29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਗਲੀ 'ਚ ਥਾਰ ਗੱਡੀ ਲਗਾਉਣ ਨੂੰ ਲੈ ਕੇ ਹੋਇਆ ਝਗੜਾ <br/>

Ad Position 21
No active advertisement
ਹਸਪਤਾਲ 'ਚ ਜ਼ੇਰੇ ਇਲਾਜ 'ਆਪ' ਆਗੂ ਜੈਪਾਲ ਸਿੰਘ ਅਤੇ ਵਾਪਰੀ ਘਟਨਾ ਉਪਰੰਤ ਹਸਪਤਾਲ ਪੁੱਜੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਗੱਲਬਾਤ ਕਰਦੇ ਹੋਏ | ਤਸਵੀਰਾਂ : ਨਿਰਮਲ ਸਟੂਡੀਓ <br/> 29-05-2026
ਅੰਮਿ੍ਤਸਰ, 28 ਮਈ (ਰੇਸ਼ਮ ਸਿੰਘ)-ਗਲੀ 'ਚ ਥਾਰ ਗੱਡੀ ਖੜੀ ਕਰਨ ਨੂੰ ਲੈ ਕੇ ਸੇਵਾ ਮੁਕਤ ਪੁਲਿਸ ਇੰਸਪੈਕਟਰ ਤੇ 'ਆਪ' ਦੇ ਸੀਨੀ: ਆਗੂ ਵਿਚਾਲੇ ਹੋਈ ਲੜਾਈ ਖ਼ੂਨੀ ਰੂਪ ਧਾਰਨ ਕਰ ਗਈ ਜਦੋਂ ਕਿ ਦੋਵਾਂ ਪਾਸਿਆਂ ਤੋਂ ਲੜਾਈ ਝਗੜਾ ਹੋਇਆ, ਜਿਸ 'ਚ ਝਗੜੇ 'ਚ ਜਿਥੇ ਪੱਗਾਂ ਲੱਥੀਆਂ ਤੇ ਦੋਵ੍ਹਾਂ ਧਿਰਾਂ ਦੀਆਂ ਗੋਲੀਆਂ ਵੀ ਚਲੀਆਂ | ਇਸ ਗੋਲੀਬਾਰੀ 'ਚ ਆਪ ਆਗੂ ਸਮੇਤ 2 ਵਿਅਕਤੀ ਗੋਲੀਆਂ ਵੱਜਣ ਕਾਰਨ ਜ਼ਖ਼ਮੀਂ ਹੋ ਗਏ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ | ਇਹ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ 'ਚ ਵੀ ਕੈਦ ਹੋ ਗਈ | ਜ਼ਖ਼ਮੀਂ ਹੋਏ 'ਆਪ' ਆਗੂ ਦੀ ਸ਼ਨਾਖਤ ਜੈਪਾਲ ਸਿੰਘ ਵਾਸੀ ਵਾਰਡ ਨੰਬਰ 42 ਤੇੇ ਦੁਕਾਨਦਾਰ ਨਰਿੰਦਰ ਪੁੱਤਰ ਕੁਲਤਾਰ ਸਿੰਘ ਵਜੋਂ ਹੋਈ ਹੈ, ਦੋਵਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਇਲਾਜ਼ ਲਈ ਭਰਤੀ ਕਰਵਾਇਆ ਗਿਆ ਹੈ | ਇਹ ਘਟਨਾ ਅੱਜ ਦੁਪਹਿਰ ਵੇਲੇ ਦੀ ਹੈ ਜੋ ਕਿ ਕੋਟ ਆਤਮਾ ਰਾਮ ਥਾਣਾ ਬੀ. ਡਵੀਜ਼ਨ ਦੇ ਖੇਤਰ ਵਿਖੇ ਵਾਪਰੀ | ਘਟਨਾਂ ਬਾਰੇ ਏ.ਸੀ.ਪੀ. ਪੂਰਬੀ ਰਵਿੰਦਰ ਸਿੰਘ ਨੇ ਉਨ੍ਹਾਂ ਵਲੋਂ ਹੋਰ ਸੀਨੀਅਰ ਅਧਿਕਾਰੀਆਂ ਨਾਲ ਜਾ ਕੇ ਮੌਕੇ 'ਤੇ ਜਾਇਜ਼ਾ ਲਿਆ ਤੇ ਲੋਕਾਂ ਤੋਂ ਪੱੁਛਗਿੱਛ ਕੀਤੀ | ਉਨ੍ਹਾਂ ਦੱਸਿਆ ਕਿ ਇੱਥੇ ਘਟਨਾ ਵਾਲੀ ਥਾਂ 'ਤੇ ਸੇਵਾ ਮੁਕਤ ਪੁਲਿਸ ਅਧਿਕਾਰੀ ਤੇਜਿੰਦਰ ਸਿੰਘ ਦਾ ਘਰ ਹੈ ਜਿੱਥੇ 'ਆਪ' ਦੇ ਆਗੂ ਜੈਪਾਲ ਸਿੰਘ ਦਾ ਵੀ ਉਸਦੇ ਨਾਲ ਦੀ ਗਲੀ 'ਚ ਹੈ | ਅੱਜ ਦੁਪਹਿਰ ਵੇਲੇ 'ਆਪ' ਆਗੂ ਜੈਪਾਲ ਸਿੰਘ ਦੇ ਲੜਕੇ ਨੇ ਤੇਜਿੰਦਰ ਸਿੰਘ ਦੇ ਘਰ ਮੂਹਰੇ ਆਪਣੀ ਥਾਰ ਗੱਡੀ ਖੜੀ ਕਰ ਦਿੱਤੀ ਜਦੋਂ ਕਿ ਤੇਜਿੰਦਰ ਸਿਘ ਨੇ ਰੋਕਿਆ ਤਾਂ ਗਡੀ ਲਾਉਣ ਤੋਂ ਝਗੜਾ ਹੋ ਗਿਆ ਤੇ ਦੋਵਾਂ ਧਿਰਾਂ ਦੀ ਹਥੋਪਾਈ ਹੋ ਗਈ | ਜਿਸ 'ਚ ਤੇਜਿੰਦਰ ਸਿੰਘ ਦੀ ਪੱਗ ਵੀ ਲੱਥ ਗਈ | ਇਸ ਉਪਰੰਤ ਜੈਪਾਲ ਸਿੰਘ ਦਾ ਲੜਕਾ ਆਪਣੇ ਘਰ ਭੱਜ ਗਿਆ ਤੇ ਆਪਣੇ ਪਿਤਾ ਤੇ ਭਰਾ ਨੂੰ ਸੱਦ ਲਿਆਇਆ ਜਿਨ੍ਹਾਂ ਕੋਲ ਪਿਸਤੌਲ ਤੇ ਕਿਰਪਾਨ ਵੀ ਸੀ | ਇਨ੍ਹਾ ਦੋਵਾਂ ਧਿਰਾਂ ਦੀ ਫਿਰ ਝੜਪ ਹੋਈ ਜੋ ਕਿ ਆਪ ਆਗੂ ਜੈਪਾਲ ਸਿੰਘ ਨੇ ਗੋਲੀ ਚਲਾਈ ਜੋ ਦੁਕਾਨਦਾਰ ਨਰਿੰਦਰ ਸਿੰਘ ਦੇ ਲਗੀ ਤੇ ਪੁਲਿਸ ਅਧਿਕਾਰੀ ਵਲੋਂ ਚਲਾਈ ਗੋਲੀ ਜੈਪਾਲ ਸਿੰਘ ਦੇ ਲੱਗੀ, ਜਿਸ ਕਾਰਨ ਦੋਵੇਂ ਜ਼ਖ਼ਮੀਂ ਹੋ ਗਏ | ਇੱਥੇ ਅਮਨਦੀਪ ਹਸਪਤਾਲ ਵਿਖੇ ਜੇਰੇ ਇਲਾਜ਼ 'ਆਪ' ਆਗੂ ਜੈਪਾਲ ਸਿੰਘ ਦਾ ਹਾਲ ਚਾਲ ਜਾਨਣ ਲਈ ਪੁੱਜੇ ਹਲਕਾ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਜ਼ਰ ਨੇ ਦੱਸਿਆ ਕਿ ਜੈਪਾਲ ਸਿੰਘ ਉਨ੍ਹਾਂ ਦੀ ਪਾਰਟੀ ਦੇ ਸੀਨੀ: ਆਗੂ ਹਨ ਜਿਨ੍ਹਾਂ ਨੇ ਵਾਰਡ ਨੰਬਰ 42 ਤੋਂ ਕੌਂਸਲਰ ਦੀ ਚੋਣ ਵੀ ਲੜੀ ਸੀ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਇਸ ਮਾਮਲੇ 'ਚ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਕਰਮਚਾਰੀ ਭਵਿੱਖ ਨਿਧੀ ਸੰਗਠਨ ਵਲੋਂ ਨਿਧੀ ਆਪ ਕੇ ਨਿਕਟ 2.0 ਤਹਿਤ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਜੂਨ 84 'ਚ ਦੇ ਫ਼ੌਜੀ ਹਮਲੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਸਮੇਤ ਸਮੂਹ ਸ਼ਹੀਦਾਂ ਦੀ ਯਾਦ 'ਚ ਸ੍ਰੀ ਅਖੰਡ ਪ...
Ad Position 24