰਗ ਨੇ ਸ਼ਿਕਾਇਤ ਦਰਜ ਕਰਵਾਈ ਕਿ ਮਿਤੀ 1 ਮਈ ਨੂੰ ਸਮਾਂ 6:30 ਸ਼ਾਮ ਦਾ ਹੋਵੇਗਾ ਕਿ ਉਹ ਅਤੇ ਉਸ ਦੀ ਸੱਸ ਸਤਪਾਲ ਕੌਰ, ਉਸ ਦੀ ਜੇਠਾਣੀ ਕੁਲਵਿੰਦਰ ਕੌਰ ਪਤਨੀ ਗੁਰਵਿੰਦਰ ਸਿੰਘ ਘਰ ਵਿਚ ਮੌਜੂਦ ਸਨ ਕਿ ਸਾਡੇ ਘਰ ਦਾ ਬਾਹਰਲਾ ਦਰਵਾਜ਼ਾ ਖੁੱਲ੍ਹਾ ਸੀ | ਏਨੇ ਨੂੰ ਸੁਖਦੇਵ ਸਿੰਘ ਪੁੱਤਰ ਮਿਲਖਾ ਸਿੰਘ, ਹਰਜਿੰਦਰ ਸਿੰਘ ਉਰਫ਼ ਜਿੰਦਾ ਪੁੱਤਰ ਬੇਅੰਤ ਸਿੰਘ ਅਤੇ ਅੰਗਰੇਜ ਸਿੰਘ ਪੁੱਤਰ ਕਾਲਾ ਸਿੰਘ ਵਾਸੀਆਨ ਵੜਿੰਗ ਉਨ੍ਹਾਂ ਦੇ ਘਰ ਹਥਿਆਰਾ ਸਮੇਤ ਆਏ ਅਤੇ ਆਉਂਦੇ ਸਾਰ ਹੀ ਮੇਰੇ ਪਤੀ ਦਾ ਨਾਂਅ ਲੈ ਕੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਗਾਲੀ ਗਲੋਚ ਕਰਨ ਲੱਗ ਪਏ | ਉਕਤ ਵਿਅਕਤੀਆਂ ਨੇ ਮੇਰੀ ਸੱਸ ਸਤਪਾਲ ਕੌਰ ਦੇ ਠੁੱਡ ਮਾਰਨੇ ਸ਼ੁਰੂ ਕਰ ਦਿੱਤੇ ਤੇ ਬਾਅਦ ਵਿਚ ਉਕਤ ਵਿਅਕਤੀ ਧਮਕੀਆਂ ਦਿੰਦੇ ਸਾਡੇ ਬਾਹਰਲੇ ਦਰਵਾਜੇ 'ਤੇ ਦਾਤਰਾ ਤੇ ਕਿ੍ਪਾਨਾਂ ਦੇ ਵਾਰ ਕਰਦੇ ਹੋਏ ਆਪਣੇ-ਆਪਣੇ ਹਥਿਆਰਾਂ ਸਮੇਤ ਸਾਨੂੰ ਗੰਦੇ ਇਸ਼ਾਰੇ ਕਰਦੇ ਹੋਏ ਮੌਕੇ ਤੋਂ ਭੱਜ ਗਏ | ਸ਼ਿਕਾਇਤਕਰਤਾ ਨੇ ਦੱਸਿਆ ਕਿ ਵਜ੍ਹਾ ਰੰਜਿਸ਼ ਇਹ ਹੈ ਕਿ ਮੇਰੇ ਪਤੀ ਗੁਰਪ੍ਰੀਤ ਸਿੰਘ ਵਿਚ ਸੁਖਦੇਵ ਸਿੰਘ ਨੇ ਟਰੈਕਟਰ ਮਾਰਨ ਦੀ ਕੋਸ਼ਿਸ਼ ਕੀਤੀ ਸੀ, ਜਿੱਥੇ ਮੇਰੇ ਪਤੀ ਗੁਰਪ੍ਰੀਤ ਸਿੰਘ ਨਾਲ ਤੂੰ-ਤੂੰ, ਮੈਂ-ਮੈਂ ਹੋਈ ਸੀ | ਇਸੇ ਵਜ੍ਹਾ ਰੰਜਿਸ਼ ਕਰਕੇ ਉਕਤ ਵਿਅਕਤੀ ਮੇਰੇ ਪਤੀ ਗੁਰਪ੍ਰੀਤ ਸਿੰਘ ਨੂੰ ਸੱਟਾਂ ਮਾਰਨ ਆਏ ਸੀ, ਜੋ ਘਰ ਵਿਚ ਹਾਜ਼ਰ ਨਾ ਹੋਣ ਕਰਕੇ ਉਕਤ ਵਿਅਕਤੀਆਂ ਨੇ ਮੇਰੀ ਸੱਸ ਦੇ ਸੱਟਾਂ ਮਾਰੀਆਂ ਅਤੇ ਸਾਡੇ ਘਰ ਦੇ ਗੇਟ ਦਾ ਨੁਕਸਾਨ ਕੀਤਾ ਹੈ | ਇਸ ਸੰਬੰਧੀ ਥਾਣਾ ਚੋਹਲਾ ਸਾਹਿਬ ਵਿਖੇ ਉਕਤ ਹਮਲਾਵਰਾਂ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗਿ੍ਫ਼ਤਾਰੀ ਲਈ ਇਲਾਕੇ ਵਿਚ ਛਾਪਾਮਾਰੀ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਹੈਰੋਇਨ, ਡਰੱਗ ਮਨੀ ਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 7 ਵਿਅਕਤੀ ਗਿ੍ਫ਼ਤਾਰ <br/> ਅਗਲੀ ਖ਼ਬਰ ਪਿੰਡ ਪਿੱਦੀ ਵਿਖੇ ਸ਼ੈਲਰ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ <br/>
Ad Position 24