27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬਜ਼ੁਰਗ ਔਰਤ ਦੇ ਕੰਨਾਂ 'ਚੋਂ ਵਾਲੀਆਂ ਲਾਹ ਕੇ ਲੁਟੇਰੇ ਫ਼ਰਾਰ

Ad Position 21
No active advertisement
ਅਜੀਤ ਡੈਸਕ 04-05-2026
ਤਰਨ ਤਾਰਨ, 3 ਮਈ (ਹਰਿੰਦਰ ਸਿੰਘ)-ਤਰਨ ਤਾਰਨ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਪੈਦਲ ਆ ਰਹੀ ਇਕ ਬਜ਼ੁਰਗ ਔਰਤ ਦੇ ਕੰਨਾਂ 'ਚੋਂ ਜਬਰਦਸਤੀ ਵਾਲੀਆਂ ਲਾਹ ਕੇ ਦੋ ਲੁਟੇਰੇ ਫਰਾਰ ਹੋ ਗਏ | ਇਹ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਇਕ ਬਜ਼ੁਰਗ ਔਰਤ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਦੇ ਨਜ਼ਦੀਕ ਪੈਦਲ ਆ ਰਹੀ ਸੀ ਕਿ ਮੋਟਰਸਾਈਕਲ ਸਵਾਰ ਦੋ ਵਿਅਕਤੀ ਮੋਟਰਸਾਈਕਲ 'ਤੇ ਉਕਤ ਬਜ਼ੁਰਗ ਔਰਤ ਦਾ ਪਿੱਛਾ ਕਰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਨਜ਼ਦੀਕ ਗਲੀ ਵਿਚ ਪਹੁੰਚ ਗਏ, ਜਿਥੇ ਮੋਟਰਸਾਈਕਲ ਤੋਂ ਉਤਰ ਕੇ ਇਕ ਨੌਜਵਾਨ ਨੇ ਬਜ਼ੁਰਗ ਔਰਤ ਦੇ ਕੰਨਾਂ 'ਚ ਪਈਆਂ ਵਾਲੀਆਂ 'ਚ ਉਂਗਲਾਂ ਪਾ ਕੇ ਜਬਰਦਸਤੀ ਵਾਲੀਆਂ ਲਾਹ ਕੇ ਮੋਟਰਸਾਈਕਲ ਚਲਾ ਰਹੇ ਦੂਸਰੇ ਵਿਅਕਤੀ ਦੇ ਪਿੱਛੇ ਬਹਿ ਕੇ ਫਰਾਰ ਹੋ ਜਾਂਦਾ ਹੈ | ਦੋਵਾਂ ਲੁਟੇਰਿਆਂ ਦੀਆਂ ਤਸਵੀਰਾਂ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈਆਂ ਹਨ |
Ad Position 22
No active advertisement
ਪਿਛਲੀ ਖ਼ਬਰ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਇਤਿਹਾਸਿਕ ਕਸਬਾ ਚੋਹਲਾ ਸਾਹਿਬ <br/> ਅਗਲੀ ਖ਼ਬਰ ਹਲਕਾ ਖਡੂਰ ਸਾਹਿਬ ਵਿਚ ਅਕਾਲੀ ਦਲ ਹੋ ਰਿਹਾ ਹੈ ਹੋਰ ਮਜ਼ਬੂਤ- ਡਾ. ਰਮਨਦੀਪ ਕੌਰ <br/>
Ad Position 24