26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਬਿ੍ਟਿਸ਼ ਹਾਈ ਕਮਿਸ਼ਨ ਨੇ ਨੌਜਵਾਨਾਂ ਤੇ ਪਿੰਡ ਵਾਸੀਆਂ ਨੂੰ ਵੀਜ਼ਾ ਧੋਖਾਧੜੀ ਬਾਰੇ ਕੀਤਾ ਜਾਗਰੂਕ <br/>

Ad Position 21
No active advertisement
ਆਈ.ਟੀ.ਆਈ. ਲੋਪੋਕੇ ਵਿਖੇ ਬਿ੍ਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਅਲਬਾ ਸਮੇਰਿਗਲਿਓ ਤੇ ਹੋਰਨਾਂ ਨੂੰ ਸਨਮਾਨਿਤ ਕਰਨ ਸਮੇਂ ਪਿ੍ੰ. ਜਤਿੰਦਰ ਸਿੰਘ ਨਾਲ ਸਮੂਹ ਸਟਾਫ਼ | ਤਸਵੀਰ : ਗੁਰਵਿੰਦਰ ਸਿੰਘ ਕਲਸੀ <br/> 25-05-2026
ਚੋਗਾਵਾਂ, 24 ਮਈ (ਗੁਰਵਿੰਦਰ ਸਿੰਘ ਕਲਸੀ)-ਯੂਨਾਈਟਿਡ ਕਿੰਗਡਮ ਦੀ ਸੁਰੱਖਿਅਤ ਅਤੇ ਕਾਨੂੰਨੀ ਯਾਤਰਾ ਨੂੰ ਉਤਸ਼ਾਹਿਤ ਕਰਨ ਤੇ ਵੀਜ਼ਾ ਧੋਖਾਧੜੀ ਬਾਰੇ ਜਾਗਰੂਕਤਾ ਵਧਾਉਣ ਦੇ ਆਪਣੇ ਲਗਾਤਾਰ ਯਤਨਾ ਦੇ ਹਿੱਸੇ ਵਜੋਂ, ਬਿ੍ਟਿਸ਼ ਹਾਈ ਕਮਿਸ਼ਨ ਨੇ ਆਪਣੀ 'ਵੀਜ਼ਾ ਫਰਾਡ ਸੇ ਬਚੇ' ਮੁਹਿੰਮ ਤਹਿਤ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਨ ਲੋਪੋਕੇ ਵਿਖੇ ਇਕ ਕਮਿਊਨਿਟੀ ਆਊਟਰੀਚ ਸੈਸ਼ਨ ਕਰਵਾਇਆ ਗਿਆ | ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ, ਵਿਦਿਆਰਥੀਆਂ ਤੇ ਸਥਾਨਕ ਭਾਈਚਾਰੇ ਦੇ ਮੈਂਬਰਾਂ ਨੂੰ ਵੀਜ਼ਾ ਧੋਖਾਧੜੀ ਅਤੇ ਗ਼ੈਰ-ਕਾਨੂੰਨੀ ਪਰਵਾਸ ਨਾਲ ਜੁੜੇ ਜੋਖ਼ਮਾਂ ਬਾਰੇ ਜਾਗਰੂਕ ਕਰਨਾ ਸੀ | ਬਿ੍ਟਿਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ, ਅਲਬਾ ਸਮੇਰਿਗਲਿਓ, ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਸੈਸ਼ਨ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਬਿ੍ਟਿਸ਼ ਹਾਈ ਕਮਿਸ਼ਨ ਦੇ ਸੀਨੀਅਰ ਐਡਵਾਈਜ਼ਰ ਰਜਿੰਦਰ ਐੱਸ. ਨਾਗਰਕੋਟੀ ਨੇ ਦੱਸਿਆ ਕਿ ਕਿਵੇਂ ਧੋਖੇਬਾਜ਼ ਵਿਦੇਸ਼ ਯਾਤਰਾ ਨਾਲ ਸੰਬੰਧਿਤ ਝੂਠੇ ਵਾਅਦਿਆਂ, ਜਾਅਲੀ ਦਸਤਾਵੇਜ਼ਾਂ ਤੇ ਗੁੰਮਰਾਹਕੁੰਨ ਜਾਣਕਾਰੀ ਰਾਹੀਂ ਲੋਕਾਂ ਦਾ ਸ਼ੋਸ਼ਣ ਕਰਦੇ ਹਨ | ਉਨ੍ਹਾਂ ਨੇ ਗ਼ੈਰ-ਕਾਨੂੰਨੀ ਪਰਵਾਸ ਦੇ ਗੰਭੀਰ ਨਤੀਜਿਆਂ ਨੂੰ ਉਜ਼ਾਗਰ ਕੀਤਾ ਅਤੇ ਸਿਰਫ਼ ਅਸਲ ਅਤੇ ਅਧਿਕਾਰਤ ਵੀਜ਼ਾ ਪ੍ਰਕਿਰਿਆਵਾਂ ਦੀ ਪਾਲਣਾ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਭਾਗੀਦਾਰਾਂ ਨੂੰ ਯਾਤਰਾ ਅਤੇ ਪਰਵਾਸ ਨਾਲ ਸੰਬੰਧਿਤ ਜਾਣਕਾਰੀ ਲਈ ਸਿਰਫ਼ ਅਧਿਕਾਰਤ ਅਤੇ ਭਰੋਸੇਮੰਦ ਸਰੋਤਾਂ 'ਤੇ ਭਰੋਸਾ ਕਰਨ ਦੀ ਸਲਾਹ ਦਿੱਤੀ ਗਈ | ਪਿ੍ੰ: ਜਤਿੰਦਰ ਸਿੰਘ, ਆਈ. ਐੱਮ. ਸੀ. ਮੈਂਬਰ ਰਿਪੁਨ ਗੁਪਤਾ, ਟੀ. ਓ. ਅਜੀਤਪਾਲ ਸਿੰਘ, ਕੈਪਟਨ ਤਲਵਿੰਦਰ ਸਿੰਘ, ਮਨਦੀਪ ਸਿੰਘ ਵਾਇਰਮੈਨ ਇੰਸਟ੍ਰਕਟਰ, ਸੁਪਰਡੈਂਟ ਰਾਜੀਵ ਕੁਮਾਰ, ਕਿਰਨਜੀਤ ਸਿੰਘ, ਸ਼ਸ਼ਪਾਲ ਸਿੰਘ ਅਤੇ ਪ੍ਰੋਗਰਾਮ ਦੀ ਮੇਜ਼ਬਾਨ ਮਿਸ ਸਿਮਰਨਜੀਤ ਕੌਰ, ਕੋਪਾ ਇੰਸਟ੍ਰਕਟਰ, ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਬਿ੍ਟਿਸ਼ ਹਾਈ ਕਮਿਸ਼ਨ ਦੇ ਵਫ਼ਦ ਦਾ ਸਵਾਗਤ ਕੀਤਾ ਅਤੇ ਜਾਗਰੂਕਤਾ ਸੈਸ਼ਨ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਟੀਮ ਨੇ ਬਿ੍ਟਿਸ਼ ਹਾਈ ਕਮਿਸ਼ਨ ਦੇ ਵਿਸ਼ੇਸ਼ ਵਟਸਐਪ ਚੈਟਬੋਟ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ, ਜੋ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿਚ ਯੂ. ਕੇ. ਯਾਤਰਾ ਨਾਲ ਸੰਬੰਧਿਤ ਪ੍ਰਮਾਣਿਤ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ | ਇਹ ਚੈਟਬੋਟ ਲੋਕਾਂ ਨੂੰ ਧੋਖਾਧੜੀ ਦੀਆਂ ਕਾਰਵਾਈਆਂ ਦੀ ਪਛਾਣ ਕਰਨ ਤੇ ਕਾਨੂੰਨੀ ਪਰਵਾਸ ਦੇ ਰਸਤਿਆਂ ਨੂੰ ਸਮਝਣ ਵਿਚ ਮਦਦ ਕਰਦਾ ਹੈ |

Ad Position 22
No active advertisement
ਪਿਛਲੀ ਖ਼ਬਰ ਗਗਨਦੀਪ ਸਿੰਘ, ਭਾਰਤੀ ਓਵਰਸੀਜ਼ ਯੂਥ ਕਾਂਗਰਸ (ਪੰਜਾਬ ਚੈਪਟਰ ਵਿਕਟੋਰੀਆ) ਵਲੋਂ ਲੋਕ ਸਭਾ ਖ਼ਡੂਰ ਸਾਹਿਬ ਦੇ ਪ੍ਰਧਾਨ ਬਣੇ... ਅਗਲੀ ਖ਼ਬਰ ਤੇਲ ਦੀਆਂ ਵਧ ਰਹੀਆਂ ਕੀਮਤਾਂ 'ਤੇ ਰੋਸ ਪ੍ਰਦਰਸ਼ਨ <br/>
Ad Position 24