20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸਰਕਾਰ ਵਲੋਂ ਅਪ੍ਰੈਂਟਿਸ ਮੁਲਾਜ਼ਮਾਂ 'ਤੇ ਲਾਠੀਚਾਰਜ ਕਰਨਾ ਬਹੁਤ ਮੰਦਭਾਗਾ- ਨਾਰਲੀ <br/>

Ad Position 21
No active advertisement
ਅਜੀਤ ਡੈਸਕ 12-06-2026
ਅਮਰਕੋਟ, 11 ਜੂਨ (ਭੱਟੀ)-ਹਲਕਾ ਖੇਮਕਰਨ ਦੇ ਸੀਨੀਅਰ ਆਗੂ ਭਾਈ ਅਮਨਦੀਪ ਸਿੰਘ ਨਾਰਲੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆਂ ਕਰਨ ਤੇ ਉਨ੍ਹਾਂ ਦੇ ਹੱਕਾਂ 'ਤੇ ਡਾਕਾ ਮਾਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ, ਸਗੋਂ ਉਨ੍ਹਾਂ ਦੇ ਸੰਘਰਸ਼ ਨੂੰ ਕੁਚਲਣ ਲਈ ਬੇਰਹਿਮੀ ਵਾਲੇ ਹੱਥ ਕੰਡੇ ਅਪਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਾਵਰਕਾਮ ਦੇ ਸਬ ਆਫਿਸ ਪਟਿਆਲਾ ਵਿਖੇ ਅਪ੍ਰੈਂਟਿਸ ਲਾਈਨਮੈਨਾਂ ਵਲੋਂ ਆਪਣੀ ਪੜ੍ਹਾਈ ਅਤੇ ਨੌਕਰੀਆਂ ਲੈਣ ਲਈ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਇਕ ਪਾਸੇ ਸਰਕਾਰ ਵਲੋੋਂ ਰੁਜ਼ਗਾਰ ਨਹੀ ਦਿੱਤਾ ਜਾ ਰਿਹਾ ਦੂਜੇ ਪਾਸੇ ਰੁਜ਼ਗਾਰ ਨਾ ਮਿਲਣ ਤੋਂ ਦੁਖੀ ਇਨ੍ਹਾਂ ਲਾਇਨਮੈਨਾਂ ਤੇ ਸਰਕਾਰ ਵਲੋਂ ਉਨ੍ਹਾਂ 'ਤੇ ਬੇਤਹਾਸ਼ਾ ਲਾਠੀਚਾਰਜ ਕੀਤਾ ਜਾ ਰਿਹਾ ਹੈ | ਸਰਕਾਰ ਦੇ ਇਸ ਵਰਤੀਰੇ ਦਾ ਅਸੀਂ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹਾਂ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਬੇਰੁਜ਼ਗਾਰਾਂ ਦੇ ਹੱਕਾਂ ਨੂੰ ਦਬਾਅ ਨਹੀਂ ਸਕੇਗੀ ਅਤੇ ਅਜਿਹੇ ਗਲਤ ਫ਼ੈਸਲੇ ਨੌਜਵਾਨਾਂ ਨੂੰ ਉਨ੍ਹਾਂ ਦੇ ਆਪਣੇ-ਆਪ ਹੀ ਪੰਜਾਬ ਵਿਚ ਪਰਾਇਆ ਮਹਿਸੂਸ ਕਰਵਾ ਰਹੇ ਹਨ ਅਤੇ ਇਹੋ ਜਿਹੇ ਗ਼ਲਤ ਫ਼ੈਸਲੇ ਨੌਜਵਾਨਾਂ ਨੂੰ ਪੰਜਾਬ ਤੋਂ ਦੂਰ ਕਰ ਰਹੇ ਹਨ |

Ad Position 22
No active advertisement
ਪਿਛਲੀ ਖ਼ਬਰ ਮੀਂਹ ਨੇ ਗਰਮੀ ਤੋਂ ਲੋਕਾਂ ਨੂੰ ਦਿਵਾਈ ਰਾਹਤ, ਤੇਜ਼ ਹਨੇਰੀ ਝੱਖੜ ਕਾਰਨ ਲੋਕਾਂ ਦੇ ਸਾਮਾਨ ਦਾ ਹੋਇਆ ਨੁਕਸਾਨ <br/> ਅਗਲੀ ਖ਼ਬਰ ਸਾਬਕਾ ਸਿਵਲ ਸਰਜਨ ਕੋਲੋਂ ਗੈਂਗਸਟਰਾਂ ਨੇ ਮੰਗੀ 2 ਕਰੋੜ ਰੁਪਏ ਫਿਰੌਤੀ
Ad Position 24