ਭਿੱਖੀਵਿੰਡ, 22 ਮਈ (ਬੌਬੀ)-ਨਗਰ ਪੰਚਾਇਤ ਭਿੱਖੀਵਿੰਡ ਦੀਆਂ ਹੋ ਰਹੀਆਂ ਚੋਣਾਂ ਵਿਚ ਵਾਰਡ ਨੰਬਰ ਸੱਤ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਕਰਨਦੀਪ ਕੌਰ ਪਤਨੀ ਕੁਲਰਾਜ ਸਿੰਘ ਸੰਧੂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਕੁਲਰਾਜ ਸਿੰਘ ਸੰਧੂ ਨੇ ਕਿਹਾ ਕਿ ਵਾਰਡ ਨੰਬਰ ਸੱਤ ਵਿਚ ਜਿੰਨੇ ਵੀ ਵੋਟਰ ਹਨ, ਉਹ ਸਾਰੇ ਅਕਾਲੀ ਦਲ ਨੂੰ ਪਸੰਦ ਕਰ ਰਹੇ ਹਨ ਤੇ ਅਕਾਲੀ ਦਲ ਦੇ ਹੱਕ ਵਿਚ ਹਨ | ਇਸ ਲਈ ਵਾਰਡ ਨੰਬਰ ਸੱਤ ਤੋਂ ਅਕਾਲੀ ਦਲ ਪੂਰੀ ਸ਼ਾਨ ਨਾਲ ਜਿੱਤੇਗਾ, ਕਿਉਂਕਿ ਵਾਰਡ ਦੇ ਲੋਕ ਜਾਣਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਨੇ ਹੀ ਭਿੱਖੀਵਿੰਡ ਦਾ ਵਿਕਾਸ ਕੀਤਾ ਸੀ, ਚਾਹੇ ਉਹ ਗਲੀਆਂ, ਨਾਲੀਆਂ, ਸੜਕਾਂ, ਪੀਣ ਵਾਲਾ ਪਾਣੀ, ਪਾਣੀ ਦੀ ਨਿਕਾਸੀ ਵਾਸਤੇ ਸੀਵਰੇਜ਼ ਪਾਉਣਾ, ਇਹ ਸਭ ਕੰਮ ਸ਼੍ਰੋਮਣੀ ਅਕਾਲੀ ਦਲ ਵਲੋਂ ਹੀ ਕੀਤੇ ਗਏ ਸਨ ਅਤੇ ਵਾਰਡ ਦਾ ਜੋ ਬੁਰਾ ਹਾਲ ਸੀ, ਉਸ ਵਿਚ ਵੀ ਇੰਟਰਲੌਕ ਟਾਇਲ ਤੱਕ ਸ਼੍ਰੋਮਣੀ ਅਕਾਲੀ ਦਲ ਵੇਲੇ ਹੀ ਲੱਗੀਆਂ ਸਨ | ਇਸ ਲਈ ਲੋਕ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਨਾਲ ਹਨ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪ੍ਰੋ. ਵਿਰਸਾ ਸਿੰਘ ਵਲਟੋਹਾ ਅਤੇ ਗੌਰਵਦੀਪ ਸਿੰਘ ਵਲਟੋਹਾ ਹਲਕੇ ਵਿਚ ਰਹਿ ਕੇ ਦਿਨ-ਰਾਤ ਲੋਕਾਂ ਨਾਲ ਜੁੜੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਦੁੱਖ-ਸੁੱਖ ਵਿਚ ਸ਼ਾਮਿਲ ਹੁੰਦੇ ਹਨ | ਇਸ ਤੋਂ ਹਲਕੇ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਵਿਚ ਆਪਣਾ ਭਵਿੱਖ ਵੇਖਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਵੱਡੀ ਗਿਣਤੀ ਵਿਚ ਜੁੜ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਵੱਡੀ ਗਿਣਤੀ ਵਿਚ ਅਕਾਲੀ ਵਰਕਰ ਹਾਜ਼ਰ ਸਨ |