ਤਰਨ ਤਾਰਨ, 11 ਜੂਨ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਝਬਾਲ ਦੀ ਪੁਲਿਸ ਨੇ ਦਰਾਣੀ-ਜਠਾਣੀ ਨਾਲ ਕੁੱਟਮਾਰ ਕਰਨ ਤੇ ਉਨ੍ਹਾਂ ਦੇ ਕੱਪੜੇ ਪਾੜਨ ਦੇ ਦੋਸ਼ ਹੇਠ ਇਕ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਝਬਾਲ ਵਿਖੇ ਮਨਪ੍ਰੀਤ ਕੌਰ ਪਤਨੀ ਗੁਰਬੀਰ ਸਿੰਘ ਵਾਸੀ ਪਿੰਡ ਝਾਮਕਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਮੈਂ ਅਤੇ ਮੇਰੀ ਜੇਠਾਣੀ ਹਰਜੀਤ ਕੌਰ ਨੇ ਰਿਸ਼ਤੇ ਵਿਚੋੋਂ ਲੱਗਦੇ ਸਹੁਰੇ ਬਲਵਿੰਦਰ ਸਿੰਘ ਪਾਸਾੋ 4/4 ਕਨਾਲ ਜ਼ਮੀਨ 2024 ਵਿਚ ਬੈਅ ਲਈ ਸੀ | ਉਸ ਦਿਨ ਤੋਂ ਹੀ ਉਸ ਜ਼ਮੀਨ 'ਤੇ ਸਾਡਾ ਕਬਜਾ ਹੈ | ਅਸੀਂ ਆਪਣੀ ਜ਼ਮੀਨ ਵਿਚ ਢਿੱਜਣ ਬੀਜਿਆ ਹੋਇਆ ਹੈ, ਜਿਸ ਵਿਚ ਮੇਰੀ ਜੇਠਾਣੀ ਹਰਜੀਤ ਕੌਰ ਨੇ ਪਾਣੀ ਲਾਇਆ ਹੋਇਆ ਸੀ | 9 ਜੂਨ ਨੂੰ ਨਿਸ਼ਾਨ ਸਿੰਘ ਪੁੱਤਰ ਬਲਵਿੰਦਰ ਸਿੰਘ ਨੇ ਸਾਡੀ ਜ਼ਮੀਨ ਵਿਚ ਆ ਗਿਆ ਜਿਸਨੇ ਮੈਨੂੰ ਫੜ ਲਿਆ ਤੇ ਮੇਰੇ ਮੂੰਹ ਉਪਰ ਚਪੇੜਾਂ ਮਾਰਨ ਲੱਗ ਪਿਆ ਤੇ ਮੇਰੇ ਕੱਪੜੇ ਪਾੜ ਦਿੱਤੇ | ਜਦ ਮੇਰੀ ਜਠਾਣੀ ਹਰਜੀਤ ਕੌਰ ਮੈਨੂੰ ਛਡਾਉਣ ਲਈ ਅੱਗੇ ਆਈ ਤਾਂ ਮੇਰੀ ਜਠਾਣੀ ਹਰਜੀਤ ਕੌਰ ਦੇ ਵੀ ਕੱਪੜੇ ਪਾੜ ਦਿੱਤੇ | ਜਾਂਚ ਅਧਿਕਾਰੀ ਏ. ਐੱਸ. ਆਈ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |