ਰਮਦਾਸ, 3 ਮਈ (ਜਸਵੰਤ ਸਿੰਘ ਵਾਹਲਾ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਵਰਸੋਈ ਨਗਰੀ ਰਮਦਾਸ ਦੇ ਵਾਰਡ ਨੰ:-9 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਸ ਵੇਲੇ ਤਕੜਾ ਹੁੰਗਾਰਾ ਮਿਲਿਆ ਜਦ ਅਕਾਲੀ ਤੇਰਿੰਦਰ ਸ਼ੇਰ ਸਿੰਘ, ਅਮਰਜੀਤ ਸਿੰਘ ਰੰਧਾਵਾ ਦੀ ਪ੍ਰੇਰਨਾਂ ਸਦਕਾ ਇਕ ਦਰਜਨ ਤੋਂ ਵੱਧ ਕਾਂਗਰਸੀ ਪਰਿਵਾਰ ਰਵਿੰਦਰ ਕੁਮਾਰ ਬਿੱਟੂ, ਅਸ਼ੋਕ ਕੁਮਾਰ, ਸ਼ੂਬੇਦਾਰ ਰਾਜ ਕੁਮਾਰ, ਦੀਪੂ ਸ਼ਾਹ, ਮਦਨ, ਸੁਖਦੇਵ ਰਾਜ, ਸਰੀਫ ਕੁਮਾਰ, ਹਰਵੰਤ, ਕਮਲੇਸ਼ ਰਾਣੀ, ਸੁਦੇਸ਼ ਰਾਣੀ, ਰਮਟ, ਪਾਲ, ਕਾਲੀ ਆਪਣੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਸ਼ਾਮਿਲ ਹੋਏ | ਸ਼ਾਮਿਲ ਹੋਣ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਤੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਨੇ ਪਾਰਟੀ ਚਿੰਨ੍ਹ ਵਾਲੇ ਮਫਲਰ ਪਹਿਨਾ ਕੇ ਸਨਮਾਨਿਤ ਕੀਤਾ | ਉਪਰੰਤ ਜੋਧ ਸਿੰਘ ਸਮਰਾ ਨੇ ਸਥਾਨਿਕ 'ਅਜੀਤ' ਦੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ 'ਚ ਸ਼ਾਮਿਲ ਹੋਣ ਵਾਲਿਆਂ ਦਾ ਪਾਰਟੀ ਅੰਦਰ ਬਣਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਤੇ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਲੋਕ ਦੁਖੀ ਹੋ ਕੇ ਧੜਾ ਧੜ ਸ਼੍ਰੋਮਣੀ ਅਕਾਲੀ ਦਲ ਬਾਦਲ 'ਚ ਸ਼ਾਮਿਲ ਹੋ ਰਹੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਾਰਟੀ ਹਰੇਕ ਧਰਮ ਦਾ ਸਤਿਕਾਰ ਕਰਦੀ ਹੈ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਰਮਦਾਸ ਤੇ ਨਗਰ ਪੰਚਾਇਤ ਅਜਨਾਲਾ ਦੀਆਂ ਆਉਣ ਵਾਲੀਆਂ ਚੋਣਾ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਹੂੰਝਾਫੇਰ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਪੀ. ਏ. ਗੁਰਭੇਜ ਸਿੰਘ ਭੱਟੀ, ਸੀਨੀਅਰ ਅਕਾਲੀ ਆਗੂ ਤੇਰਿੰਦਰ ਸ਼ੇਰ ਸਿੰਘ, ਅਮਰਜੀਤ ਸਿੰਘ ਰੰਧਾਵਾ, ਯੂਥ ਜਿਲ੍ਹਾ ਜਰਨਲ ਸਕੱਤਰ ਐਡਵੋਕੇਟ ਅਤੁਲ ਸ਼ਰਮਾ, ਪ੍ਰਧਾਨ ਗੁਰਿੰਦਰ ਸੋਨਾ, ਡਾ. ਗੋਪੀ, ਜਸਕਰਨਜੀਤ ਸਿੰਘ ਰੰਧਾਵਾ, ਅਨਿਲ ਸ਼ਰਮਾ, ਸਵਿੰਦਰ ਸਿੰਘ ਸਹਿੰਸਰਾ, ਬ੍ਰਹਮ ਸਿੰਘ ਝੰਡੇਰ, ਰਣਜੋਧ ਸਿੰਘ ਰੰਧਾਵਾ, ਅਮਰਜੀਤ ਸਿੰਘ ਘੁਕੇਵਾਲੀ, ਨੰਬਰਦਾਰ ਕਰਨਬੀਰ ਸਿੰਘ, ਫੌਜੀ ਅਮਰਜੀਤ ਸਿੰਘ, ਹਰਜੀਤ ਸਿੰਘ, ਰਿੰਕੂ ਹਲਵਾਈ, ਤਰਸੇਮ ਸਿੰਘ, ਨੰਬਰਦਾਰ ਕਰਨਬੀਰ ਸਿੰਘ, ਜੋਗਿੰਦਰਪਾਲ, ਜਗਦੀਸ਼ ਸਿੰਘ ਵਾਹਲਾ, ਬਾਬਾ ਗੁਰਦਿਆਲ ਸਿੰਘ, ਡਾ. ਗੋਪੀ ਰਮਦਾਸ, ਸਾਬਕਾ ਸਰਪੰਚ ਜਸਪਾਲ ਸਿੰਘ ਰੰਧਾਵਾ ਆਦਿ ਅਕਾਲੀ ਵਰਕਰ ਮੌਜੂਦ ਸਨ |