13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੀ. ਐੱਮ. ਸ੍ਰੀ ਸਰਕਾਰੀ ਕੰਨਿਆ ਸਕੂਲ ਕੈਰੋਂ ਦੀਆਂ ਦੀਆਂ ਵਿਦਿਆਰਥਣਾਂ ਨੇ ਰਚਿਆ ਇਤਿਹਾਸ <br/>

Ad Position 21
No active advertisement
ਅਜੀਤ ਡੈਸਕ 16-05-2026
ਪੱਟੀ, 15 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੀ ਗਈ ਬਾਰ੍ਹਵੀਂ ਕਲਾਸ ਦੀ ਬੋਰਡ ਪ੍ਰੀਖਿਆ ਦੇ ਨਤੀਜਿਆਂ ਵਿਚ ਕੈਰੋਂ ਸਕੂਲ ਦੀਆਂ ਵਿਦਿਆਰਥਣਾਂ ਨੇ ਬਹੁਤ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ, ਅਧਿਆਪਕਾਂ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ | ਜਿੰਨਾਂ ਵਿਚੋਂ ਆਰਟਸ ਸਟਰੀਮ ਦੀਆਂ ਵਿਦਿਆਰਥਣਾਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਿਲ ਕਰਕੇ ਇਤਿਹਾਸ ਰਚ ਗਈਆਂ | ਪਹਿਲੀ ਪੁਜੀਸ਼ਨ ਬਾਰਵੀਂ ਬੀ. ਜਮਾਤ ਦੀ ਗੁਰਸਿਮਰਨ ਕੌਰ ਨੇ 93.8 ਫ਼ੀਸਦੀ, ਦੂਸਰਾ ਸਥਾਨ ਰਜਨੀ 91.8 ਫ਼ੀਸਦੀ ਅਤੇ ਅਮਨਪ੍ਰੀਤ ਕੌਰ ਨੇ 90.6 ਫ਼ੀਸਦੀ ਲੈ ਕੇ ਤੀਜਾ ਸਥਾਨ ਹਾਸਲ ਕੀਤਾ | ਇਸ ਤੋਂ ਇਲਾਵਾ ਬਾਰਵੀਂ ਏ. ਵਿਚੋਂ ਪਹਿਲੇ ਸਥਾਨ 'ਤੇ ਅਮਨਦੀਪ ਕੌਰ 88.4 ਫ਼ੀਸਦੀ, ਪੂਲਕਾਂ ਕੌਰ ਦੂਸਰਾ ਸਥਾਨ 86.2 ਫ਼ੀਸਦੀ ਅਤੇ ਪਲਕਦੀਪ ਕੌਰ 85.8 ਫ਼ੀਸਦੀ ਤੀਸਰੇ ਸਥਾਨ 'ਤੇ ਰਹੀ | ਬਾਰਵੀਂ ਸਾਇੰਸ ਸਟਰੀਮ ਦੀਆਂ ਵਿਦਿਆਰਥਣਾਂ ਅਮਨਦੀਪ ਕੌਰ 87 ਫ਼ੀਸਦੀ, ਹਰਮੀਤ ਕੌਰ 86.6 ਫ਼ੀਸਦੀ ਅਤੇ ਕੋਮਲਪ੍ਰੀਤ ਕੌਰ 84.4 ਫ਼ੀਸਦੀ ਅੰਕਾਂ ਨਾਲ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੀਆਂ | ਇਸੇ ਤਰ•ਾਂ ਬਾਰਵੀਂ ਕਾਮਰਸ ਦੀਆਂ ਵਿਦਿਆਰਥਣਾਂ ਵਿਚੋਂ ਅਵਰੀਨ ਕੌਰ 85.4 ਫ਼ੀਸਦੀ, ਮੁਸਕਾਨ 84.8 ਫ਼ੀਸਦੀ ਅਤੇ ਬਲਜੀਤ ਕੌਰ 83.8 ਫ਼ੀਸਦੀ ਲੈ ਕੇ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹੀਆਂ | ਇਸ ਮੌਕੇ ਸਕੂਲ ਇੰਚਾਰਜ ਮਨਦੀਪ ਕੌਰ ਨੇ ਕਲਾਸ ਇੰਚਾਰਜ ਮਨਪ੍ਰੀਤ ਕੌਰ ਲੈਕਚਰਾਰ ਹਿਸਟਰੀ, ਅਮਰਜੀਤ ਕੌਰ ਪੰਜਾਬੀ, ਹਰਪ੍ਰੀਤ ਕੌਰ ਲੈਕਚਰਾਰ ਕਮਰਸ ਤੇ ਬਾਕੀ ਸਾਰੇ ਸਟਾਫ਼ ਅਤੇ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਕੈਰੋਂ ਸਕੂਲ ਪਹਿਲਾਂ ਵੀ ਤਰਨ ਤਾਰਨ ਜ਼ਿਲ•ੇ ਵਿਚ ਹੀ ਨਹੀਂ ਬਲਕਿ ਪੂਰੇ ਪੰਜਾਬ ਵਿਚ ਆਪਣੀ ਇਕ ਵੱਖਰੀ ਪਛਾਣ ਬਣਾ ਚੁੱਕਿਆ ਹੈ ਅਤੇ ਹੁਣ ਵੀ ਇਹ ਇੰਨਾਂ ਹੀ ਲੀਹਾਂ 'ਤੇ ਚੱਲਦਾ ਹੋਇਆ ਤਰੱਕੀ ਹਾਸਲ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਬੱਚੀਆਂ ਮੈਰਿਟ ਵਿਚ ਆ ਕੇ ਸਕੂਲ ਦਾ ਨਾਂਅ ਰੌਸ਼ਨ ਜਰੂਰ ਕਰਨਗੀਆਂ |

Ad Position 22
No active advertisement
ਪਿਛਲੀ ਖ਼ਬਰ ਵਿਜ਼ਡਮ ਸਕੂਲ ਆਫ਼ ਅਕੈਡਮਿਕਸ ਐਂਡ ਸਪੋਰਟਸ ਵਿਖੇ ਭਾਵਨਾਤਮਕ ਤੰਦਰੁਸਤੀ 'ਤੇ ਸੈਸ਼ਨ ਕਰਵਾਇਆ <br/> ਅਗਲੀ ਖ਼ਬਰ ਸੰਤ ਸੂਬਾ ਸਿੰਘ ਸਰਦਾਰ ਹਰੀ ਸਿੰਘ ਸਕੂਲ ਨੰਦਪੁਰ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ <br/>
Ad Position 24