11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਮਾਈ ਭਾਗੋ ਕਾਲਜ ਆਫ਼ ਨਰਸਿੰਗ ਦਾ ਬਾਰ੍ਹਵੀਂ ਮੈਡੀਕਲ ਦਾ ਨਤੀਜਾ ਸ਼ਾਨਦਾਰ <br/>

Ad Position 21
No active advertisement
ਅਜੀਤ ਡੈਸਕ 15-05-2026
ਤਰਨ ਤਾਰਨ, 14 ਮਈ (ਹਰਿੰਦਰ ਸਿੰਘ)-ਤਰਨ ਤਾਰਨ ਵਿਖੇ ਪਿਛਲੇ 25 ਸਾਲ ਤੋਂ ਚੱਲ ਰਹੇ ਮਾਈ ਭਾਗੋ ਨਰਸਿੰਗ ਕਾਲਜ ਦਾ ਬਾਰ੍ਹਵੀਂ ਮੈਡੀਕਲ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਕਾਲਜ ਦੀਆਂ ਬਾਰ੍ਹਵੀਂ ਦੀਆਂ 5 ਵਿਦਿਆਰਥਣਾਂ 90 ਫ਼ੀਸਦੀ ਤੋਂ ਵੱਧ ਨੰਬਰ ਲੈ ਕੇ ਪਾਸ ਹੋਈਆਂ ਅਤੇ ਨਤੀਜਾ 100 ਫ਼ੀਸਦੀ ਰਿਹਾ | ਕਾਲਜ ਦੀ ਵਿਦਿਆਰਥਣ ਸਾਖੀਪ੍ਰੀਤ ਕੌਰ ਪੁੱਤਰੀ ਜਤਿੰਦਰ ਸਿੰਘ ਨੇ 95.2 ਫ਼ੀਸਦੀ, ਪ੍ਰਭਨੂਰ ਕੌਰ ਪੁੱਤਰੀ ਬਲਵਿੰਦਰ ਸਿੰਘ ਨੇ 93.8 ਫ਼ੀਸਦੀ, ਮਨਪ੍ਰੀਤ ਕੌਰ ਪੁੱਤਰੀ ਸਾਧੂ ਸਿੰਘ ਨੇ 92.6 ਫ਼ੀਸਦੀ, ਕਮਲਪ੍ਰੀਤ ਕੌਰ ਪੁੱਤਰੀ ਮੇਜਰ ਸਿੰਘ ਨੇ 91 ਫ਼ੀਸਦੀ, ਸਮਰੀਤ ਕੌਰ ਪੁੱਤਰੀ ਸਤਨਾਮ ਸਿੰਘ ਨੇ 90.4 ਫ਼ੀਸਦੀ, ਯਾਦਵਿੰਦਰ ਕੌਰ ਪੁੱਤਰੀ ਗੁਰਬੀਰ ਸਿੰਘ ਨੇ 89.4 ਫ਼ੀਸਦੀ, ਕਿਰਨਜੋਤ ਕੌਰ ਪੁੱਤਰੀ ਜਾਗੀਰ ਸਿੰਘ ਨੇ 85.2 ਫ਼ੀਸਦੀ, ਪਰਨੀਤ ਕੌਰ ਪੁੱਤਰੀ ਨਿਰਮਲ ਸਿੰਘ ਨੇ 85 ਫ਼ੀਸਦੀ, ਦਲਜਿੰਦਰ ਕੌਰ ਪੁੱਤਰੀ ਬਲਵਿੰਦਰ ਸਿੰਘ ਨੇ 85 ਫ਼ੀਸਦੀ ਅਤੇ ਸਿਮਰਨਜੀਤ ਕੌਰ ਪੁੱਤਰੀ ਮਨਜਿੰਦਰ ਸਿੰਘ ਨੇ 84.6 ਫ਼ੀਸਦੀ ਨੰਬਰ ਹਾਸਲ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ | ਦੱਸਣਯੋਗ ਹੈ ਕਿ 10 ਵਿਦਿਆਰਥਣਾਂ ਨੇ 80 ਫ਼ੀਸਦੀ ਤੋਂ ਵੱਧ ਨੰਬਰ ਲੈ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ | ਕਾਲਜ ਵਿਚ ਬਾਰ੍ਹਵੀਂ ਮੈਡੀਕਲ ਤੇ ਨਾਨ ਮੈਡੀਕਲ ਦੀਆਂ ਕਲਾਸਾਂ ਪਿਛਲੇ 12 ਸਾਲ ਤੋਂ ਬਹੁਤ ਹੀ ਸਫਲਤਾ ਪੂਰਵਕ ਚੱਲ ਰਹੀਆਂ ਹਨ | ਕਾਲਜ ਦੇ ਚੇਅਰਮੈਨ ਇੰਦਰਪਾਲ ਸਿੰਘ ਵਾਲੀਆ ਨੇ ਗੱਲਬਾ ਦੌਰਾਨ ਦੱਸਿਆ ਕਿ ਮਾਈ ਭਾਗੋ ਕਾਲਜ ਆਫ ਹੈਲਥ ਸਾਇੰਸਜ਼ ਵਿਚ ਵੀ ਨਵੇਂ ਕੋਰਸ ਬੀ.ਐੱਸ.ਸੀ.ਓ.ਟੀ.ਏ.ਟੀ, ਬੀ.ਐੱਸ.ਸੀ. ਫੈਸ਼ਨ ਡਿਜਾਈਨਿੰਗ, ਬੀ.ਏ. ਪੁਲਿਸ ਐਡਮਿਨਿਸਟ੍ਰੇਸ਼ਨ, ਬੀ.ਐੱਸ.ਸੀ.ਏ. ਆਈ., ਬੀ.ਵਾਕ ਬਿਊਟੀ ਥਰੈਪੀ ਅਤੇ ਐਸਥੈਟਿਕ, ਬੀ.ਐੱਸ.ਸੀ. ਕੰਪਿਊਟਰ ਸਾਇੰਸ., ਬੀ.ਕਾਮ. ਆਨਰਜ ਅਤੇ ਬੈਚਲਰ ਆਫ ਹੋਟਲ ਮੈਨਜਮੈਂਟ, ਬੀ.ਐੱਸ.ਸੀ. ਮੈਡੀਕਲ ਲੈਬ ਸਾਇੰਸਜ਼, ਬੀ.ਵਾਕ ਨੈਨੀ ਕੇਅਰ ਸ਼ਉਰੂ ਹੋ ਗਏ | ਦੱਸਣਯੋਗ ਹੈ ਕਿ ਬਾਰ੍ਹਵੀਂ ਪਾਸ ਵਿਦਿਆਰਥਣਾਂ ਜਿਨ੍ਹਾਂ ਨੇ ਮੈਡੀਕਲ ਅੇਤ ਨਾਨ ਮੈਡੀਕਲ ਸਬਜੈਕਟ ਵਿਚ ਬਾਰ੍ਹਵੀਂ ਪਾਸ ਕੀਤੀ ਹੈ, ਉਹ ਡੀ. ਫਾਰਮੇਸੀ ਦੋ ਸਾਲ ਦਾ ਡਿਪਲੋਮਾ ਅਤੇ ਚਾਰ ਸਾਲ ਦੀ ਬੀ. ਫਾਰਮੇਸੀ ਡਿਗਰੀ ਕਰ ਸਕਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਨੇ ਤਰਨ ਤਾਰਨ ਜ਼ਿਲ੍ਹੇ ਨੂੰ ਦੋ ਟਾਪਰ ਦੇ ਕੇ ਰਚਿਆ ਇਤਿਹਾਸ <br/... ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਧਰਨੇ 'ਤੇ ਬੈਠੇ ਕਰਮਚਾਰੀਆਂ ਦੀਆਂ ਕਾਂਗਰਸ ਦੇ ਹਲਕਾ ਇੰਚਾਰਜ ਬੁਰਜ ਨੇ ਸੁਣੀਆਂ ਮੁਸ਼ਕਿਲਾਂ <br/>...
Ad Position 24