21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਘਰ ਦੇ ਬਾਹਰ ਖ਼ੜ੍ਹੀ ਸਕੂਲ ਵੈਨ ਚੋਰੀ

Ad Position 21
No active advertisement
ਅਜੀਤ ਡੈਸਕ 24-05-2026
ਤਰਨ ਤਾਰਨ, 23 ਮਈ (ਪਰਮਜੀਤ ਜੋਸ਼ੀ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਘਰ ਦੇ ਬਾਹਰ ਖ਼ੜੀ ਸਕੂਲ ਵੈਨ ਨੂੰ ਚੋਰੀ ਕਰਨ ਦੇ ਮਾਮਲੇ 'ਚ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਸਿਟੀ ਤਰਨ ਤਾਰਨ ਵਿਖੇ ਦੀਪਕ ਕੁਮਾਰ ਪੁੱਤਰ ਕੇਵਲ ਲਾਲ ਵਾਸੀ ਗਲੀ ਮਸੀਦ ਵਾਲੀ ਮੁਹੱਲਾ ਗੁਰੂ ਕਾ ਖੂਹ ਤਰਨ ਤਾਰਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਮਾਝਾ ਪਬਲਿਕ ਸਕੂਲ ਤਰਨ ਤਾਰਨ ਵਿਚ ਸਕੂਲ ਵੈਨ ਚਲਾਉਂਦਾ ਹੈ ਤੇ ਮੇਰੀ ਸਕੂਲ ਵੈਨ ਪੀ. ਬੀ. 29 ਆਰ 7825 ਨੂੰ ਮੈਂ ਰੋਜ਼ਾਨਾ ਦੀ ਹਰ ਰੋਜ਼ ਦੀ ਤਰ੍ਹਾਂ ਸਕੂਲ ਤੋਂ ਛੁੱਟੀ ਹੋਣ ਤੋ ਬਾਅਦ ਆਪਣੇ ਘਰ ਦੇ ਬਾਹਰ ਗਲੀ ਵਿਚ ਹੀ ਲਗਾਉਂਦਾ ਹਾਂ ਕਿਉਂਕਿ ਮੇਰੇ ਘਰ ਵਿਚ ਗੱਡੀ ਲਈ ਜਗ੍ਹਾ ਨਹੀਂ ਹੈ ਤੇ ਮਿਤੀ 20 ਮਈ ਨੂੰ ਮੈਂ ਬੱਚਿਆਂ ਨੂੰ ਘਰਾਂ 'ਚ ਛੱਡ ਕੇ ਆਪਣੀ ਸਕੂਲ ਵੈਨ ਆਪਣੀ ਗਲੀ ਵਿਚ ਲਗਾ ਦਿੱਤੀ ਅਤੇ ਜਦੋਂ ਅਗਲੇ ਦਿਨ ਸਵੇਰੇ ਦੇਖਿਆ ਤਾਂ ਉਸ ਦੀ ਵੈਨ ਘਰ ਦੇ ਬਾਹਰ ਮੌਜੂਦ ਨਹੀਂ ਸੀ, ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ | ਜਾਂਚ ਅਧਿਕਾਰੀ ਏ. ਐੱਸ. ਆਈ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ 'ਚੋਂ ਕਾਂਗਰਸ ਪਾਰਟੀ ਜਿੱਤ ਪ੍ਰਾਪਤ ਕਰੇਗੀ-ਬਲਾਕ ਪ੍ਰਧਾਨ ਸਾਂਡਪੁਰਾ <br/> ਅਗਲੀ ਖ਼ਬਰ ਸ੍ਰੀ ਗੁਰੂ ਅਮਰਦਾਸ ਪਬਲਿਕ ਸਕੂਲ ਫਤਿਆਬਾਦ ਵਿਖੇ ਬੱਚਿਆਂ ਨੂੰ ਅਲਬੈਂਡਾਜੋਲ ਦੀਆਂ ਗੋਲੀਆਂ ਖੁਵਾਈਆਂ <br/>
Ad Position 24