ਖੇਮਕਰਨ, 15 ਮਈ (ਰਾਕੇਸ਼ ਕੁਮਾਰ ਬਿੱਲਾ)-ਅਕਾਲੀ ਦਲ (ਵਾਰਿਸ ਪੰਜਾਬ) ਦੀ ਵਰਕਰ ਇਕੱਤਰਤਾ ਇਤਿਹਾਸਕ ਪਿੰਡ ਭੂਰਾ ਕੋਹਨਾ 'ਚ ਬਲਾਕ ਪ੍ਰਧਾਨ ਜਥੇਦਾਰ ਰਵੇਲ ਸਿੰਘ ਭੂਰਾ ਦੇ ਯਤਨਾਂ ਕਰਕੇ ਹੋਈ, ਜਿਸ ਵਿਚ ਦਲ ਨੂੰ ਪੰਜਾਬ ਵਿਚ ਅਗਲੀਆਂ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮਜ਼ਬੂਤ ਕਰਨ ਲਈ ਪਿੰਡਾਂ 'ਚ ਵਰਕਰ ਮੀਟਿੰਗਾਂ ਤੇਜ਼ ਕਰਨ 'ਤੇ ਜ਼ੋਰ ਦਿੱਤਾ ਗਿਆ | ਆਗੂਆਂ ਨੇ ਦਾਅਵਾ ਕੀਤਾ ਕਿ ਵੋਟਰਾਂ 'ਚ ਅਕਾਲੀ ਦਲ ਵਾਰਿਸ ਪੰਜਾਬ ਪ੍ਰਤੀ ਉਤਸ਼ਾਹ ਹੈ, ਜਿਸ ਕਰਕੇ ਲਗਾਤਾਰ ਵੋਟਰ ਪਾਰਟੀ ਨਾਲ ਜੁੜ ਰਹੇ ਹਨ | ਪਾਰਟੀ ਦੀ ਜਿੱਤ ਯਕੀਨੀ ਬਣਦੀ ਜਾ ਰਹੀ ਹੈ | ਪੰਜਾਬ ਵਾਸੀ ਭਾਈ ਅੰਮਿ੍ਤਪਾਲ ਸਿੰਘ ਨੂੰ ਅੱਗੇ ਲਿਆਉਣ ਲਈ ਮਨ ਬਣਾ ਰਹੇ ਹਨ, ਕਿਉਂਕਿ ਪੰਜਾਬ 'ਚ ਹੁਣ ਤੱਕ ਜਿਹੜੀਆਂ ਪਾਰਟੀਆਂ ਨੇ ਰਾਜ ਭਾਗ ਸੰਭਾਲਿਆ | ਉਨ੍ਹਾਂ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਨੂੰ ਲੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ | ਸੂਬਾ ਵਾਸੀਆਂ ਸੱਤਾ ਧਾਰੀ ਪਾਰਟੀ 'ਆਪ' ਨੂੰ ਬੜੇ ਉਤਸ਼ਾਹ ਤੇ ਚਾਅ ਨਾਲ ਵੱਡੀ ਜਿੱਤ ਨਾਲ ਸੱਤਾ ਤੇ ਲਿਆਂਦਾ, ਪਰ ਅਫਸੋਸ਼ ਇਸ ਪਾਰਟੀ ਨੇ ਵੀ ਉਹੀ ਹਾਲ ਪੰਜਾਬ ਦਾ ਕੀਤਾ ਹੈ | ਬਲਕਿ ਸੂਬੇ ਨੂੰ ਨਸ਼ੇ ਤੇ ਜੁਰਮ ਦਾ ਘਰ ਬਣਾ ਕੇ ਰੱਖ ਦਿੱਤਾ ਹੈ | ਇਸ ਲਈ ਪੰਜਾਬ ਨੂੰ ਇਮਾਨਦਾਰ ਪਾਰਟੀ ਦੀ ਲੋੜ ਹੈ | ਇਸ ਮੌਕੇ ਭਾਈ ਅਮਨਦੀਪ ਸਿੰਘ ਨਾਰਲੀ, ਰਣਜੀਤ ਸਿੰਘ ਤਲਵੰਡੀ, ਮਲਕੀਤ ਸਿੰਘ, ਲਖਵਿੰਦਰ ਸਿੰਘ ਅਲਗੋਂ ਬਲਾਕ ਪ੍ਰਧਾਨ, ਵਰਿੰਦਰ ਸਿੰਘ ਖੇਮਕਰਨ, ਸਤਨਾਮ ਸਿੰਘ ਭੂਰਾ, ਜਗਤਾਰ ਸਿੰਘ ਭੂਰੇ, ਹਰਪਾਲ ਸਿੰਘ ਫ਼ੌਜੀ, ਅਵਤਾਰ ਸਿੰਘ ਫ਼ੌਜੀ, ਅਵਤਾਰ ਸਿੰਘ, ਸਤਨਾਮ ਸਿੰਘ ਸੱਤਾ, ਗੁਰਸਾਬ ਸਿੰਘ, ਤਲਵਿੰਦਰ ਸਿੰਘ, ਮਹਾਂਬੀਰ ਸਿੰਘ, ਬਲਦੇਵ ਸਿੰਘ, ਹਰਜਿੰਦਰ ਸਿੰਘ, ਜਸਬੀਰ ਸਿੰਘ ਤੇ ਲਖਬੀਰ ਸਿੰਘ ਆਦਿ ਹਾਜ਼ਰ ਸਨ |