20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਪਿਓ-ਪੁੱਤ ਦੀ ਕੁੱਟਮਾਰ ਕਰਨ ਅਤੇ ਪੱਗ ਲਾਹੁਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ <br/>

Ad Position 21
No active advertisement
ਅਜੀਤ ਡੈਸਕ 24-05-2026

ਤਰਨ ਤਾਰਨ, 23 ਮਈ (ਹਰਿੰਦਰ ਸਿੰਘ)-ਸਥਾਨਿਕ ਅੱਡਾ ਬਾਜ਼ਾਰ ਵਿਚ ਇਕ ਗਾਰਮੈਂਟ ਦੀ ਦੁਕਾਨ ਚਲਾ ਰਿਹੇ ਪਿਓ-ਪੁੱਤਰ ਉਪਰ ਕੁਝ ਵਿਅਕਤੀਆਂ ਨੇ ਦੁਕਾਨ ਅੰਦਰ ਦਾਖਲ ਹੋ ਕੇ ਕੁੱਟਮਾਰ ਕੀਤੀ ਅਤੇ ਬਜੁਰਗ ਵਿਅਕਤੀ ਦੀ ਪੱਗ ਲਾਹ ਦਿੱਤੀ | ਘਟਨਾ ਦਾ ਸਮਾਚਾਰ ਮਿਲਣ 'ਤੇ ਥਾਣਾ ਸਿਟੀ ਦੇ ਮੁਖੀ ਐੱਸ.ਐੱਚ.ਓ. ਨਵਦੀਪ ਸਿੰਘ ਭੱਟੀ ਮੌਕੇ 'ਤੇ ਪਹੁੰਚ ਗਏ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ | ਥਾਣਾ ਸਿਟੀ ਤਰਨ ਤਾਰਨ ਵਿਖੇ ਤੇਜਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਗਲੀ ਸੁਪਰ ਬਾਜ਼ਾਰ ਵਾਲੀ ਤਰਨ ਤਾਰਨ ਨੇ ਸ਼ਿਕਾਇਤ ਕੀਤੀ ਕਿ 22 ਮਈ ਨੂੰ ਉਸਦੀ ਸੂਦ ਗਾਰਮੈਂਟ ਵਾਲੀ ਦੁਕਾਨ ਜੋ ਅੱਡਾ ਬਾਜ਼ਾਰ ਵਿਚ ਹੈ ਵਿਖੇ ਲਾਟੀ ਸਾਇਕਲਾਂ ਵਾਲੇ ਪਾਸ ਕਰਨ ਵਾਲਾ ਲੜਕਾ ਅਤੇ ਉਸ ਦੇ ਨਾਲ 10-12 ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਨੇ ਦੁਕਾਨ ਅੰਦਰ ਦਾਖਲ ਹੋ ਕੇ ਮੇਰੇ ਅਤੇ ਮੇਰੇ ਪਿਤਾ ਮੋਹਨ ਸਿੰਘ ਨਾਲ ਗਾਲੀ ਗਲੋਚ ਕੀਤਾ ਅਤੇ ਕੁੱਟਮਾਰ ਦੌਰਾਨ ਸੱਟਾਂ ਲਗਾ ਦਿੱਤੀਆਂ ਅਤੇ ਮੇਰੇ ਪਿਤਾ ਦੀ ਪੱਗ ਲਾਹ ਦਿੱਤੀ | ਇਸ ਤੋਂ ਇਲਾਵਾ ਦੁਕਾਨ ਅੰਦਰ ਸਮਾਨ ਦੀ ਭੰਨਤੋੜ ਵੀ ਕੀਤੀ ਅਤੇ ਜਾਂਦੇ ਸਮੇਂ ਗੋਲੀਆਂ ਚਲਾ ਕੇ ਗਏ | ਉਨ੍ਹਾਂ ਪੁਲਿਸ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਉਪਰ ਹਮਲਾ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਘਟਨਾ ਮੌਕੇ ਪਹੁੰਚੇ ਥਾਣਾ ਸਿਟੀ ਦੇ ਐੱਸ.ਐੱਚ.ਓ. ਨਵਦੀਪ ਸਿੰਘ ਭੱਟੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਲਾਸ਼ ਨੂੰ ਸ਼ਮਸ਼ਾਨਘਾਟ ਨੇੜੇ ਸੁੱਟਿਆ <br/> ਅਗਲੀ ਖ਼ਬਰ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ 'ਤੇ ਹੱਲ ਕਰਵਾਈਆਂ ਜਾ ਰਹੀਆਂ ਹਨ-ਚੇਅਰਮੈਨ ਚੀਮਾ <br/>
Ad Position 24