ਤਰਨ ਤਾਰਨ, 28 ਮਈ (ਇਕਬਾਲ ਸਿੰਘ ਸੋਢੀ)-ਸ਼ਹੀਦ ਭਗਤ ਸਿੰਘ ਹੈਡੀਕੈਂਪਡ ਐਕਸ਼ਨ ਕਮੇਟੀ ਦੇ ਪੰਜਾਬ ਪ੍ਰਧਾਨ ਨਵਨੀਤ ਸਿੰਘ ਰਤੀਆ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਤਹਿਸੀਲ ਦਫ਼ਤਰ ਤਰਨ ਤਾਰਨ ਵਿਖੇ ਸੇਵਾ ਕੇਂਦਰ ਚਾਲੂ ਹੈ, ਉਸ ਵਿਚ ਅਕਸਰ ਆਮ ਲੋਕਾਂ ਦੀ ਕਾਫ਼ੀ ਜਿਆਦਾ ਭੀੜ ਰਹਿੰਦੀ ਹੈ, ਜਿਸ ਕਾਰਨ ਜੋ ਮੈਡੀਕਲ ਤੌਰ 'ਤੇ ਅੰਗਹੀਣ ਹਨ, ਉਨ੍ਹਾਂ ਨੂੰ ਆਪਣਾ ਕੋਈ ਕੰਮਕਾਜ ਕਰਵਾਉਣ ਸਬੰਧੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਬਹੁਤ ਸਮਾਂ ਖਰਾਬ ਕਰਕੇ ਆਪਣੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ | ਉਨ੍ਹਾਂ ਨੇ ਡਿਪਟੀ ਕਮਿਸ਼ਨਰ ਤਰਨ ਤਾਰਨ ਪਾਸੋਂ ਮੰਗ ਕੀਤੀ ਹੈ ਕਿ ਅੰਗਹੀਣਾਂ ਲਈ ਤਹਿਸੀਲ ਕੰਪਲੈਕਸ ਤਰਨ ਤਾਰਨ ਵਿਖੇ ਵੱਖਰਾ ਕਾਊਟਰ ਬਣਾਇਆ ਜਾਵੇ ਤਾਂ ਜੋ ਅੰਗਹੀਣ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਮਿਲ ਸਕੇ |