27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪਿੰਡ ਪਿੱਦੀ ਵਿਖੇ ਸ਼ੈਲਰ ਨੂੰ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ <br/>

Ad Position 21
No active advertisement
ਪਿੰਡ ਪਿੱਦੀ ਵਿਖੇ ਸ਼ੈਲਰ 'ਚ ਲੱਗੀ ਅੱਗ ਅਤੇ ਸ਼ੈਲਰ ਅੰਦਰ ਸੜ ਕੇ ਸੁਆਹ ਹੋਇਆ ਸਾਮਾਨ | ਤਸਵੀਰਾਂ: ਲਵਲੀ <br/> 04-05-2026

ਤਰਨ ਤਾਰਨ, 3 ਮਈ (ਹਰਿੰਦਰ ਸਿੰਘ)-ਪਿੰਡ ਪਿੱਦੀ ਵਿਖੇ ਸਥਿਤ ਕੈਪੀਟਲ ਓਵਰਸੀਜ਼ ਪ੍ਰਾਈਵੇਟ ਲਿਮ. ਨਾਮਕ ਸ਼ੈਲਰ ਵਿਖੇ ਤੜਕੇ ਲਗਪਗ ਸਵੇਰੇ 5:30 ਵਜੇ ਅਚਾਨਕ ਅੱਗ ਲੱਗ ਗਈ | ਅੱਗ ਨੇ ਕੁਝ ਹੀ ਸਮੇਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ ਤੇ ਸ਼ੈਲਰ ਵਿਚ ਪਏ ਚਾਵਲ, ਪੈਕਿੰਗ ਮਟੀਰੀਅਲ ਅਤੇ ਹੋਰ ਸਾਮਾਨ ਨੂੰ ਆਪਣੀ ਲਪੇਟ ਵਿਚ ਲੈ ਲਿਆ | ਸ਼ੈਲਰ ਦੀ ਇਮਾਰਤ ਨੂੰ ਵੀ ਬਹੁਤ ਵੱਡਾ ਨੁਕਸਾਨ ਪਹੁੰਚਿਆ ਹੈ | ਭਰੇ ਹੋਏ ਚਾਵਲ ਦੇ ਬੈਗ ਸੜ੍ਹ ਕੇ ਸਵਾਹ ਹੋ ਗਏ | ਅੱਗ ਦੀ ਸੂਚਨਾ ਮਿਲਦੇ ਹੀ ਨਗਰ ਕੌਂਸਲ ਤਰਨ ਤਾਰਨ ਨੂੰ ਫ਼ੋਨ ਕੀਤਾ ਗਿਆ, ਜਿਥੋਂ ਫਾਇਰ ਬਿ੍ਗੇਡ ਦੀਆਂ ਦੋ ਗੱਡੀਆਂ ਮੌਕੇ 'ਤੇ ਪਹੁੰਚੀਆਂ | ਇਸ ਤੋਂ ਇਲਾਵਾ ਇਕ ਗੱਡੀ ਪੱਟੀ ਤੋਂ ਅਤੇ ਇਕ ਅੰਮਿ੍ਤਸਰ ਤੋਂ ਵੀ ਮਦਦ ਲਈ ਭੇਜੀ ਗਈ | ਕਾਫੀ ਮਿਹਨਤ ਅਤੇ ਜਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ | ਸ਼ੈਲਰ ਮਾਲਕ ਰਾਜਿੰਦਰ ਮਿੱਤਲ ਅਤੇ ਅਸ਼ਵਣੀ ਮਿੱਤਲ ਨੇ ਦੱਸਿਆ ਕਿ ਉਹ ਫਿਰੋਜ਼ਪੁਰ ਤੋਂ ਸਵੇਰੇ ਕਰੀਬ 7 ਵਜੇ ਤਰਨ ਤਾਰਨ ਪਹੁੰਚੇ | ਉਨ੍ਹਾਂ ਨੂੰ ਸਵੇਰੇ 5:30 ਵਜੇ ਮੁਲਾਜ਼ਮਾਂ ਵਲੋਂ ਅੱਗ ਲੱਗਣ ਦੀ ਸੂਚਨਾ ਮਿਲੀ ਸੀ | ਉਨ੍ਹਾਂ ਨੇ ਦੱਸਿਆ ਕਿ ਇਸ ਸਥਿਤੀ ਨੂੰ ਦੇਖਦੇ ਹੋਏ ਤੁਰੰਤ ਤਰਨ ਤਾਰਨ ਫੋਨ ਕੀਤਾ ਗਿਆ, ਜਿਸ ਤੋਂ ਬਾਅਦ ਤਰਨ ਤਾਰਨ ਵਲੋਂ ਅਵਤਾਰ ਸਿੰਘ ਤਨੇਜਾ ਪ੍ਰਧਾਨ ਜ਼ਿਲ੍ਹਾ ਤਰਨ ਤਾਰਨ ਰਾਈਸ ਮਿੱਲਰਜ਼ ਐਸੋਸੀਏਸ਼ਨ, ਕੇਸ਼ਵ ਅਗਰਵਾਲ, ਵੈਸ਼ਨੂੰ ਦਾਸ ਅਗਰਵਾਲ ਅਤੇ ਹੋਰ ਰਾਈਸ ਮਿਲਰ ਸਾਥੀਆਂ ਤੇ ਸਟਾਫ਼ ਨੇ ਰਲ ਕੇ ਇਸ ਅੱਗ 'ਤੇ ਕਾਬੂ ਪਾਉਣ ਲਈ ਯਤਨ ਕੀਤਾ | ਇਸ ਅੱਗ ਕਾਰਨ ਸ਼ੈਲਰ ਨੂੰ ਕਾਫੀ ਵੱਡਾ ਆਰਥਿਕ ਨੁਕਸਾਨ ਹੋਇਆ ਹੈ | ਮਾਲਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਹਾਦਸੇ ਵਿਚ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਰਜਿੰਸ਼ ਤਹਿਤ ਬਜ਼ੁਰਗ ਔਰਤ ਨੂੰ ਸੱਟਾਂ ਮਾਰਨ 'ਤੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਜੋਧਬੀਰ ਸਿੰਘ ਬਲਾਕ ਸੰਮਤੀ ਦੇ ਚੇਅਰਮੈਨ ਵਜੋਂ ਅੱਜ ਸੰਭਾਲਣਗੇ ਅਹੁਦਾ <br/>
Ad Position 24